Gee 98News

ਦੂਜੇ ਸੂਬਿਆਂ ‘ਚ ਦੀਆਂ ਜੇਲ੍ਹਾਂ ‘ਚ ਬੈਠੇ ਸਾਰੇ ਗੈਂਗਸਟਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ‘ਚ ਲਿਆਂਦਾ ਜਾਵੇਗਾ

-ਪੰਜਾਬ ਨਾਲ ਸੰਬੰਧਿਤ ਅਤੇ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ‘ਚ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਨੇ ਐਕਸ਼ਨ ਪਲਾਨ ਦੀ ਤਿਆਰੀ ਕਰ ਦਿੱਤੀ ਹੈ। ‌ ਸੂਬਾ ਪੁਲਿਸ ਮੁਖੀ ਸ੍ਰੀ ਗੌਰਵ ਯਾਦਵ ਅਨੁਸਾਰ ਹੋਰਨਾਂ ਸੂਬਿਆਂ ਦੀਆਂ ਪੁਲਿਸ ਵੱਲੋਂ ਜਿਹੜੇ ਬਦਮਾਸ਼ ਰਿਮਾਂਡ ‘ਤੇ ਲਏ ਗਏ ਸਨ ਪਰ ਉਸਦੇ ਬਾਅਦ ਉਹ ਵਾਪਸ ਪੰਜਾਬ ਨਹੀਂ ਆਏ, ਅਜਿਹੇ 46 ਗੈਂਗਸਟਰਾਂ ਦੀ ਸੂਚੀ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ ਜਿਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਗੈਂਗਸਟਰ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਉੱਤਰਾਖੰਡ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਜਿਹੜੇ ਕਿ ਉਥੋਂ ਬੈਠ ਕੇ ਪੰਜਾਬ ‘ਚ ਆਪਣਾ ਨੈਟਵਰਕ ਚਲਾ ਰਹੇ ਹਨ। ਪੰਜਾਬ ਪੁਲਿਸ ਕੋਲ ਇਹਨਾਂ ਦੇ ਖ਼ਿਲਾਫ਼ ਬਾਹਰਲੇ ਸੂਬੇ ਦੀਆਂ ਜੇਲ੍ਹਾਂ ਵਿੱਚ ਬੈਠ ਕੇ ਅਪਰਾਧਾਂ ਵਿੱਚ ਸ਼ਾਮਿਲ ਹੋਣ ਦੇ ਪੁਖਤਾ ਸਬੂਤ ਹਨ।‌ ਇਨਾਂ ਗੈਂਗਸਟਰਾਂ ਵਿੱਚੋਂ 22 ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਸੰਬੰਧਿਤ ਹਨ ਅਤੇ 10 ਦਵਿੰਦਰ ਬਬੀਹਾ ਲੱਕੀ ਪਟਿਆਲ ਗੈਂਗ ਨਾਲ, 8 ਹਰਵਿੰਦਰ ਰਿੰਦਾ-ਲਖਵੀਰ ਲੰਡਾ ਗੈਂਗ ਨਾਲ, 4 ਜੱਗੂ ਭਗਵਾਨਪੁਰੀਆ ਨਾਲ ਅਤੇ 4 ਹੈਰੀ ਚੱਠਾ ਗੈਂਗ ਨਾਲ ਜੁੜੇ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਸਾਰੇ ਦੋਸ਼ੀ ਕਤਲ ਅਤੇ ਹੋਰ ਸੰਗੀਨ ਵਾਰਦਾਤਾਂ ਵਿੱਚ ਸ਼ਾਮਿਲ ਹਨ, ਜਿਨਾਂ ਨੂੰ ਦੂਜੇ ਰਾਜਾਂ ਦੀ ਪੁਲਿਸ ਨੇ ਰਿਮਾਂਡ ‘ਤੇ ਲਿਆ ਸੀ ਅਤੇ ਇਹ ਉਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਇਸ ਤਰ੍ਹਾਂ ਇਹ ਪੰਜਾਬ ਪੁਲਿਸ ਤੋਂ ਬਚਣ ਵਿੱਚ ਸਫਲ ਹੋ ਰਹੇ ਹਨ। ਹੁਣ ਪੰਜਾਬ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਆਪਣੀਆਂ ਜੇਲ੍ਹਾਂ ‘ਚ ਲਿਆਉਣ ਦੀਆਂ ਤਿਆਰੀਆਂ ਕਰ ਲਈਆਂ ਹਨ। ਪੰਜਾਬ ਪੁਲਿਸ ਇਹਨਾਂ ਸਾਰੇ ਰਾਜਾਂ ਦੀਆਂ ਅਦਾਲਤਾਂ ਵਿੱਚ ਜਾਣ ਲਈ ਇੱਕ ਡੋਜੀਅਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਅਨੁਸਾਰ ਇਹਨਾਂ ਗੈਂਗਸਟਰਾਂ ਨੂੰ ਪੰਜਾਬ ਲਿਆਂਦਾ ਜਾਵੇਗਾ।

error: Content is protected !!