Gee 98News

ਬੱਚੀ ਸਮੇਤ ਨਹਿਰ ‘ਚ ਛਾਲ ਮਾਰਨ ਮਾਰੀ ਔਰਤ ਦਾ ਸਹੁਰਾ ਪਰਿਵਾਰ ਵੀ ਪੁਲਿਸ ਦੇ ਰਾਡਾਰ ‘ਤੇ….!

-ਜ਼ਿਲ੍ਹੇ ਦੇ ਪਿੰਡ ਕੁੱਬੇ ਨਾਲ ਸੰਬੰਧਿਤ ਇੱਕ ਔਰਤ ਵੱਲੋਂ ਆਪਣੀ ਬੱਚੀ ਸਮੇਤ ਨਹਿਰ ਵਿੱਚ ਛਾਲ ਮਾਰਨ ਦੀ ਘਟਨਾ ਸਬੰਧੀ ਕੁਝ ਹੋਰ ਨਵੇਂ ਤੱਥ ਸਾਹਮਣੇ ਆਏ ਹਨ।‌ ਦੱਸ ਦੇਈਏ ਕਿ 25 ਮਾਰਚ ਨੂੰ ਪਿੰਡ ਕੁੱਬੇ ਦੀ ਇੱਕ ਔਰਤ ਅਮਨਦੀਪ ਕੌਰ ਨੇ ਆਪਣੀ ਬੱਚੀ ਗੁਰਨੀਤ ਕੌਰ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਮੌਕੇ ‘ਤੇ ਹਾਜ਼ਰ ਕੁਝ ਲੋਕਾਂ ਨੇ ਅਮਨਦੀਪ ਕੌਰ ਅਤੇ ਬੱਚੀ ਨੂੰ ਬਾਹਰ ਕੱਢਿਆ ਪ੍ਰੰਤੂ ਬੱਚੀ ਗੁਰਨੀਤ ਕੌਰ ਦੀ ਮੌਤ ਹੋ ਚੁੱਕੀ ਸੀ ਅਤੇ ਅਮਨਦੀਪ ਕੌਰ ਨੂੰ ਬਚਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ‌ਪੁਲਿਸ ਨੇ ਅਮਨਦੀਪ ਕੌਰ ਦੇ ਪਤੀ ਦੇ ਬਿਆਨਾਂ ਦੇ ਅਧਾਰ ‘ਤੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਹੁਣ ਇਸ ਮਾਮਲੇ ਵਿੱਚ ਹੋਰ ਤੱਥ ਸਾਹਮਣੇ ਆਉਣ ਦੇ ਆਸਾਰ ਬਣਦੇ ਆ ਰਹੇ ਹਨ ਜਾ ਰਹੇ ਹਨ ਜਿਨਾਂ ਸਬੰਧੀ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਬੱਚੀ ਗੁਰਨੀਤ ਕੌਰ ਦੀ ਮਾਂ ਅਮਨਦੀਪ ਕੌਰ ਨੇ ਆਪਣੀ ਬੱਚੀ ਸਮੇਤ ਨਹਿਰ ਵਿੱਚ ਛਾਲ ਮਾਰਨ ਦੀ ਘਟਨਾ ਨੂੰ ਅੰਜਾਮ ਆਪਣੇ ਸਹੁਰਾ ਪਰਿਵਾਰ ਨਾਲ ਝਗੜੇ ਦੇ ਕਾਰਨ ਹੀ ਦਿੱਤਾ ਸੀ, ਜਿਸ ਸਬੰਧੀ ਕੁਝ ਤੱਥ ਵੀ ਸਾਹਮਣੇ ਆ ਰਹੇ ਹਨ। ‌ ਡੀਐਸਪੀ ਬੈਂਸ ਨੇ ਦੱਸਿਆ ਕਿ ਇਸ ਸਬੰਧੀ ਔਰਤ ਦੇ ਪੇਕੇ ਪਰਿਵਾਰ ਵੱਲੋਂ ਇੱਕ ਦਰਖਾਸਤ ਵੀ ਦਿੱਤੀ ਗਈ ਹੈ।‌ ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਸਹੁਰਾ ਪਰਿਵਾਰ ਦੇ ਖ਼ਿਲਾਫ਼ ਠੋਸ ਸਬੂਤ ਆਏ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।

Gee98 Ads
error: Content is protected !!