Gee 98News

32 ਟਨ ਸਟੀਲੀ ਪਲੇਟਾਂ ਨਾਲ ਭਰਿਆ ਵੱਡਾ ਟਰਾਲਾ ਲੁਧਿਆਣਾ ਤੋਂ ਲੁੱਟ ਖੋਹ ਕਰਕੇ ਭੱਜੇ ਸੀ…ਚੜ ਕੇ ਬਰਨਾਲਾ ਪੁਲਿਸ ਦੇ ਅੜਿੱਕੇ

-ਜ਼ਿਲ੍ਹਾ ਪੁਲਿਸ ਬਰਨਾਲਾ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ 32 ਟਨ ਸਟੀਲ ਦੀਆਂ ਪਲੇਟਾਂ ਨਾਲ ਭਰਿਆ ਇੱਕ 18 ਟਾਇਰੀ ਟਰਾਲੇ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਵਤਾਰ ਸਿੰਘ ਤਾਰੀ ਪੁੱਤਰ ਜਸਪਾਲ ਸਿੰਘ ਵਾਸੀ ਦੱਦਾਹੂਰ, ਸਰਬਜੀਤ ਸਿੰਘ ਕਾਲਾ ਪੁੱਤਰ ਗੁਰਚਰਨ ਸਿੰਘ ਵਾਸੀ ਗੁਰ ਤੇਗ ਬਹਾਦਰ ਨਗਰ ਸੰਗਰੂਰ, ਗੁਰਮੁਖ ਸਿੰਘ ਪੁੱਤਰ ਭਾਗ ਸਿੰਘ ਵਾਸੀ ਗੜੇ ਖਾਲ ਮਲਕ ਰੋਡ ਜਗਰਾਉਂ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਦੇ ਆਦੀ ਹਨ ਜਿਸ ਤੋਂ ਬਾਅਦ ਇਤਲਾਹ ਦੇ ਅਧਾਰ ‘ਤੇ ਮੁਕੱਦਮਾ ਨੰਬਰ 38, ਮਿਤੀ 2 ਫਰਵਰੀ 2025 ਵੱਖ-ਵੱਖ ਧਾਰਾਵਾਂ ਤਹਿਤ ਉਕਤਾਨ ਦੋਸ਼ੀਆਂ ਦੇ ਖਿਲਾਫ ਦਰਜ ਕਰਕੇ ਦੌਰਾਨੇ ਤਫਤੀਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਟਰਾਲਾ 18 ਟਾਇਰਾਂ ਪੀਬੀ07BQ9958 ਅਤੇ ਇੱਕ ਟਰਾਲਾ 18 ਟਾਇਰਾਂ ਬਿਨਾਂ ਨੰਬਰੀ, ਜੋ ਕਿ ਸਾਹਨੇਵਾਲ ਤੋਂ ਉਕਤ ਦੋਸ਼ੀਆਂ ਨੇ ਲੁੱਟਖੋਹ ਕੀਤਾ ਸੀ‌ ਅਤੇ ਜਿਸ ਸਬੰਧੀ ਥਾਣਾ ਸਾਹਨੇਵਾਲ ਵਿਖੇ ਮੁਕੱਦਮਾ ਨੰਬਰ 21 ਜਨਵਰੀ 2025 ਨੂੰ ਦਰਜ ਹੈ।ਇਸ ਤੋਂ ਇਲਾਵਾ ਉਕਤ ਦੋਸ਼ੀਆਂ ਤੋਂ ਇੱਕ ਮੋਟਰਸਾਈਕਲ ਰੰਗ ਕਾਲਾ ਬਿਨਾਂ ਨੰਬਰੀ, 32 ਟਨ ਸਟੀਲੀ ਪਲੇਟਾਂ, ਗੈਸ ਕੈਟਰ, ਦੋ ਗੈਸ ਸਲਿੰਡਰ ਅਤੇ ਦੋ ਆਕਸੀਜਨ ਸਿਲੰਡਰ ਵੀ ਬਰਾਮਦ ਕਰਵਾਏ। ‌ ਉਹਨਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੇ ਅਜਿਹੇ ਹੋਰ ਕਾਰਨਾਮਿਆਂ ਦਾ ਖੁਲਾਸਾ ਹੋ ਸਕੇ। ‌ ਭਰੋਸੇਯੋਗ ਸੂਤਰਾਂ ਅਨੁਸਾਰ ਉਕਤ ਲੁਟੇਰੇ ਸਟੀਲ ਦੀਆਂ ਪਲੇਟਾਂ ਨਾਲ ਭਰਿਆ ਇਹ 18 ਟਾਇਰਾਂ ਟਰਾਲਾ ਜ਼ਿਲ੍ਹਾ ਲੁਧਿਆਣਾ ਤੋਂ ਲੁੱਟ ਖੋਹ ਕਰਕੇ ਲਿਆਏ ਸਨ, ਜਿੱਥੇ ਇਹ ਬਰਨਾਲਾ ਪੁਲਿਸ ਦੇ ਅੜਿੱਕੇ ਚੜ ਗਏ।

error: Content is protected !!