Gee 98News

ਬਰਨਾਲਾ ਦੇ ਕਸਬਾ ਭਦੌੜ ‘ਚ ਕੀਤੀ ਕਈ ਟਰੱਕਾਂ ਦੀ ਭੰਨਤੋੜ…ਗੁਦਾਮ ਚੋਂ ਮਾਲ ਚੱਕਣ ਦਾ ਰੇੜਕਾ

-ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ‘ਚ ਐਫਸੀਆਈ ਦੇ ਗੁਦਾਮ ਤੋਂ ਮਾਲ ਉਠਾ ਕੇ ਰੇਲ ਗੱਡੀ ਵਿੱਚ ਲੋਡ ਕਰਨ ਦੇ ਟੈਂਡਰਾਂ ਸਬੰਧੀ ਦੋ ਧਿਰਾਂ ਵਿਚਕਾਰ ਰੇੜਕਾ ਹਿੰਸਕ ਰੂਪ ਧਾਰਨ ਕਰ ਗਿਆ। ਵੀਰਵਾਰ ਸਵੇਰੇ 25-30 ਨਕਾਬਪੋਸ਼ਾਂ ਨੇ ਇਕੱਠੇ ਹੋ ਕੇ ਭਦੌੜ ‘ਚ ਐਫਸੀਆਈ ਗੋਦਾਮ ਦੇ ਬਾਹਰ ਖੜੇ 8-10 ਟਰੱਕਾਂ ਦੀ ਭੰਨ ਤੋੜ ਕੀਤੀ, ਜਿਹੜੇ ਐਫਸੀਆਈ ਗਦਾਮ ਚੋਂ ਮਾਲ ਲੋਡ ਕਰਨ ਆਏ ਸਨ। ਇਹਨਾਂ ਨਕਾਬਪੋਸ਼ਾਂ ਦੇ ਹਮਲੇ ‘ਚ 8 ਤੋਂ 10 ਵਿਅਕਤੀਆਂ ਦੇ ਸਖ਼ਤ ਜ਼ਖਮੀ ਹੋਣ ਦੀ ਵੀ ਸੂਚਨਾ ਹੈ ਜਿਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ, ਇਹ ਜ਼ਖ਼ਮੀ ਵਿਅਕਤੀ ਆਪਣੇ ਟਰੱਕ ਲੈ ਕੇ ਗੁਦਾਮ ‘ਚੋਂ ਮਾਲ ਲੋਡ ਕਰਨ ਆਏ ਸਨ ਅਤੇ ਗੁਦਾਮ ਦੇ ਬਾਹਰ ਗੱਡੀਆਂ ਲੈ ਕੇ ਖੜੇ ਸਨ। ਹਮਲਾਵਰ ਹਥਿਆਰਾਂ ਸਮੇਤ ਕਈ ਗੱਡੀਆਂ ਅਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ ਅਤੇ ਗੱਡੀਆਂ ਦੀ ਭੰਨ ਤੋੜ ਅਤੇ ਕਈ ਵਿਅਕਤੀਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਧਨੌਲਾ ਨੇ ਦੱਸਿਆ ਕਿ ਉਨਾਂ ਦੇ ਬੇਟੇ ਮਨਿੰਦਰ ਸਿੰਘ ਦੇ ਨਾਮ ‘ਤੇ ਸਰਕਾਰੀ ਗਦਾਮ ‘ਚੋਂ ਮਾਲ ਉਠਾ ਕੇ ਰੇਲ ਗੱਡੀ ਵਿੱਚ ਲੋਡ ਕਰਨ ਦਾ ਟੈਂਡਰ ਹੈ ਪ੍ਰੰਤੂ ਕਸਬਾ ਭਦੌੜ ਦੇ ਕੁਝ ਵਿਅਕਤੀ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਜਿਨਾਂ ਨੇ ਵੀਰਵਾਰ ਸਵੇਰੇ ਦਿਨ ਚੜਦੇ ਹੀ ਐਫਸੀਆਈ ਗਦਾਮ ਦੇ ਬਾਹਰ ਗੱਡੀਆਂ ਦੀ ਭੰਨ ਤੋੜ ਕੀਤੀ ਅਤੇ ਕੁਝ ਵਿਅਕਤੀਆਂ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਮਾਮਲੇ ਸਬੰਧੀ ਐਸਐਚਓ ਭਦੌੜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜ੍ਹਤਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!