Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!

Nirmal Pandori by Nirmal Pandori
02/23/2025
in ਪੰਜਾਬ
Reading Time: 1 min read
A A
0
ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬੋਲ ਪੰਡੋਰੀ ਦੇ….ਮਿੱਤਰਾਂ ਦੀ ਲੂਣ ਦੀ ਡਲੀ…….!

-ਇਹ ਕਿਵੇਂ ਹੋ ਸਕਦੈ..ਪਰ ਇਹ ਹੋਈ ਜਾਂਦੈ..ਕਈ ਵਰ੍ਹਿਆਂ ਤੋਂ ਇਵੇਂ ਹੀ ਆਖਿਆ ਜਾਂਦਾ..ਕਿਥੇ ਮਿਸ਼ਰੀ ਤੇ ਕਿਥੇ ਲੂਣ,ਫਿਰ ਵੀ ਇਹੀ ਕਹਿੰਦੇ ਨੇ ਕਿ ਮੇਰੀ ਲੂਣ ਦੀ ਡਲੀ ਨੂੰ ਮਿਸ਼ਰੀ ਦੇ ਬਰੋਬਰ ਜਾਣ ਲਵੀ..ਤੇ ਅਗਲਾ ਮੰਨ ਵੀ ਜਾਂਦਾ..ਇਹੀ ਤਾਂ ਮੁਹੱਬਤ ਆਂ,ਮੁਹੱਬਤ ਚੀਜ਼ ਬੜੀ ਅਜੀਬ ਆਂ.. ਚੀਜ਼ ਜਾਂ ਭਾਵਨਾ..ਅਜੋਕੇ ਦੌਰ ਦੀ ਮੁਹੱਬਤ ਦੇ ਸੰਦਰਭ ਵਿੱਚ ਤਾਂ ਚੀਜ਼ ਕਹਿਣਾ ਹੀ ਚੰਗਾ ਰਹੇਗਾ…ਭਾਵਨਾ ਤਾਂ ਗੰਧਲੀ ਹੋਣ ਨੂੰ ਕੁਝ ਪਲ ਈਂ ਲੱਗਦੇ ਨੇ…ਚਾਰ ਦਿਨਾਂ ਦੀ ਚਾਂਦਨੀ…ਚਾਰ ਦਿਨਾਂ ਦੀ ਮੁਹੱਬਤ..ਫੇਰ ਜਿਸਮਾਂ ਦੀ ਭੁੱਖ.. ਮਿਸ਼ਰੀ ਨੂੰ ਲੂਣ ਬਣਦਿਆਂ ਕੁਝ ਪਲ ਈਂ ਲੱਗਦੇ ਨੇ, ਸਾਰੀ ਮੁਹੱਬਤ ਜਿਸਮਾਂ ਦੇ ਵਿੱਚ ਨਪੀੜੀ ਜਾਂਦੀ ਆਂ..ਮਰਦ ਜ਼ਾਤ ਮਿਸ਼ਰੀ ਲੈ ਜਾਂਦੀ ਆਂ ਤੇ ਲੂਣ….ਚਲੋ ਛੱਡੋ… ਜਦੋਂ ਅਗਲੇ ਨੇ ਆਖ ਈਂ ਦਿੱਤਾ ਕਿ ਮਿਸ਼ਰੀ ਬਰੋਬਰ ਜਾਣ ਲਵੀਂ…ਤੇ ਫਿਰ ਔਰਤ ਲੂਣ ਦੀ ਡਲੀ ਨੂੰ ਹੀ ਮਿਸ਼ਰੀ ਮੰਨ ਕੇ ਹਿੱਕ ਨਾਲ ਲਾ ਕੇ ਰੱਖਦੀ ਆਂ…ਕੀਤਾ ਵੀ ਕੀ ਜਾਵੇ, ਜਜ਼ਬਾਤਾਂ ‘ਚ ਔਰਤ ਕੋਮਲ ਮੰਨੀ ਜਾਂਦੀ ਆਂ ਤੇ ਮਰਦ ਕਠੋਰ…ਅਜੋਕੇ ਦੌਰ ਦੀਆਂ ਮੁਹੱਬਤ ਦੀਆਂ ਕਹਾਣੀਆਂ ਨੂੰ ਦੇਖ/ਸੁਣ ਕੇ ਲੱਗਦੈ ਕਿ ਮਰਦ ਕੋਲ ਸਾਲੇ ਜਜ਼ਬਾਤ ਹੁੰਦੇ ਈਂ ਨੀ…ਸ਼ਾਇਦ ਤੁਸੀਂ ਵੀ “ਹਾਂ” ਆਖ ਦੇਵੋ..ਪਰ ਗੱਲ ਇਹ ਵੀ ਠੀਕ ਨਹੀਂ…ਹੁਣ ਮੁਹੱਬਤ ਕੋਮਲ ਜਜ਼ਬਾਤਾਂ ਵਾਲੇ ਪਾਸੇ ਵੀ ਨਹੀਂ…ਹੁਣ ਦੀਆਂ ਮੁਹੱਬਤ ਕਹਾਣੀਆਂ ਜਦੋਂ ਸਾਹਮਣੇ ਆਉਂਦੀਆਂ ਨੇ, ਕਦੇ ਕਦੇ ਤਾਂ ਭੰਬਲਭੂਸੇ ‘ਚ ਪੈ ਜਾਈਦਾ ਕਿ ਮੁਹੱਬਤ ਮਿਸ਼ਰੀ ਆਂ ਜਾਂ ਲੂਣ.. ਪਰ ਉਂਝ ਜੇ ਦੇਖਿਆ ਜਾਵੇ ਤਾਂ ਮਿਸ਼ਰੀ ਨਾਲੋਂ ਲੂਣ ਵੱਧ ਵਰਤਿਆ ਜਾਂਦਾ…ਹਰਾਮੀਪੁਣੇ ਨਾਲ ਵੀ ਲੂਣ ਈਂ ਜੁੜਿਆ ਹੋਇਆ…ਕਿੰਨਾ ਅਜੀਬ ਜਿਹਾ ਲੱਗਦਾ ਹਨਾਂ…ਅਗਲੇ ਨੂੰ ਥੋੜ੍ਹਾ ਜਿਹਾ ਲੂਣ ਦੇ ਦੇਵੋ..ਹਰਾਮ ਨਹੀਂ ਕਰੇਗਾ…ਫਿਰ ਜਨਮ ਮੌਕੇ ਮਾਂ ਬੱਚੇ ਨੂੰ ਲੂਣ ਦੀ ਗੁੜਤੀ ਕਿਉਂ ਨਹੀਂ ਦਿੰਦੀ.. ਤੁਸੀਂ ਵੇਖ ਤਾਂ ਰਹੇ ਹੋ ਆਪਣੇ ਆਲੇ ਦੁਆਲੇ…ਹੁਣ ਤਾਂ ਹਰਾਮਪੁਣਾ ਸਭ ਤੋਂ ਵੱਧ ਔਲਾਦ ਹੀ ਕਰਦੀ ਆਂ…ਕੋਈ ਗੁੜਤੀ ਦੀ ਸ਼ੀਸ਼ੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਹੋ ਥੋੜਾ ਜਿਹਾ ਲੂਣ ਪਾ ਦਿਆ ਕਰਨ ਵਿੱਚ…ਕਿਆ ਬਾਤ ਏਂ…ਬੁਢਾਪਾ ਸ਼ਾਨਦਾਰ ਹੋਵੇਗਾ..ਤੁਸੀਂ ਸਹਿਮਤ ਹੋ ਮੇਰੇ ਨਾਲ…ਐਵੇਂ ਸਹਿਮਤ ਨਾ ਹੋ ਜਾਇਓ ਕਿ ਮੈਂ ਆਖ ਦਿੱਤਾ….ਮੈਂ ਥੋੜ੍ਹਾ ਆਖਿਆ…ਮੈਨੂੰ ਨਹੀਂ ਪਤਾ ਕੀਹਨੇ ਆਖਿਆ ਕਿ…ਮਿੱਤਰਾ ਦੀ ਲੂਣ ਦੀ ਡਲੀ ਮਿਸ਼ਰੀ ਬਰੋਬਰ ਜਾਣੀ..ਐਂ ਕਿਵੇਂ ਜਾਣ ਲਈਏ,ਉਹ ਭਲੇ ਜ਼ਮਾਨੇ ਹੋਰ ਸੀ…ਉਦੋਂ ਖ਼ੂਨ ਦਾ ਰੰਗ ਸੱਚੀ ਲਾਲ ਹੁੰਦਾ ਸੀ..ਤੇ ਹੁਣ ਦੇਖੋ ਤਾਂ ਬਾਪੂ ਦੀ ਦੋ ਹਿੱਸਿਆਂ ‘ਚ ਵੰਡੀ ਜ਼ਮੀਨ ਦੀ ਵੱਟ ‘ਤੇ ਗੰਡਾਸਾ ਲਈ ਖੜੇ ਆਪਣੇ ਭਰਾ ਦੇ ਖ਼ੂਨ ਦਾ ਰੰਗ ਵੇਖੋ ਤਾਂ…9 ਮਹੀਨੇ ਪੇਟ ‘ਚ ਰੱਖੀ…18 ਵਰ੍ਹੇ ਹਿੱਕ ਨਾਲ ਲਾ ਕੇ ਰੱਖੀ… ਚੁੰਨੀ ਦੇ ਪੱਲੂ ‘ਚ ਲੁਕੋ ਕੇ..ਫਿਰ ਜੱਜ ਮੂਹਰੇ ਜਾ ਕੇ ਧੀ ਆਖ ਦਿੰਦੀ ਆਂ… ਮੈਂ ਤਾਂ ਜਾਣਦੀ ਈਂ ਨਹੀਂ ਕੌਣ ਆਂ..ਮਾਪਿਆਂ ਤੋਂ ਖ਼ਤਰਾ..ਸੁਰੱਖਿਆ ਦੇਵੋ…ਨਿੱਕਾ ਹੁੰਦਾ ਮਾਂ ਦੇ ਦੁੱਧ ‘ਤੇ ਦੰਦੀਆਂ ਵੱਢਣ ਵਾਲਾ..ਵੱਡਾ ਹੋ ਕੇ ਘਰਵਾਲੀ ਦੀ ਬੁੱਕਲ ‘ਚੋਂ ਨੀ ਨਿਕਲਦਾ..ਮੈਂ ਥੋੜ੍ਹਾ ਕਹਿਨਾ…ਮਾਵਾਂ ਨੂੰ ਕੁੱਟਣ ਦੀਆਂ ਖ਼ਬਰਾਂ ਕਹਿੰਦੀਆਂ ਨੇ.. ਖ਼ਬਰਾਂ ਤਾਂ ਇਹ ਵੀ ਕਹਿੰਦੀਆਂ ਨੇ…ਪੁੱਤ ਨੇ ਪਿਓ ਤੇ ਪਿਓ ਨੇ ਪੁੱਤ ਮਾਰਤਾ..ਕਿਵੇਂ ਮੰਨ ਲਈਏ ਲੂਣ ਦੀ ਡਲੀ ਨੂੰ ਮਿਸ਼ਰੀ ਬਰੋਬਰ…ਤੁਸੀਂ ਮੰਨਦੇ ਓ…!

–ਨਿਰਮਲ ਸਿੰਘ ਪੰਡੋਰੀ, ਪੱਤਰਕਾਰ।
94170-33033

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪੰਜਾਬ ‘ਚ 58 ਤੋਂ 60 ਸਾਲ ਹੋਵੇਗੀ ਸੇਵਾਮੁਕਤੀ ਦੀ ਉਮਰ…ਬੇਰੁਜ਼ਗਾਰਾਂ ਦੇ ਸਾਹ ਸੂਤੇ

Next Post

ਅਰਬਪਤੀ ਕਾਰੋਬਾਰੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ‘ਤੇ ਜੇਲ੍ਹ ‘ਚ ਹੋਇਆ ਤਸ਼ੱਦਦ

Nirmal Pandori

Nirmal Pandori

Related Posts

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
Load More
Next Post
ਅਰਬਪਤੀ ਕਾਰੋਬਾਰੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ‘ਤੇ ਜੇਲ੍ਹ ‘ਚ ਹੋਇਆ ਤਸ਼ੱਦਦ

ਅਰਬਪਤੀ ਕਾਰੋਬਾਰੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ 'ਤੇ ਜੇਲ੍ਹ 'ਚ ਹੋਇਆ ਤਸ਼ੱਦਦ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend