Skip to main content

Gee 98News

ਬਰਨਾਲਾ ਦੇ DC ਦੀ ਹੋ ਗਈ ਬਦਲੀ…ਪੜ੍ਹੋ ਕੌਣ ਹੋਣਗੇ ਨਵੇਂ ਜ਼ਿਲ੍ਹਾ ਮੁਖੀ

-ਦਿੱਲੀ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ‘ਚ ਪ੍ਰਸ਼ਾਸਨਿਕ ਢਾਂਚਾ ਚੁਸਤ ਦਰੁਸਤ ਕਰਨ ‘ਤੇ ਲੱਗੀ ਹੋਈ ਹੈ ਜਿਸ ਤਹਿਤ ਆਈਏਐਸ ਤੇ ਆਈਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬਰਨਾਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਬਾਅਦ ਬਰਨਾਲਾ ਦੇ ਡਿਪਟੀ ਕਮਿਸ਼ਨਰ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੂੰ ਫਰੀਦਕੋਟ ਬਦਲ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਤੇ ਮੋਹਾਲੀ ਦੇ ਮਿਉਂਸੀਪਲ ਕਮਿਸ਼ਨਰ 2018 ਬੈਚ ਦੇ ਆਈਏਐਸ ਅਫਸਰ ਸ੍ਰੀ ਟੀ ਬੈਨਿਥ ਨੂੰ ਬਰਨਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।

error: Content is protected !!