Skip to main content

Gee 98News

ਅਰਬਪਤੀ ਕਾਰੋਬਾਰੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ‘ਤੇ ਜੇਲ੍ਹ ‘ਚ ਹੋਇਆ ਤਸ਼ੱਦਦ

ਭਾਰਤੀ ਮੂਲ ਦੇ ਅਰਬਪਤੀ ਪੰਕਜ ਓਸਵਾਲ ਦੀ ਧੀ ਵਸੁੰਧਰਾ ਓਸਵਾਲ ਨੇ ‌ਯੂਗਾਂਡਾ ਵਿੱਚ ਜੇਲ੍ਹ ‘ਚ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਹੈ। ਵਸੁੰਧਰਾ (26) ‘ਤੇ ਪਿਛਲੇ ਸਾਲ ਆਪਣੇ ਪਿਤਾ ਪੰਕਜ ਓਸਵਾਲ ਦੇ ਸਾਬਕਾ ਕਰਮਚਾਰੀ ਮੁਕੇਸ਼ ਮੇਨਾਰੀਆ ਨੂੰ ਅਗ਼ਵਾ ਕਰਨ ਅਤੇ ਉਸਦੀ ਹੱਤਿਆ ਦਾ ਝੂਠਾ ਦੋਸ਼ ਲਾਇਆ ਗਿਆ ਸੀ, ਜਿਸ ਤੋਂ ਬਾਅਦ ਯੂਗਾਂਡਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ, ਜਦਕਿ ਭਾਰਤੀ ਮੂਲ ਦੇ ਅਰਬਪਤੀ ਮੁਕੇਸ਼ ਮੇਨਾਰੀਆ ਬਾਅਦ ਵਿੱਚ ਤਨਜ਼ਾਨੀਆ ਵਿੱਚ ਜਿਊਂਦਾ ਮਿਲਿਆ। ਵਸੁੰਧਰਾ ਨੇ ਕਿਹਾ, ”ਮੈਨੂੰ ਪੰਜ ਦਿਨ ਲਈ ਹਿਰਾਸਤ ਵਿੱਚ ਲਿਆ ਗਿਆ ਅਤੇ ਦੋ ਹੋਰ ਹਫ਼ਤੇ ਲਈ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕੀਤਾ ਗਿਆ। ਉਨ੍ਹਾਂ ਮੈਨੂੰ ਨਹਾਉਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਮੈਨੂੰ ਬਿਨਾਂ ਭੋਜਨ ਅਤੇ ਪਾਣੀ ਤੋਂ ਰੱਖਿਆ। ਮੇਰੇ ਮਾਤਾ-ਪਿਤਾ ਨੂੰ ਮੈਨੂੰ ਭੋਜਨ, ਪਾਣੀ ਅਤੇ ਬੁਨਿਆਦੀ ਵਸਤੂਆਂ ਮੁਹੱਈਆ ਕਰਵਾਉਣ ਲਈ ਵਕੀਲਾਂ ਰਾਹੀਂ ਪੁਲੀਸ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪਈ।” ਉਸ ਨੇ ਦਾਅਵਾ ਕੀਤਾ ਕਿ ਇੱਕ ਸਮਾਂ ਅਜਿਹਾ ਸੀ, ਜਦੋਂ ਇੱਕ ਤਰ੍ਹਾਂ ਦੀ ਸਜ਼ਾ ਵਜੋਂ ਪਖਾਨਾ ਜਾਣ ਦੀ ਆਗਿਆ ਵੀ ਨਹੀਂ ਸੀ। ਵਸੁੰਧਰਾ ਨੂੰ 1 ਅਕਤੂਬਰ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ 21 ਅਕਤੂਬਰ ਨੂੰ ਜ਼ਮਾਨਤ ਦਿੱਤੀ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਅਦਾਲਤਾਂ ਤੋਂ ਬਿਨਾਂ ਸ਼ਰਤ ਰਿਹਾਈ ਦਾ ਹੁਕਮ ਮਿਲਣ ਮਗਰੋਂ ਵੀ ਉਸ ਨੂੰ 72 ਘੰਟ ਤੱਕ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ। ਵਸੁੰਧਰਾ ਨੇ ਕਿਹਾ ਕਿ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਆਦਮੀ (ਮੇਨਾਰੀਆ) ਜਿਊਂਦਾ ਹੈ, ਇਸ ਮਗਰੋਂ ਵੀ ਉਨ੍ਹਾਂ ਮੈਨੂੰ ਇਨ੍ਹਾਂ ਦੋਸ਼ਾਂ ਤਹਿਤ ਜੇਲ੍ਹ ਵਿੱਚ ਰੱਖਿਆ। ਮੇਨਾਰੀਆ 10 ਅਕਤੂਬਰ ਨੂੰ ਮਿਲਿਆ ਸੀ, ਮੈਨੂੰ ਉਸ ਤੋਂ ਇੱਕ ਜਾਂ ਦੋ ਹਫ਼ਤੇ ਬਾਅਦ ਜ਼ਮਾਨਤ ਮਿਲੀ।” ਵਸੁੰਧਰਾ ਖ਼ਿਲਾਫ਼ ਮਾਮਲਾ 19 ਦਸੰਬਰ, 2024 ਨੂੰ ਖਾਰਜ ਕਰ ਦਿੱਤਾ ਗਿਆ ਸੀ।

error: Content is protected !!