Gee 98News

ਮਨੁੱਖਤਾ ਸ਼ਰਮਸਾਰ…ਕਲਯੁਗ ਪਿਤਾ ਨੇ ਹੀ ਧੀ ਨੂੰ ਕੀਤਾ ਗਰਭਵਤੀ..!

-ਇੱਕ ਕਲਯੁਗੀ ਪਿਤਾ ਵੱਲੋਂ ਆਪਣੀ ਹੀ ਧੀ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖਤਾ ਦਾ ਸਿਰ ਨੀਵਾਂ ਕਰਨ ਵਾਲਾ ਇਹ ਮਾਮਲਾ ਰੂਪਨਗਰ ਜ਼ਿਲ੍ਹੇ ਨਾਲ ਸਬੰਧਿਤ ਹੈ ਜਿੱਥੇ ਕਲਯੁਗੀ ਪਿਤਾ ਵੱਲੋਂ ਆਪਣੀ ਧੀ ਨਾਲ ਕਈ ਸਾਲਾਂ ਤੋਂ ਜਬਰ ਜਨਾਹ ਕੀਤਾ ਜਾ ਰਿਹਾ ਸੀ। ‌ ਇਹ ਵੀ ਸਾਹਮਣੇ ਆਇਆ ਹੈ ਕਿ ਧੀ ਦੀ ਉਮਰ ਇਸ ਵੇਲੇ 32 ਸਾਲ ਹੈ ਅਤੇ ਜਦ ਉਹ ਦਸ ਕੁ ਸਾਲ ਦੀ ਸੀ ਉਸ ਵੇਲੇ ਤੋਂ ਹੀ ਲੈ ਕੇ ਪਿਤਾ ਵੱਲੋਂ ਮਾੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਬਰਦਸਤੀ ਸਰੀਰਕ ਸਬੰਧ ਬਣਾਏ ਜਾ ਰਹੇ ਸਨ। ਬੱਚੀ ਦੀ ਮਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਸੀ ਕਿ ਉਸਦੇ ਪਤੀ ਵੱਲੋਂ ਬੇਟੀ ਨਾਲ ਜਬਰਜਨਾਹ ਕੀਤਾ ਜਾ ਰਿਹਾ ਹੈ ਪ੍ਰੰਤੂ ਦੋਵੇਂ ਜਣੀਆਂ ਡਰ ਕਾਰਨ ਚੁੱਪ ਰਹੀਆਂ ਕਿਉਂਕਿ ਦੋਸ਼ੀ ਕਲਯੁਗੀ ਪਿਤਾ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਹੁਣ ਵੀ ਇਹ ਮਾਮਲਾ ਤਾਂ ਸਾਹਮਣੇ ਆਇਆ ਜਦ ਧੀ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਗਾਇਆ ਗਿਆ ਜਿੱਥੇ ਡਾਕਟਰਾਂ ਨੂੰ ਇਲਾਜ ਦੌਰਾਨ ਪਤਾ ਲੱਗਿਆ ਕਿ ਉਹ ਤਾਂ ਗਰਭਵਤੀ ਹੈ ਤੇ ਫਿਰ ਉਸੇ ਹਸਪਤਾਲ ਵਿੱਚ ਧੀ ਨੇ ਇੱਕ ਬੱਚੇ ਨੂੰ ਜਨਮ ਵੀ ਦਿੱਤਾ। ਇੱਕ ਅਣਵਿਆਹੀ ਕੁੜੀ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸਦੀ ਸੂਚਨਾ ਥਾਣਾ ਸਿਟੀ ਰੂਪਨਗਰ ਵਿਖੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਕੁੜੀ ਤੋਂ ਪੁੱਛਗਿੱਛ ਕੀਤੀ ਤਾਂ ਕੁੜੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਵੀ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਜਬਰਜਨਾਹ ਕੀਤਾ ਹੈ। ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਪਿਤਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ‌ ਅਤੇ ਅਦਾਲਤ ਨੇ ਦੋਸ਼ੀ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ‌

Gee98 Ads
error: Content is protected !!