Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਾਵਧਾਨ ! ਕਿਤੇ ਕਰਨਲ ਦਾ ਮੁੱਦਾ ਟੁੱਟੇ ਹੋਏ ਮਣਕਿਆਂ ਵਾਲੀ ਰੀੜ‌ ਦੀ ਹੱਡੀ ਵਾਂਗ ਨਾ ਬਣ ਜਾਵੇ…!

Nirmal Pandori by Nirmal Pandori
03/23/2025
in ਪੰਜਾਬ
Reading Time: 1 min read
A A
0
ਸਾਵਧਾਨ ! ਕਿਤੇ ਕਰਨਲ ਦਾ ਮੁੱਦਾ ਟੁੱਟੇ ਹੋਏ ਮਣਕਿਆਂ ਵਾਲੀ ਰੀੜ‌ ਦੀ ਹੱਡੀ ਵਾਂਗ ਨਾ ਬਣ ਜਾਵੇ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਆਪਣੇ ਚਹੇਤੇ ਪੁਲਿਸ ਅਫ਼ਸਰਾਂ ਨੂੰ ਬਚਾਉਣ ਦੇ ਯਤਨ ਵਿਗਾੜ ਰਹੇ ਨੇ ਸਥਿਤੀ

ਚੰਡੀਗੜ੍ਹ,23 ਮਾਰਚ, Gee98 news service

ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਦਾ ਮੁੱਦਾ ਭਗਵੰਤ ਮਾਨ ਸਰਕਾਰ ਲਈ ਮੁਸ਼ਕਿਲਾਂ ਖੜੀਆਂ ਕਰਦਾ ਜਾਪਦਾ ਹੈ। ਪੀੜ੍ਹਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੇ ਸਾਬਕਾ ਸੈਨਿਕਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੱਕਾ ਮੋਰਚਾ ਲਗਾ ਦਿੱਤਾ ਹੈ। ‌ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੋਰਚੇ ਵਿੱਚ ਪਹੁੰਚ ਕੇ ਕਰਨਲ ਬਾਠ ਦੀ ਪਤਨੀ ਅਤੇ ਹੋਰ ਸਾਬਕਾ ਸੈਨਿਕਾਂ ਨੂੰ ਮੋਰਚਾ ਖਤਮ ਕਰਨ ਦੀ ਅਪੀਲ ਕੀਤੀ।ਕਰਨਲ ਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਮੋਰਚਾ ਦਿਨ ਰਾਤ ਜਾਰੀ ਰਹੇਗਾ। ਇਸ ਮਾਮਲੇ ‘ਚ ਸਾਬਕਾ ਸੈਨਿਕ ਦੋਸ਼ੀ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ‘ਤੇ ਅੜੇ ਹੋਏ ਹਨ ਤੇ ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਚਹੇਤੇ ਅਫ਼ਸਰਾਂ ਨੂੰ ਬਚਾਉਣ ‘ਤੇ ਲੱਗੀ ਹੋਈ ਹੈ। ਪੰਜਾਬ ਸਰਕਾਰ ਹੀ ਨਹੀਂ ਬਲਕਿ ਪੰਜਾਬ ਪੁਲਿਸ ਵੀ ਕਰਨਲ ਬਾਠ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਿੱਧੇ ਅਸਿੱਧੇ ਤੌਰ ‘ਤੇ ਬੇਦੋਸ਼ੇ ਠਹਿਰਾਉਣ ‘ਤੇ ਲੱਗੀ ਹੋਈ ਹੈ। ਪੰਜਾਬ ਪੁਲਿਸ ਦੇ ਕੁਝ ਅਫ਼ਸਰਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ‘ਤੇ ਕਰਨਲ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਦੋਸ਼ੀ ਪੁਲਿਸ ਅਫਸਰਾਂ ਦੇ ਹੱਕ ਵਿੱਚ ਪੋਸਟਾਂ ਵੀ ਪਾਈਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਦੇ ਇਹਨਾਂ ਅਫ਼ਸਰਾਂ ਵੱਲੋਂ ਇਹਨਾਂ ਪੋਸਟਾਂ ਵਿੱਚ ਇਹ ਸਿੱਧੇ ਤੌਰ ‘ਤੇ ਲਿਖਿਆ ਜਾ ਰਿਹਾ ਹੈ ਕਿ ਜੇਕਰ ਫੌਜ ਦੇਸ਼ ਦੀ ਬਾਹਰੀ ਰੱਖਿਆ ਕਰਦੀ ਹੈ ਤਾਂ ਪੁਲਿਸ ਵੀ ਅੰਦਰੂਨੀ ਰੱਖਿਆ ਕਰਦੀ ਹੈ। ਪੁਲਿਸ ਅਫ਼ਸਰਾਂ ਦੀਆਂ ਇਹਨਾਂ ਪੋਸਟਾਂ ਵਿੱਚ ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਰਾਤ ਦੇ 12 ਵਜੇ ਕਰਨਲ ਸਾਹਿਬ ਕਿਹੜੀ ਡਿਊਟੀ ਦੇ ਰਹੇ ਸਨ, ਕਿਤੇ ਨਾ ਕਿਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਰਨਲ ਬਾਠ ਨੂੰ ਹੀ ਕਸੂਰਵਾਰ ਠਹਿਰਾਉਣ ਦੇ ਯਤਨ ਸ਼ੁਰੂ ਹੋ ਗਏ ਹਨ ਪਰੰਤੂ ਦੋਸ਼ੀ ਪੁਲਿਸ ਅਫ਼ਸਰਾਂ ਦੇ ਹੱਕ ਵਿੱਚ ਪੋਸਟਾਂ ਪਾਉਣ ਵਾਲੇ ਪੰਜਾਬ ਪੁਲਿਸ ਦੇ ਅਫਸਰ ਇਹ ਭੁੱਲ ਰਹੇ ਹਨ ਕਿ ਜੇਕਰ ਇਸ ਮਾਮਲੇ ਵਿੱਚ ਕਰਨਲ ਦੀ ਕੋਈ ਗਲਤੀ ਸੀ ਤਾਂ ਮੌਕੇ ‘ਤੇ ਪੁਲਿਸ ਅਫ਼ਸਰਾਂ ਨੂੰ ਪੀਸੀਆਰ ਦੀ ਟੀਮ ਬੁਲਾਉਣੀ ਚਾਹੀਦੀ ਸੀ ਅਤੇ ਸਬੰਧਿਤ ਥਾਣੇ ਵਿੱਚ ਸੂਚਨਾ ਦੇ ਕੇ ਮੌਕੇ ‘ਤੇ ਡਿਊਟੀ ਅਫ਼ਸਰ ਨੂੰ ਬੁਲਾ ਕੇ ਕਾਨੂੰਨ ਅਨੁਸਾਰ ਕਰਨਲ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ, ਅਜਿਹਾ ਨਾ ਕਰਕੇ ਪੁਲਿਸ ਅਫ਼ਸਰਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਤੇ ਸਿੱਧੇ ਤੌਰ ‘ਤੇ ਕਰਨਲ ਬਾਠ ਤੇ ਉਸਦੇ ਪੁੱਤਰ ਦੀ ਸ਼ਰੇਆਮ ਬੇਤਹਾਸ਼ਾ ਕੁੱਟਮਾਰ ਕੀਤੀ ਜਿਸ ਨਾਲ ਕਰਨਲ ਬਾਠ ਦੀ ਇੱਕ ਬਾਂਹ ਟੁੱਟ ਗਈ ਅਤੇ ਉਸਦੇ ਬੇਟੇ ਦੀ ਵੀ ਕਾਫੀ ਸੱਟਾਂ ਲੱਗੀਆਂ। ਇਸ ਮਾਮਲੇ ‘ਚ ਜਿੱਥੇ ਪੰਜਾਬ ਪੁਲਿਸ ਆਪਣੇ ਚਹੇਤੇ ਪੁਲਿਸ ਅਫ਼ਸਰਾਂ ਨੂੰ ਬਚਾਉਣਾ ਚਾਹੁੰਦੀ ਹੈ, ਉਥੇ ਇਸ ਮਾਮਲੇ ਦਾ ਇੱਕ ਇਹ ਪੱਖ ਵੀ ਸਾਹਮਣੇ ਆ ਰਿਹਾ ਹੈ ਕਿ ਦੋਸ਼ੀ ਪੁਲਿਸ ਅਫ਼ਸਰ ਐਨਕਾਉਂਟਰ ਸਪੈਸ਼ਲਿਸਟ ਹਨ ਜੋ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ‘ਤੇ ਕਿਸੇ ਵੀ ਮੁਲਜ਼ਮ ਨੂੰ ਫੜਨ ਮੌਕੇ ਉਹਨਾਂ ਦੀਆਂ ਲੱਤਾਂ ‘ਚ ਗੋਲੀਆਂ ਮਾਰ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦੋਸ਼ੀ ਪੁਲਿਸ ਅਫ਼ਸਰਾਂ ਵਿੱਚ ਇੱਕ ਅਫ਼ਸਰ ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਇੱਕ ਸੂਬਾ ਪੱਧਰੀ ਆਗੂ ਦਾ ਬੇਟਾ ਵੀ ਹੈ, ਜਿਸ ਨੂੰ ਬਚਾਉਣ ਲਈ ਵੀ ਸੱਤਾਧਾਰੀ ਆਗੂਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ। ਇਸ ਮਾਮਲੇ ‘ਚ ਪਟਿਆਲਾ ਦੇ ਐਸਐਸਪੀ ਦੀ ਭੂਮਿਕਾ ‘ਤੇ ਵੀ ਉਗਲਾਂ ਉਠ ਰਹੀਆਂ ਹਨ। ਇੱਕ ਪਾਸੇ ਐਸਐਸਪੀ ਸਾਹਿਬ ਪੀੜ੍ਹਤ ਪਰਿਵਾਰ ਤੋਂ ਮਾਫ਼ੀ ਮੰਗ ਰਹੇ ਹਨ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਪੂਰੀ ਯੋਜਨਾਬੱਧ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਪੁਲਿਸ ਅਫ਼ਸਰਾਂ ਦੇ ਹੱਕ ਵਿੱਚ ਇੱਕ ਲਹਿਰ ਚਲਾਉਣ ਦਾ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗ੍ਰਹਿ ਮੰਤਰਾਲਾ ਹੋਣ ਦੇ ਬਾਵਜੂਦ ਵੀ ਭਗਵੰਤ ਮਾਨ ਨੇ ਇਸ ਮੁੱਦੇ ਵੱਲ ਸਮੇਂ ਸਿਰ ਧਿਆਨ ਨਹੀਂ ਦਿੱਤਾ ਜਿਸ ਨਾਲ ਇਹ ਮਾਮਲਾ ਹੋਰ ਜ਼ਿਆਦਾ ਤੂਲ ਫੜ ਗਿਆ। ਕਿਤੇ ਨਾ ਕਿਤੇ ਇਸ ਮੁੱਦੇ ਨੂੰ ਪੁਲਿਸ ਬਦਨਾਮ ਫੌਜ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ ਜਿਸ ਤੋਂ ਦੋਵੇਂ ਤਰ੍ਹਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ‌ ਬਹਰਹਾਲ ! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮੁੱਦੇ ‘ਤੇ ਨਿੱਜੀ ਦਖਲਅੰਦਾਜੀ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ, ਨਹੀਂ ਤਾਂ ਇਹ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਨਹੀਂ ਸਗੋਂ “ਟੁੱਟੇ ਹੋਏ ਮਣਕਿਆ ਵਾਲੀ ਰੀੜ ਦੀ ਹੱਡੀ” ਬਣ ਸਕਦਾ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

01/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

01/22/2026
ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

01/22/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਕਰਨਲ ਬਾਠ ਦੀ ਪਤਨੀ ਨੇ ਸਾਬਕਾ ਫੌਜੀਆਂ ਨੂੰ ਨਾਲ ਲੈ ਕੇ ਘੇਰਿਆ ਡੀਸੀ ਦਫ਼ਤਰ

Next Post

ਹਾਈਕੋਰਟ ਦੇ ਜੱਜ ਨੇ ਡੀਜੀਪੀ ਪੰਜਾਬ ਦੇ ਇੱਕ ਬਿਆਨ ‘ਤੇ ਕੀਤੀ ਤਿੱਖੀ ਟਿੱਪਣੀ…ਪੜ੍ਹੋ ਖ਼ਬਰ

Nirmal Pandori

Nirmal Pandori

Related Posts

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ
ਪੰਜਾਬ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

by Nirmal Pandori
01/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

by Nirmal Pandori
01/22/2026
ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ
ਪੰਜਾਬ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

by Nirmal Pandori
01/22/2026
Flash news…6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹਿਲੀ ਜਮਾਤ ਵਿੱਚ ਨਹੀਂ ਮਿਲੇਗਾ ਦਾਖ਼ਲਾ
ਪੰਜਾਬ

Flash news…6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹਿਲੀ ਜਮਾਤ ਵਿੱਚ ਨਹੀਂ ਮਿਲੇਗਾ ਦਾਖ਼ਲਾ

by Nirmal Pandori
01/21/2026
ਭਾਜਪਾ ਦਾ ਡਰ….ਆਮ ਆਦਮੀ ਪਾਰਟੀ ਨੇ ਫੇਰ ਕਰ ਲਿਆ ਕਾਂਗਰਸ ਨਾਲ ਗੱਠਜੋੜ
ਪੰਜਾਬ

ਭਾਜਪਾ ਦਾ ਡਰ….ਆਮ ਆਦਮੀ ਪਾਰਟੀ ਨੇ ਫੇਰ ਕਰ ਲਿਆ ਕਾਂਗਰਸ ਨਾਲ ਗੱਠਜੋੜ

by Nirmal Pandori
01/21/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

by Nirmal Pandori
01/20/2026
Load More
Next Post
ਹਾਈਕੋਰਟ ਦੇ ਜੱਜ ਨੇ ਡੀਜੀਪੀ ਪੰਜਾਬ ਦੇ ਇੱਕ ਬਿਆਨ ‘ਤੇ ਕੀਤੀ ਤਿੱਖੀ ਟਿੱਪਣੀ…ਪੜ੍ਹੋ ਖ਼ਬਰ

ਹਾਈਕੋਰਟ ਦੇ ਜੱਜ ਨੇ ਡੀਜੀਪੀ ਪੰਜਾਬ ਦੇ ਇੱਕ ਬਿਆਨ 'ਤੇ ਕੀਤੀ ਤਿੱਖੀ ਟਿੱਪਣੀ…ਪੜ੍ਹੋ ਖ਼ਬਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend