Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕਰਨਲ ਬਾਠ ਦੀ ਪਤਨੀ ਨੇ ਸਾਬਕਾ ਫੌਜੀਆਂ ਨੂੰ ਨਾਲ ਲੈ ਕੇ ਘੇਰਿਆ ਡੀਸੀ ਦਫ਼ਤਰ

Nirmal Pandori by Nirmal Pandori
03/22/2025
in ਪੰਜਾਬ
Reading Time: 1 min read
A A
0
ਕਰਨਲ ਬਾਠ ਦੀ ਪਤਨੀ ਨੇ ਸਾਬਕਾ ਫੌਜੀਆਂ ਨੂੰ ਨਾਲ ਲੈ ਕੇ ਘੇਰਿਆ ਡੀਸੀ ਦਫ਼ਤਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,22 ਮਾਰਚ, Gee98 News service

-ਫੌਜ ਦੇ ਇੱਕ ਕਰਨਲ ਦੀ ਪਿਛਲੇ ਦਿਨੀਂ ਪਟਿਆਲਾ ਦੇ ਕੁਝ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਦੀ ਢਿੱਲੀ ਕਾਰਵਾਈ ਦੇ ਖ਼ਿਲਾਫ਼ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਰੀਤੂ ਬਾਠ ਨੇ ਸਾਬਕਾ ਸੈਨਿਕ ਜਥੇਬੰਦੀਆਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਕੁਝ ਦਿਨ ਪਹਿਲਾਂ ਕਰਨਲ ਬਾਠ ਦੀ ਪਤਨੀ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਪੂਰਾ ਇਨਸਾਫ਼ ਨਾ ਮਿਲਿਆ ਤਾਂ ਉਹ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਉਣਗੇ, ਅੱਜ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੇ ਕਰਨਲ ਬਾਠ ਦੇ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਅਤੇ ਬਦਸਲੂਕੀ ਦੇ ਰੋਸ ਵਜੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਇਸ ਮੌਕੇ ਪੁਲਿਸ ਵੱਲੋਂ ਕੁੱਟਮਾਰ ਸਬੰਧੀ ਢਿੱਲੀ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ “ਉਹ ਇੱਕ ਫੌਜੀ ਦੀ ਪਤਨੀ ਹੈ, ਕਦੇ ਪਿੱਛੇ ਨਹੀਂ ਹਟੇਗੀ”। ਕਰਨਲ ਬਾਠ ਦੀ ਪਤਨੀ ਨੇ ਦੋਸ਼ ਲਗਾਇਆ ਕਿ ਪਟਿਆਲਾ ਦਾ ਐਸਐਸਪੀ ਅਜੇ ਵੀ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਮੌਕੇ ਸਾਬਕਾ ਸੈਨਿਕਾਂ ਦੇ ਭਰਵੇਂ ਇਕੱਠ ਨੇ ਐਸਐਸਪੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਐਸਐਸਪੀ ਦੇ ਤਬਾਦਲੇ ਦੀ ਮੰਗ ਵੀ ਕੀਤੀ। ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਲਈ ਗਵਰਨਰ ਕੋਲ ਜਾਣਾ ਪਿਆ ਹੈ, ਜਿਸ ਤੋਂ ਇਸ ਮਾਮਲੇ ‘ਚ ਪੁਲਿਸ ਦੀ ਕਾਰਗੁਜ਼ਾਰੀ ਸਪੱਸ਼ਟ ਹੋ ਜਾਂਦੀ ਹੈ। ‌ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੂੰ ਨਾਲ ਲੈ ਕੇ ਇੱਕ ਕਰਨਲ ਦੀ ਪਤਨੀ ਦਾ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖ਼ਿਲਾਫ਼ ਧਰਨੇ ‘ਤੇ ਬੈਠਣ ਆਪਣੇ ਆਪ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਕਿ ਜੇਕਰ ਫੌਜ ਦੇ ਇੱਕ ਕਰਨਲ ਨੂੰ ਇਨਸਾਫ਼ ਲੈਣ ਲਈ ਧਰਨੇ ਲਗਾਉਣੇ ਪੈ ਰਹੇ ਹਨ ਤਾਂ ਆਮ ਲੋਕਾਂ ਨੂੰ ਇਨਸਾਫ਼ ਕਿੱਥੋਂ ਅਤੇ ਕਿਵੇਂ ਮਿਲਦਾ ਹੋਵੇਗਾ। ਬਹਰਹਾਲ ! ਇਹ ਮਾਮਲਾ ਪੰਜਾਬ ਦੀ ਆਪ ਸਰਕਾਰ ਦੀ ਗਲੀ ਦੀ ਹੱਡੀ ਬਣਦਾ ਜਾ ਰਿਹਾ ਹੈ ਕਿਉਂਕਿ ਇਸ ਮੁੱਦੇ ‘ਤੇ ਪੰਜਾਬ ਦੇ ਸਾਰੇ ਸਾਬਕਾ ਸੈਨਿਕ ਇਕੱਠੇ ਹੋ ਰਹੇ ਹਨ। ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

01/17/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਜੱਜ ਦੇ ਘਰੋਂ ਮਿਲਿਆ ਨੋਟਾਂ ਦਾ ਢੇਰ… ਨਿਆਂ ਪ੍ਰਣਾਲੀ ਦੇ ਭਰੋਸੇ ‘ਤੇ ਕਰਾਰੀ ਸੱਟ

Next Post

ਸਾਵਧਾਨ ! ਕਿਤੇ ਕਰਨਲ ਦਾ ਮੁੱਦਾ ਟੁੱਟੇ ਹੋਏ ਮਣਕਿਆਂ ਵਾਲੀ ਰੀੜ‌ ਦੀ ਹੱਡੀ ਵਾਂਗ ਨਾ ਬਣ ਜਾਵੇ…!

Nirmal Pandori

Nirmal Pandori

Related Posts

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ
ਪੰਜਾਬ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

by Nirmal Pandori
01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ
ਪੰਜਾਬ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

by Nirmal Pandori
01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ
ਪੰਜਾਬ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

by Nirmal Pandori
01/17/2026
ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ
ਪੰਜਾਬ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

by Nirmal Pandori
01/17/2026
…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ
ਪੰਜਾਬ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

by Nirmal Pandori
01/17/2026
ਮੁਲਾਜ਼ਮਾਂ ਲਈ ਅਹਿਮ ਖ਼ਬਰ…ਇੱਕ ਸਾਲ ਤੱਕ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ
ਪੰਜਾਬ

ਪੰਜਾਬ ਸਰਕਾਰ ਆਧਾਰ ਕਾਰਡ ਮੁਫ਼ਤ ਬੱਸ ਸਫ਼ਰ ਯੋਜਨਾ ਵਿੱਚ ਕਰੇਗੀ ਬਦਲਾਅ

by Nirmal Pandori
01/16/2026
Load More
Next Post
ਸਾਵਧਾਨ ! ਕਿਤੇ ਕਰਨਲ ਦਾ ਮੁੱਦਾ ਟੁੱਟੇ ਹੋਏ ਮਣਕਿਆਂ ਵਾਲੀ ਰੀੜ‌ ਦੀ ਹੱਡੀ ਵਾਂਗ ਨਾ ਬਣ ਜਾਵੇ…!

ਸਾਵਧਾਨ ! ਕਿਤੇ ਕਰਨਲ ਦਾ ਮੁੱਦਾ ਟੁੱਟੇ ਹੋਏ ਮਣਕਿਆਂ ਵਾਲੀ ਰੀੜ‌ ਦੀ ਹੱਡੀ ਵਾਂਗ ਨਾ ਬਣ ਜਾਵੇ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend