Gee 98News

5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਸਜ਼ਾ ਅਤੇ 50 ਹਜ਼ਾਰ ਜੁਰਮਾਨਾ

-ਪੰਜ ਸਾਲ ਦੀ ਇੱਕ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇੱਕ ਹਵਸੀ ਨੂੰ ਅਦਾਲਤ ਨੇ ਸਖ਼ਤ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਮੁਕਤਸਰ ਸਾਹਿਬ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਇੱਕ 5 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇੱਕ 43 ਸਾਲ ਦੇ ਵਿਅਕਤੀ ਨੂੰ 20 ਸਾਲ ਦੀ ਕੈਦ ਅਤੇ 50 ਹਜ਼ਾਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ਅਧੀਨ ਪੈਂਦੇ ਪਿੰਡ ਚੰਨੂ ਦਾ ਹੈ। ਇਹ ਮਾਮਲਾ ਜੁਲਾਈ 2021 ਦਾ ਹੈ,ਪੁਲਿਸ ਵੱਲੋਂ ਉਸ ਸਮੇਂ ਦਰਜ ਕੀਤੀ ਗਈ FIR ਵਿੱਚ ਨਬਾਲਿਗ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਅਤੇ ਉਹ 19 ਜੁਲਾਈ 2021 ਨੂੰ ਦਿਹਾੜੀ ਲਈ ਗਈ ਹੋਈ ਸੀ ਅਤੇ ਉਸਦਾ ਪਤੀ ਅਤੇ ਉਸਦੀ 5 ਸਾਲ ਦੀ ਬੱਚੀ ਘਰ ਸੀ।ਇਸ ਦੌਰਾਨ ਜਦ ਉਸਦੀ ਬੱਚੀ ਗਲੀ ਵਿਚ ਖੇਡ ਰਹੀ ਸੀ ਤਾਂ ਪਿੰਡ ਦਾ ਹੀ ਇੱਕ ਵਿਅਕਤੀ ਅੰਗਦ ਦੇਵ ਉਸਦੀ ਬੱਚੀ ਨੂੰ ਖਾਣ ਦੀਆਂ ਚੀਜ਼ਾਂ ਦਿਵਾਉਣ ਦਾ ਲਾਲਚ ਦੇ ਗਲੀ ‘ਚੋਂ ਚੁੱੱਕ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਰੌਣ ਲੱਗੀ ਅਤੇ ਉਹ ਘਰ ਕੋਲ ਛੱਡ ਗਿਆ। ਬੱਚੀ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ, ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਵੱਲੋਂ IPC ਦੀ ਧਾਰਾ 354 ਏ ਅਤੇ ਪੋਕਸੋ ਐਕਟ 3,4 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਮੁਕੰਮਲ ਕਰਦੇ ਹੋਏ ਬੀਤੇ ਕੱਲ੍ਹ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਅੰਗਦ ਦੇਵ ਨੂੰ 20 ਸਾਲ ਕੈਦ ਅਤੇ 50 ਹਜ਼ਾਰ ਜੁਰਮਾਨੇ ਦੀ ਸ਼ਜਾ ਸੁਣਾਈ ਹੈ।

error: Content is protected !!