Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ETT ਕਾਡਰ 5994 ਭਰਤੀ…ਸਿੱਖਿਆ ਵਿਭਾਗ ਦੇ ਸਕੱਤਰ,DPI ਐਲੀਮੈਂਟਰੀ ਅਤੇ ਭਰਤੀ ਬੋਰਡ ਦੇ ਡਾਇਰੈਕਟਰ ਨੂੰ ਲੀਗਲ ਨੋਟਿਸ ਜਾਰੀ

Nirmal Pandori by Nirmal Pandori
02/10/2025
in ਪੰਜਾਬ
Reading Time: 1 min read
A A
0
ਖ਼ਾਕੀ ‘ਤੇ ਜੁਰਮਾਨੇ ਦੀ ਟਾਕੀ : ਹਾਈਕੋਰਟ ਨੇ ਡੀਜੀਪੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਠੋਕਿਆ 25-25 ਹਜ਼ਾਰ ਦਾ ਜੁਰਮਾਨਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,10 ਫਰਵਰੀ, Gee98 News service

-ਲੰਮੇ ਸਮੇਂ ਤੋਂ ਲਟਕ ਰਹੀ ਈਟੀਟੀ ਕਾਡਰ ਅਧਿਆਪਕਾਂ ਦੀ 5994 ਭਰਤੀ ਸਬੰਧੀ ਹੁਣ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਜਾ ਰਹੇ ਹਨ। ਇਹ ਭਰਤੀ ਪ੍ਰਕਿਰਿਆ ਪੂਰੀ ਕਰਵਾਉਣ ਲਈ ਸਬੰਧਤ ਉਮੀਦਵਾਰ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ। ਹੈਰਾਨੀ ਹੈ ਕਿ ਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਦੇ ਸਕੱਤਰ, ਡੀਪੀਆਈ ਐਲੀਮੈਂਟਰੀ ਅਤੇ ਭਰਤੀ ਬੋਰਡ ਦੇ ਡਾਇਰੈਕਟਰ ਨੂੰ ਲੀਗਲ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਵਕੀਲ ਅਭਿਸ਼ੇਕ ਪ੍ਰੇਮੀ ਵੱਲੋਂ ਕੱਢਿਆ ਗਿਆ ਹੈ। ਯੂਨੀਅਨ ਦੇ ਵਕੀਲ ਅਭਿਸ਼ੇਕ ਪ੍ਰੇਮੀ ਨੇ ਦੱਸਿਆ ਕਿ ਈਟੀਟੀ ਕਾਡਰ ਦੀ 5994 ਭਰਤੀ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ 30 ਅਪ੍ਰੈਲ 2024 ਨੂੰ ਫ਼ੈਸਲਾ ਸੁਣਾਉਂਦਿਆਂ ਤਿੰਨ ਮਹੀਨੇ ਦੇ ਅੰਦਰ ਪ੍ਰੀਖਿਆ ਲੈਣ ਅਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਜੁਆਇਨ ਕਰਵਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ। ਇਹ ਛੇ ਮਹੀਨੇ 31 ਜਨਵਰੀ 2025 ਨੂੰ ਪੂਰੇ ਹੋ ਚੁੱਕੇ ਹਨ ਪਰ ਵਿਭਾਗ ਦੇ ਉੱਚ ਅਧਿਕਾਰੀ ਚੁਣੇ ਗਏ ਉਮੀਦਵਾਰਾਂ ਨੂੰ ਜੁਆਇਨ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੇ। ਜਿਸ ਕਾਰਨ ਉਮੀਦਵਾਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹੁਕਮਾਂ ਮੁਤਾਬਕ ਵਿਭਾਗ ਨੂੰ ਚਾਹੀਦਾ ਸੀ ਕਿ ਇਸ ਭਰਤੀ ਲਈ ਚੁਣੇ ਗਏ ਉਮੀਦਵਾਰਾਂ ਨੂੰ 31 ਜਨਵਰੀ 2025 ਤਕ ਜੁਆਇਨ ਕਰਵਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਂਦੀ ਪਰ ਵਿਭਾਗ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਉਕਤ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਜਿਸ ਦੇ ਚਲਦਿਆਂ 7 ਫ਼ਰਵਰੀ 2025 ਨੂੰ ਸਿੱਖਿਆ ਸਕੱਤਰ, ਡੀਪੀਆਈ ਐਲੀਮੈਂਟਰੀ ਅਤੇ ਭਰਤੀ ਬੋਰਡ ਦੇ ਡਾਇਰੈਕਟਰ ਨੂੰ ਲੀਗਲ ਨੋਟਿਸ ਕੱਢਿਆ ਗਿਆ ਹੈ।ਇਸ ਨੋਟਿਸ ਦੇ ਤਹਿਤ ਉਕਤ ਉੱਚ ਅਧਿਕਾਰੀਆਂ ਨੂੰ 7-8 ਦਿਨਾਂ ਦੇ ਅੰਦਰ-ਅੰਦਰ ਮਾਨਯੋਗ ਹਾਈਕੋਰਟ ਵਿੱਚ ਜਵਾਬ ਪੇਸ਼ ਕਰਨਾ ਹੋਵੇਗਾ। ਜੇਕਰ ਅਧਿਕਾਰੀ ਕੋਈ ਜਵਾਬ ਪੇਸ਼ ਨਹੀਂ ਕਰਦੇ ਤਾਂ ਵਿਭਾਗ ਦੇ ਖ਼ਿਲਾਫ਼ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਕੇਸ ਦਾਇਰ ਕੀਤਾ ਜਾਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

12/05/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਆਡਾਨੀ ਨੇ ਮਹਿਲ ਕਲਾਂ ਦੀ ਧਰਤੀ ‘ਤੇ ਵੀ ਰੱਖ ਲਏ ਕਾਰੋਬਾਰੀ ਕਦਮ…ਬਣੇਗਾ ਵੱਡਾ ਸਟੀਲ ਸਾਇਲੋਜ਼

Next Post

…ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ…ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਬੁਲਾਏ

Nirmal Pandori

Nirmal Pandori

Related Posts

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਪੰਜਾਬ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

by Nirmal Pandori
12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ
ਪੰਜਾਬ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

by Nirmal Pandori
12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

by Nirmal Pandori
12/05/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

by Nirmal Pandori
12/04/2025
ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਨੇ ਡਾਕਟਰ ਤੋਂ ਮੰਗੀ ਇੱਕ ਕਰੋੜ ਦੀ ਫਿਰੌਤੀ
ਪੰਜਾਬ

ਅਹਿਮ ਖ਼ਬਰ…ਮੋਬਾਈਲ ਫ਼ੋਨਾਂ ‘ਚ ਨਵੀਂ ਐਪ ‘ਸੰਚਾਰ ਸਾਥੀ’ ਹੋਵੇਗੀ ਪ੍ਰੀਲੋਡ

by Nirmal Pandori
12/02/2025
MP ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਲਈ ਖ਼ਤਰਾ….ਪੰਜਾਬ ਪੁਲਿਸ ਦਾ ਹਾਈਕੋਰਟ ਵਿੱਚ ਦਾਅਵਾ
ਪੰਜਾਬ

ਜੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਤਾਂ ਹਾਲਾਤ ਖ਼ਰਾਬ ਹੋ ਜਾਣਗੇ- ਪੰਜਾਬ ਸਰਕਾਰ

by Nirmal Pandori
12/01/2025
Load More
Next Post
…ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ…ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਬੁਲਾਏ

…ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ…ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਬੁਲਾਏ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਕੱਲ੍ਹ ਬਰਨਾਲਾ ਪੁੱਜਣਗੇ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਆਂਗਨਵਾੜੀ ਮੁਲਾਜ਼ਮਾਂ ਵੱਲੋਂ ਕੇਂਦਰੀ ਮੰਤਰੀ ਬਿੱਟੂ ਦੇ ਦਫ਼ਤਰ ਅੱਗੇ ਰਾਜ ਪੱਧਰੀ ਰੋਸ ਰੈਲੀ 8 ਦਸੰਬਰ ਨੂੰ-ਰੁਪਿੰਦਰ ਬਾਵਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend