Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅਸਤੀਫ਼ਾ ਬਨਾਮ ਪੈਂਤੜਾ…ਮੰਤਰੀਆਂ ਦੀ ਸਭਾ ‘ਚ ਭਗਵੰਤ ਮਾਨ ਨੇ ਅਮਨ ਅਰੋੜਾ ਇਉਂ ਕੀਤੈ ਚਿੱਤ….!

Nirmal Pandori by Nirmal Pandori
02/15/2025
in ਪੰਜਾਬ
Reading Time: 1 min read
A A
0
ਅਸਤੀਫ਼ਾ ਬਨਾਮ ਪੈਂਤੜਾ…ਮੰਤਰੀਆਂ ਦੀ ਸਭਾ ‘ਚ ਭਗਵੰਤ ਮਾਨ ਨੇ ਅਮਨ ਅਰੋੜਾ ਇਉਂ ਕੀਤੈ ਚਿੱਤ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,15 ਫਰਵਰੀ, Gee98 News service

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇੱਕ ਸਿਆਸੀ ਪੈਂਤੜੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। 13 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਰੇ ਸੀਨੀਅਰ ਅਫਸਰ ਮੀਟਿੰਗ ਵਿੱਚੋਂ ਉੱਠ ਕੇ ਬਾਹਰ ਚਲੇ ਗਏ ਤਾਂ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਨੂੰ ਰੋਕਿਆ ਅਤੇ ਬਤੌਰ ਮੁੱਖ ਮੰਤਰੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਸੂਤਰਾਂ ਅਨੁਸਾਰ ਭਗਵੰਤ ਮਾਨ ਦੇ ਇਸ ਅਚਾਨਕ ਰਵਈਏ ਨੇ ਮੰਤਰੀਆਂ ਨੂੰ ਹੈਰਾਨ ਕੀਤਾ ਪ੍ਰੰਤੂ ਇਹ ਕੋਈ ਅਚਾਨਕ ਜ਼ੁਬਾਨ ਵਿੱਚੋਂ ਕੱਢੀ ਗੱਲ ਨਹੀਂ ਸੀ ਸਗੋਂ ਇਹ ਭਗਵੰਤ ਮਾਨ ਦਾ ਇੱਕ ਸਿਆਸੀ ਪੈਂਤੜਾ ਦਾ ਸੀ ਜਿਸ ਨਾਲ ਉਹਨਾਂ ਨੇ ਮੀਟਿੰਗ ‘ਚ ਹਾਜ਼ਰ ਪੰਜਾਬ ‘ਆਪ’ ਦੇ ਪ੍ਰਧਾਨ ਅਤੇ ਸੀਨੀਅਰ ਮੰਤਰੀ ਅਮਨ ਅਰੋੜਾ ਨੂੰ ਸਿਆਸੀ ਤੌਰ ‘ਤੇ ਚਿੱਤ ਕੀਤਾ। ਆਪ ਦੇ ਅੰਦਰੂਨੀ ਸੂਤਰਾਂ ਅਨੁਸਾਰ ਭਗਵੰਤ ਮਾਨ ਅਮਨ ਅਰੋੜਾ ਦੇ ਇੱਕ ਬਿਆਨ ਤੋਂ ਡਾਹਢੇ ਨਾਰਾਜ਼ ਹਨ। ਦੱਸ ਦੇਈਏ ਕਿ ਪਿਛਲੇ ਦਿਨੀ ਅਮਨ ਅਰੋੜਾ ਨੇ ਬੇਬਾਕੀ ਨਾਲ ਇਹ ਆਖ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਲਿਆਕਤ ਦੇ ਆਧਾਰ ‘ਤੇ ਚੁਣਿਆ ਜਾਣਾ ਚਾਹੀਦਾ ਹੈ, ਨਾ ਕਿ ਹਿੰਦੂ ਸਿੱਖ ਸ਼੍ਰੇਣੀ ਦੇ ਆਧਾਰ ‘ਤੇ ਚੁਣਿਆ ਜਾਣਾ ਚਾਹੀਦਾ ਹੈ। ਅਮਨ ਅਰੋੜਾ ਨੇ ਇਹ ਵੀ ਆਖਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਵੀ ਹੋ ਸਕਦਾ ਹੈ। ਇਹ ਉਹੀ ਦਿਨ ਸਨ ਜਦੋਂ ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਚਰਚਾ ਜ਼ੋਰਾਂ ‘ਤੇ ਸੀ। ਇਹਨਾਂ ਦਿਨਾਂ ਦੌਰਾਨ ਅਮਨ ਅਰੋੜੇ ਦੇ ਬਿਆਨ ਨੇ ਭਗਵੰਤ ਮਾਨ ਦੇ ਮੱਥੇ ‘ਤੇ ਤਿਉੜੀਆਂ ਪਾਈਆਂ। ਮੁੱਖ ਮੰਤਰੀ ਨੇ ਅਮਨ ਅਰੋੜਾ ਦਾ ਜਵਾਬ ਦੇਣ ਲਈ ਮੀਡੀਆ ‘ਚ ਜਾਣ ਦੀ ਬਜਾਏ ਸਹੀ ਸਮੇਂ ਦੀ ਉਡੀਕ ਕੀਤੀ ਅਤੇ ਆਪਣੇ ਸਲਾਹਕਾਰਾਂ ਦੀ ਸਲਾਹ ਨਾਲ ਅਸਤੀਫ਼ੇ ਦਾ ਇੱਕ ਤੀਰ ਅਜਿਹਾ ਛੱਡਿਆ ਕਿ ਅਮਨ ਅਰੋੜਾ ਸਮੇਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਦੇ ਅਹੁਦੇ ‘ਤੇ ਅੱਖ ਟਿਕਾਈ ਬੈਠੇ ਹੋਰ ਆਪ ਆਗੂਆਂ ਨੂੰ ਛਲਣੀ ਕਰ ਗਿਆ। ਸੂਤਰਾਂ ਅਨੁਸਾਰ ਜਿਸ ਵੇਲੇ ਭਗਵੰਤ ਮਾਨ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਉਸ ਵੇਲੇ ਭਗਵੰਤ ਮਾਨ ਦੀ ਸ਼ਬਦਾਵਲੀ ਸੁਣ ਕੇ ਅਮਨ ਅਰੋੜਾ ਦੇ ਚਿਹਰੇ ਦੀਆਂ ਹਵਾਈਆਂ ਉੱਡ ਰਹੀਆਂ ਸਨ ਕਿਉਂਕਿ ਮੀਟਿੰਗ ‘ਚ ਭਗਵੰਤ ਮਾਨ ਦੇ ਸ਼ਬਦ ਸਨ ਕਿ “ਕਿਸੇ ਨੂੰ ਮੀਡੀਆ ‘ਚ ਕੁਝ ਕਹਿਣ ਦੀ ਲੋੜ ਨਹੀਂ ਜੇ ਕੋਈ ਮੁੱਖ ਮੰਤਰੀ ਬਣਨ ਦਾ ਚਾਹਵਾਨ ਹੈ ਤਾਂ ਉਹ ਬਣ ਸਕਦਾ ਹੈ”। ਪੰਜਾਬ ਦੀ ਰਾਜਨੀਤੀ ‘ਚ ਇਹ ਜੱਗ ਜ਼ਾਹਿਰ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਅਹੁਦੇ ਤੱਕ ਪੁੱਜਣ ਲਈ ਭਗਵੰਤ ਮਾਨ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਬਲੀ ਦਿੱਤੀ ਅਤੇ ਹਰ ਹੀਲਾ ਵਸੀਲਾ ਵਰਤਿਆ। ਭਗਵੰਤ ਮਾਨ ਇਹ ਅਹੁਦਾ ਐਨੀ ਜਲਦੀ ਨਹੀਂ ਛੱਡ ਸਕਦੇ। ਭਗਵੰਤ ਮਾਨ ਦੀ ਸਿਆਸੀ ਫ਼ਿਤਰਤ ਜਾਨਣ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੂਰੇ ਪੰਜ ਸਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਟਿਕੇ ਰਹਿਣ ਲਈ ਭਗਵੰਤ ਮਾਨ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ। ਦਿੱਲੀ ‘ਚ ਆਪ ਦੀ ਹਾਰ ਅਤੇ ਖੁਦ ਕੇਜਰੀਵਾਲ ਦੀ ਹਾਰ ਤੋਂ ਬਾਅਦ ਮੰਨਿਆ ਤਾਂ ਜਾ ਰਿਹਾ ਸੀ ਕਿ ਪੰਜਾਬ ‘ਚ ਭਗਵੰਤ ਮਾਨ ‘ਤੇ ਗਾਜ ਡਿੱਗੇਗੀ ਪ੍ਰੰਤੂ ਪਿਛਲੇ ਦੋ ਕੁ ਦਿਨਾਂ ਦੀਆਂ ਸਰਗਰਮੀਆਂ ਤੋਂ ਇਸਦੇ ਉਲਟ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਦਿੱਲੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੰਜਾਬ ‘ਚ ਆਪ ਵਲੰਟੀਅਰਾਂ ਅਤੇ ਆਪ ਦੇ ਟਕਸਾਲੀ ਆਗੂਆਂ ਨੇ ਆਪਣੇ ਆਗੂਆਂ ਨੂੰ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਪੰਜਾਬ ‘ਚ ਸੰਭਲ ਜਾਵੋ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਭਾਵੇਂ ਕਿ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਪੰਜਾਬ ‘ਚ ਮਜ਼ਬੂਤ ਹੈ ਅਤੇ ਉਸਦੇ ਨਾਲ ਕਾਫੀ ਸਾਰੇ ਵਿਧਾਇਕ ਹਨ ਪਰੰਤੂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਸਲ ਤਾਕਤ ਪਿੰਡ ਪੱਧਰ ‘ਤੇ ਕੰਮ ਕਰਨ ਵਾਲੇ ਉਸ ਦੇ ਵਲੰਟੀਅਰ ਹੀ ਹਨ, ਜਦਕਿ ਦੂਜੇ ਪਾਸੇ ਪੰਜਾਬ ‘ਚ ਕਿਸੇ ਆਪ ਵਿਧਾਇਕ ਅਤੇ ਮੰਤਰੀ ਤੱਕ ਦੀ ਵੀ ਕੋਈ ਸਿਆਸੀ ਵੁੱਕਤ ਨਹੀਂ ਜਿਸ ਨੂੰ ਰਾਤ ਸੌਣ ਵੇਲੇ ਪਤਾ ਨਹੀਂ ਹੁੰਦਾ ਕਿ ਉਹ ਸਵੇਰ ਨੂੰ ਮੰਤਰੀ ਰਹੇਗਾ ਜਾਂ ਨਹੀਂ ਰਹੇਗਾ। ਪੰਜਾਬ ‘ਚ ਆਪ ਨੂੰ ਇੱਕ ਹੋਰ ਅੰਦਰੂਨੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸ ਦੇ ਸੀਨੀਅਰ ਵਿਧਾਇਕਾਂ ਨੇ ਮੰਤਰੀ ਬਣਨ ਲਈ ਲਾਬਿੰਗ ਸ਼ੁਰੂ ਕਰ ਦਿੱਤੀ ਹੈ। ਵਿਧਾਇਕਾਂ ਦੀਆਂ ਇਹ ਸਰਗਰਮੀਆਂ ਵੀ ਭਗਵੰਤ ਮਾਨ ਦੇ ਹੱਕ ਵਿੱਚ ਹੀ ਹਨ ਕਿਉਂਕਿ ਆਪ ਦੀ ਹਾਈ ਕਮਾਂਡ ਦੇ ਆਗੂਆਂ ਨਾਲੋਂ ਭਗਵੰਤ ਮਾਨ ਆਪਣੇ ਵਿਧਾਇਕਾਂ ਦੀ ਸਿਆਸੀ ਲਾਲਸਾ ਦੇ ਵੱਧ ਜਾਣਕਾਰ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਦੀ ਅਮਰਵੇਲ ਵਾਂਗ ਵਧੀ ਆਮਦਨ ਦੇ ਵੇਰਵੇ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸ਼ਾਮਿਲ ਆਪਣੇ ਵਿਧਾਇਕਾਂ ‘ਤੇ ਨੇੜਿਓ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਦੇ ਅਤੀ ਨੇੜਲੇ ਸਾਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸੂਬੇ ਦੇ ਗਰਾਊਂਡ ਪੱਧਰ ‘ਤੇ ਕੰਮ ਕਰਨ ਵਾਲੇ ਭਗਵੰਤ ਮਾਨ ਦੇ ਅਤੀ ਵਿਸ਼ਵਾਸ ਪਾਤਰ ਵਲੰਟੀਅਰਜ਼ ਨੇ ਆਪਣੇ ਆਪਣੇ ਵਿਧਾਇਕਾਂ ਦੀਆਂ ਕਾਰਜ ਪੱਤਰੀਆਂ ਭਗਵੰਤ ਮਾਨ ਨੂੰ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਹਰਹਾਲ ! ਅਸਤੀਫੇ ਦੀ ਪੇਸ਼ਕਸ਼ ਭਗਵੰਤ ਮਾਨ ਦੇ ਦਿਲ ਦੇ ਵਿੱਚੋਂ ਨਿਕਲੀ ਸਿਆਸਤ ਅਤੇ ਪਾਰਟੀ ਪ੍ਰਤੀ ਇਮਾਨਦਾਰੀ ਦੀ ਚੀਸ ਨਹੀਂ ਸਗੋਂ ਇਹ ਆਪਣੇ ਮੰਤਰੀ ਸਾਥੀਆਂ ਨੂੰ ਇੱਕ ਅਜਿਹਾ ਸੰਕੇਤ ਸੀ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚੋਟੀ ਦੇ ਆਗੂਆਂ ਨੂੰ ਖੁੱਡੇ ਲਾਈਨ ਲਗਾ ਸਕਦੇ ਹਨ ਤਾਂ ਅਜੇ ਵੀ ਭਗਵੰਤ ਮਾਨ ਵਿੱਚ ਉਹ ਕਾਬਲੀਅਤ ਬਚੀ ਹੋਈ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪੁਲਿਸ ਨੇ ਚੁੱਕ ਲਈ ਆਪਣੇ ਮਹਿਕਮੇ ਦੀ ਕਾਲੀ ਭੇਡ…ਹਵਾਲਾ ਦੇ ਕਾਰੋਬਾਰ ‘ਚ ਸ਼ਾਮਿਲ

Next Post

ਸ਼ੀਸ਼ ਮਹਿਲ ਦੇ ਅੰਦਰ ਹੀ ਰਹਿਣਗੇ ਅਰਵਿੰਦ ਕੇਜਰੀਵਾਲ…!

Nirmal Pandori

Nirmal Pandori

Related Posts

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
Load More
Next Post
ਦਵਿੰਦਰਪਾਲ ਭੁੱਲਰ ਦੀ ਰਿਹਾਈ ਬਦਲੇ ਕਰੋੜਾਂ ਡਾਲਰ ਫੰਡਿੰਗ ਦੇ ਦੋਸ਼ਾਂ ਤਹਿਤ ਕੇਜਰੀਵਾਲ ਖ਼ਿਲਾਫ਼ NIA ਜਾਂਚ ਦੀ ਸਿਫ਼ਾਰਸ਼

ਸ਼ੀਸ਼ ਮਹਿਲ ਦੇ ਅੰਦਰ ਹੀ ਰਹਿਣਗੇ ਅਰਵਿੰਦ ਕੇਜਰੀਵਾਲ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend