Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅਵੱਲੇ ਸ਼ੌਂਕਾਂ ਨੇ ਫਸਾ ਦਿੱਤੀ ਬਠਿੰਡੇ ਵਾਲੀ ਸਪਾਟਨ ਬੀਬੀ…14 ਸਾਲਾਂ ਦੀ ਨੌਕਰੀ ‘ਚ ਤਿੰਨ ਵਾਰ ਹੋਈ ਗ੍ਰਿਫ਼ਤਾਰ

Nirmal Pandori by Nirmal Pandori
04/07/2025
in ਪੰਜਾਬ
Reading Time: 1 min read
A A
0
ਅਵੱਲੇ ਸ਼ੌਂਕਾਂ ਨੇ ਫਸਾ ਦਿੱਤੀ ਬਠਿੰਡੇ ਵਾਲੀ ਸਪਾਟਨ ਬੀਬੀ…14 ਸਾਲਾਂ ਦੀ ਨੌਕਰੀ ‘ਚ ਤਿੰਨ ਵਾਰ ਹੋਈ ਗ੍ਰਿਫ਼ਤਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-SSP ਅਮਨੀਤ ਕੌਂਡਲ ਨੇ ਖੁਦ ਕੀਤੀ ਪੁੱਛਗਿੱਛ

ਚੰਡੀਗੜ੍ਹ, 7 ਅਪ੍ਰੈਲ, Gee98 News service

ਬਠਿੰਡਾ ਵਿਖੇ ਚਿੱਟੇ ਸਮੇਤ ਫੜੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ‌ ‘ਚ ਪੁੱਛਗਿੱਛ ਦੌਰਾਨ ਪੁਲਿਸ ਦੇ ਕੁਝ ਹੱਥ ਪੱਲੇ ਨਹੀਂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਵੱਲੋਂ ਕੀਤੀ ਪੁੱਛਗਿਛ ਦੌਰਾਨ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਮਹਿੰਗੀਆਂ ਐਨਕਾਂ ਅਤੇ ਕਾਰਾਂ ਉਸਦੀ ਵਿਦੇਸ਼ ਰਹਿੰਦੀ ਇੱਕ ਸਹੇਲੀ ਨੇ ਤੋਹਫੇ ਵਜੋਂ ਦਿੱਤੀਆਂ ਹਨ। ‌ਇਸ ਤੋਂ ਇਲਾਵਾ ਬਠਿੰਡਾ ਦੀ ਇੱਕ ਕਲੋਨੀ ਵਿੱਚ ਉਸਨੇ ਆਪਣੇ ਭਰਾ ਭਰਜਾਈ ਦੇ ਨਾਮ ‘ਤੇ ਪਲਾਟ ਵੀ ਖਰੀਦੇ ਹਨ। ਅਮਨਦੀਪ ਕੋਲ ਇੱਕ ਪਹਿਲਾਂ ਵੀ ਪੁਰਾਣੀ ਥਾਰ ਹੁੰਦੀ ਸੀ ਜੋ ਉਸਨੇ ਇੱਕ ਪੁਲਿਸ ਕਰਮਚਾਰੀ ਦੇ ਜਵਾਈ ਨੂੰ ਵੇਚ ਕੇ ਨਵੀਂ ਥਾਰ ਖਰੀਦੀ ਸੀ ਇਸ ਤੋਂ ਇਲਾਵਾ ਉਸਨੇ ਆਪਣੇ ਜੀਜੇ ਨੂੰ ਨਵਾਂ ਬੁਲੇਟ ਮੋਟਰਸਾਈਕਲ ਵੀ ਖਰੀਦ ਕੇ ਤੋਹਫੇ ਵਿੱਚ ਦਿੱਤਾ ਅਤੇ ਕੁਝ ਦਿਨ ਪਹਿਲਾਂ ਹੀ ਉਸਨੇ ਮਹਿੰਗੇ ਸੋਨੇ ਦੇ ਗਹਿਣੇ ਵੀ ਖਰੀਦੇ ਹਨ। ਇਸ ਵੇਲੇ ਅਮਨਦੀਪ ਕੌਰ ਕੋਲ ਇੱਕ ਥਾਰ ਤੇ ਇੱਕ ਵਰਨਾ ਕਾਰ ਹੈ, ਪੁੱਛਗਿਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਸਦੇ ਦੋ ਪਲਾਟ ਵੀ, ਇਹਨਾਂ ਵਿੱਚੋਂ ਇੱਕ ਪਲਾਟ ਦੀ ਕੀਮਤ 50 ਲੱਖ ਤੋਂ ਵੀ ਵੱਧ ਦੱਸੀ ਜਾ ਰਹੀ। ਅਮਨਦੀਪ ਕੌਰ ਇੱਕ ਪਾਲਤੂ ਕੁੱਤਾ ਵੀ ਹੈ ਜਿਸ ਦੀ ਕੀਮਤ 60 ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ। ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆ ਰਹੇ ਹਨ ਕਿ ਅਮਨਦੀਪ ਕੌਰ ਭਾਵੇਂ ਲਗਜ਼ਰੀ ਲਾਈਫ ਜਿਉਂ ਰਹੀ ਹੈ ਪ੍ਰੰਤੂ ਉਸਦੇ ਆਪਣੇ ਨਾਮ ‘ਤੇ ਸਿਰਫ ਇੱਕ ਸਕੂਟਰੀ ਹੀ ਹੈ। ਦੋ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਉਕਤ ਜਾਣਕਾਰੀ ਪੁਲਿਸ ਭਾਵੇਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਪਰੰਤੂ ਅਮਨਦੀਪ ਕੌਰ ਦੀ ਨਸ਼ੇ ਦੀ ਤਸਕਰੀ ‘ਚ ਸ਼ਮੂਲੀਅਤ ਬਾਰੇ ਪੁਲਿਸ ਬਹੁਤਾ ਕੁਝ ਹਾਸਲ ਨਹੀਂ ਕਰ ਸਕੀ ਜਾਂ ਫਿਰ ਪੁਲਿਸ ਮੀਡੀਆ ਨੂੰ ਦੱਸਣਾ ਨਹੀਂ ਚਾਹੁੰਦੀ। ਸੂਤਰਾਂ ਅਨੁਸਾਰ ਅਮਨਦੀਪ ਕੌਰ ਇਹ ਮੰਨ ਹੀ ਨਹੀਂ ਰਹੀ ਕਿ ਉਸ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਹੈ, ਬਲਕਿ ਉਹ ਆਪਣੀ ਲਗਜ਼ਰੀ ਲਾਈਫ ਸਬੰਧੀ ਜਾਂਚ ਟੀਮ ਨੂੰ ਭਟਕਾ ਰਹੀ ਹੈ। ‌ ਜਾਂਚ ਟੀਮ ਵੱਲੋਂ ਉਸ ਦੀ ਲਗਜ਼ਰੀ ਲਾਈਫ ਸਬੰਧੀ ਕੀਤੇ ਸਵਾਲਾਂ ਦੇ ਜਵਾਬ ਉਹ ਤੋਹਫ਼ੇ ਵਜੋ ਮਿਲੀਆਂ ਸਾਰੀਆਂ ਵਸਤਾਂ ਵੱਲ ਹੀ ਲਿਜਾ ਰਹੀ ਹੈ। ਸੂਤਰਾਂ ਅਨੁਸਾਰ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਖੁਦ ਵੀ ਅਮਨਦੀਪ ਕੌਰ ਤੋਂ ਪੁੱਛਗਿਛ ਕੀਤੀ ਹੈ।‌ ਇਸ ਤੋਂ ਇਲਾਵਾ ਮੋਹਾਲੀ ਤੋਂ ਆਈ ਇਕ ਵਿਸ਼ੇਸ਼ ਜਾਂਚ ਟੀਮ ਨੇ ਵੀ ਅਮਨਦੀਪ ਕੌਰ ਤੋਂ ਪੁੱਛਗਿਛ ਕੀਤੀ। ‌ ਜਾਂਚ ਟੀਮ ਹੁਣ ਅਮਨਦੀਪ ਕੌਰ ਦੇ ਦੋਵੇਂ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਖੰਗਾਲ ਰਹੀ ਹੈ ਤਾਂ ਜੋ ਉਸਦੀ ਨਸ਼ਾ ਤਸਕਰੀ ਦੇ ਹੋਰ ਸੰਬੰਧਾਂ ਦਾ ਪਤਾ ਲਗਾਇਆ ਜਾ ਸਕੇ। ‌ ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਅਮਨਦੀਪ ਕੌਰ ਨੂੰ ਇੱਕ ਨਹੀਂ ਸਗੋਂ ਦੋ ਆਈਪੀਐਸ ਅਧਿਕਾਰੀਆਂ ਦਾ ਥਾਪੜਾ ਹਾਸਿਲ ਸੀ ਜਿਸ ਦੇ ਬਲਬੂਤੇ ‘ਤੇ ਉਹ ਨਸ਼ਾ ਤਸਕਰੀ ਦੀ ਖੁੱਲ੍ਹੀ ਖੇਡ, ਖੇਡ ਰਹੀ ਸੀ ਅਤੇ ਗ੍ਰਿਫਤਾਰੀ ਤੋਂ ਬਚ ਰਹੀ ਸੀ। ‌ ਪੁਲਿਸ ਸੂਤਰਾਂ ਅਨੁਸਾਰ ਜੇਕਰ ਉਸ ਦੀ ਗ੍ਰਿਫਤਾਰੀ ਮੌਕੇ ਐਂਟੀ ਨਾਰਕੋਟਿਕਸ ਦੀ ਟੀਮ ਨਾ ਹੁੰਦੀ ਤਾਂ ਅਮਨਦੀਪ ਨੂੰ ਹੁਣ ਵੀ ਗ੍ਰਿਫ਼ਤਾਰ ਕਰਨਾ ਔਖਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਬਣਾਈ ਸੀ ਜਿਸ ਦੇ ਮੁਖੀ ਆਈਪੀਐਸ ਅਧਿਕਾਰੀ ਨਿਲਾਂਭ ਕਿਸ਼ੋਰ ਹਨ, ਜਿਨਾਂ ਦਾ ਨਾਮ ਆਪਣੇ ਡਿਊਟੀ ਪ੍ਰਤੀ ਫਰਜ਼ਾਂ ਨੂੰ ਮੰਨਣ ਵਾਲੇ ਅਫਸਰਾਂ ਦੀ ਕਤਾਰ ਵਿੱਚ ਸਿਖ਼ਰ ‘ਤੇ ਹੈ। ‌ ਉਨਾਂ ਨੇ ਹੀ ਮੋਹਾਲੀ ਤੋਂ ਅਮਨਦੀਪ ਕੌਰ ਨੂੰ ਦਬੋਚਣ ਲਈ ਵਿਸ਼ੇਸ਼ ਟੀਮ ਭੇਜੀ ਸੀ ਜਿਸ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਅਮਨਦੀਪ ਕੌਰ ਨੂੰ ਪੱਕੀ ਸੂਚਨਾ ਦੇ ਆਧਾਰ ਤੇ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ। ਬਠਿੰਡਾ ਪੁਲਿਸ ਵੱਲੋਂ ਇਸ ਮੌਕੇ ਥਾਣਾ ਸਦਰ ਬਠਿੰਡਾ ਦੇ ਐਸਐਚਓ ਵਜੋਂ ਕੰਮ ਕਰ ਰਹੇ ਸਿਖਲਾਈ ਅਧੀਨ ਆਈਪੀਐਸ ਅਧਿਕਾਰੀ ਅਨੁਭਵ ਜੈਨ ਵੀ ਸ਼ਾਮਿਲ ਸਨ, ਜਿਨਾਂ ਕੋਲ ਆਪਣੀ ਟ੍ਰੇਨਿੰਗ ਦੌਰਾਨ ਹੀ ਡਿਊਟੀ ਸਬੰਧੀ ਕੁਝ ਕਰ ਦਿਖਾਉਣ ਦਾ ਮੌਕਾ ਸੀ ਅਤੇ ਉਹ ਉਹਨਾਂ ਨੇ ਨਹੀਂ ਗਵਾਇਆ। ਸੂਤਰਾਂ ਅਨੁਸਾਰ ਗ੍ਰਿਫ਼ਤਾਰੀ ਮੌਕੇ ਅਮਨਦੀਪ ਕੌਰ ਨੇ ਐਸਐਚਓ ਅਨੁਭਵ ਜੈੈਨ ਨੂੰ ਉੱਚ ਪੁਲਿਸ ਅਧਿਕਾਰੀਆਂ ਨਾਲ ਵਾਰ-ਵਾਰ ਗੱਲ ਕਰਨ ਲਈ ਦਬਾਅ ਬਣਾਇਆ ਪ੍ਰੰਤੂ ਐਸਐਚਓ ਨੇ ਉਸਦੇ ਦੋਵੇਂ ਫੋਨ ਹੀ ਜ਼ਬਤ ਕਰ ਲਏ ਅਤੇ ਉਸਦੀ ਪੇਸ਼ ਨਾ ਜਾਣ ਦਿੱਤੀ। ਚਿੱਟੇ ਸਮੇਤ ਫੜੀ ਇਸ ਮਹਿਲਾ ਹੈਡਕਾਂਸਟੇਬਲ ਦੀ ਆਲੀਸ਼ਾਨ ਕੋਠੀ ਸਬੰਧੀ ਵੀ ਇੱਕ ਹੋਰ ਪੱਖ ਸਾਹਮਣੇ ਆ ਰਿਹਾ ਹੈ। ਸੂਤਰਾਂ ਅਨੁਸਾਰ ਇਹ ਕੋਠੀ ਅਮਨਦੀਪ ਦੇ ਇੱਕ ਮੁਕਤਸਰ ਵਾਸੀ ਦੋਸਤ ਦੀ ਸੀ ਜਿਸ ਨੂੰ ਉਸਨੇ ਬਲਾਤਕਾਰ ਦੇ ਕੇਸ ਵਿੱਚ ਅੰਦਰ ਕਰਵਾ ਦਿੱਤਾ ਅਤੇ ਹੁਣ ਇਸ ਕੋਠੀ ‘ਤੇ ਅਮਨਦੀਪ ਖੁਦ ਕਬਜ਼ਾ ਕਰਕੇ ਰਹਿ ਰਹੀ ਹੈ। ਜਿਸ ਵੇਲੇ ਤੋਂ ਅਮਨਦੀਪ ਇਸ ਕੋਠੀ ਵਿੱਚ ਰਹਿਣ ਲੱਗੀ ਉਸ ਵੇਲੇ ਇਸ ਦੀ ਕੀਮਤ 50 ਲੱਖ ਰੁਪਏ ਸੀ ਅਤੇ ਹੁਣ ਇਸ ਦੀ ਕੀਮਤ ਦੋ ਕਰੋੜ ਤੋਂ ਉੱਪਰ ਦੱਸੀ ਜਾ ਰਹੀ ਹੈ।‌ ਅਮਨਦੀਪ ਕੌਰ ਦੀ ਬਠਿੰਡਾ ਵਿਖੇ ਡਿਊਟੀ ਸਬੰਧੀ ਵੀ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਅਮਨਦੀਪ ਕੌਰ ਦੀ ਡਿਊਟੀ ਮਾਨਸਾ ਸੀ ਪਰ ਉਸ ਨੂੰ ਬਠਿੰਡਾ ਅਟੈਚ ਕੀਤਾ ਹੋਇਆ ਸੀ। ਪੁਲਿਸ ਸੂਤਰਾਂ ਅਨੁਸਾਰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਕਿਸੇ ਮੁਲਾਜ਼ਮ ਨੂੰ ਡੀਆਈਜੀ ਰੈਂਕ ਦਾ ਅਧਿਕਾਰੀ ਹੀ ਭੇਜ ਸਕਦਾ ਹੈ। ਹੁਣ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਅਮਨਦੀਪ ਕੌਰ ਨੂੰ ਮਾਨਸਾ ਤੋਂ ਬਠਿੰਡਾ ਕਿਸ ਦੇ ਹੁਕਮਾਂ ‘ਤੇ ਭੇਜਿਆ ਗਿਆ ਅਤੇ ਉਸ ਦੀ ਇਸ ਡਿਊਟੀ ਪ੍ਰਕਿਰਿਆ ਸਬੰਧੀ ਹੁਣ ਤੱਕ ਸਾਰੇ ਅਫਸਰ ਚੁੱਪ ਕਿਉਂ ਸਨ। ‌ ਬਠਿੰਡਾ ਪੁਲਿਸ ਨੇ ਅਮਨਦੀਪ ਕੌਰ ਦਾ ਦੋ ਦਿਨਾਂ ਦੇ ਰਿਮਾਂਡ ਤੋਂ ਬਾਅਦ ਦੋ ਦਿਨਾਂ ਦਾ ਹੋਰ ਰਿਮਾਂਡ ਹਾਸਿਲ ਕੀਤਾ ਹੈ। ਲੋਕਾਂ ਦੀਆਂ ਨਜ਼ਰਾਂ ਇਸ ‘ਤੇ ਲੱਗੀਆਂ ਹਨ ਕਿ ਦੋ ਦਿਨਾਂ ਦੇ ਰਿਮਾਂਡ ਦੌਰਾਨ ਕੀ ਬਠਿੰਡਾ ਪੁਲਿਸ ਅਮਨਦੀਪ ਦੀ ਨਸ਼ਾ ਤਸਕਰੀ ਦੇ ਵੱਡੇ ਸੰਬੰਧਾਂ ਤੱਕ ਪੁੱਜ ਸਕੇਗੀ ਜਾਂ ਫਿਰ ਅਮਨਦੀਪ ਕੌਰ ਦੀ ਕਹਾਣੀ ਨੂੰ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਫੜੇ ਗਏ ਹੋਰ ਪੁਲਿਸ ਮੁਲਾਜ਼ਮਾਂ ਦੀ ਕਹਾਣੀ ਵਾਂਗ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਤਾਂ ਇਹੋ ਜ਼ਾਹਰ ਹੁੰਦਾ ਹੈ ਕਿ ਇੰਸਟਾਗਰਾਮ ਦੀ ਰਾਣੀ ਨੂੰ ਪੁਲਿਸ ਨੇ ਦੋ ਦਿਨਾਂ ਦੇ ਰਿਮਾਂਡ ਦੌਰਾਨ ਰਾਣੀ ਵਾਂਗ ਹੀ ਰੱਖਿਆ ਹੈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਸਪਾਟਨ ਬੀਬੀ ਨੇ ਆਪਣੇ ਨਸ਼ਾ ਤਸਕਰੀ ਦੇ ਗੋਰਖ ਧੰਦੇ ਨੂੰ ਜਾਰੀ ਰੱਖਣ ਲਈ ਸਥਾਨਕ ਕਿਹੜੇ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਡੱਕਾ ਮਾਰਿਆ ਅਤੇ ਇਹ ਹੁਣ ਤੱਕ ਕਿਵੇਂ ਬਚਦੀ ਰਹੀ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

05/01/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

News update…ਕਰਨਲ ਬਾਠ ਦੀ ਕੁੱਟਮਾਰ ਮਾਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮ ਨਾਭੇ ਵਾਲੇ ਮੁਕਾਬਲੇ ਵੀ ਸ਼ਾਮਿਲ ਸਨ

Next Post

…ਕਦੋਂ ਹੋਣਗੀਆਂ ਦੇਸ਼ ਵਿੱਚ MP ਅਤੇ MLA ਦੀਆਂ ਇਕੱਠੀਆਂ ਚੋਣਾਂ…ਵਿੱਤ ਮੰਤਰੀ ਨੇ ਦੱਸਿਆ

Nirmal Pandori

Nirmal Pandori

Related Posts

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
Load More
Next Post
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

…ਕਦੋਂ ਹੋਣਗੀਆਂ ਦੇਸ਼ ਵਿੱਚ MP ਅਤੇ MLA ਦੀਆਂ ਇਕੱਠੀਆਂ ਚੋਣਾਂ…ਵਿੱਤ ਮੰਤਰੀ ਨੇ ਦੱਸਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend