Gee 98News

ਅਹਿਮ ਖ਼ਬਰ…ਬੱਚਿਆਂ ਹੱਥ ਮੋਬਾਇਲ ਦਾ ਕੰਟਰੋਲ ਹੋਵੇਗਾ ਮਾਪਿਆਂ ਕੋਲ…meta ਬਣਾਏਗੀ ਨਵੀਂ ਨੀਤੀ

-ਬੱਚਿਆਂ ਦੀ ਮੋਬਾਈਲ ਫੋਨ ਵਿੱਚ ਵਧੀ ਹੋਈ ਰੁਚੀ ਨੇ ਮਾਪਿਆਂ ਨੂੰ ਚਿੰਤਤ ਕੀਤਾ ਹੋਇਆ ਹੈ। ‌ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ , ਵਟਸਐੱਪ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ। Social Media ਦੀ ਆਦਤ ਬੱਚਿਆਂ ਦੀ ਪੜ੍ਹਾਈ ਅਤੇ ਮਨੋਵਿਗਿਆਨਕ ਵਿਕਾਸ ਉੱਤੇ ਅਸਰ ਕਰ ਰਹੀ ਹੈ। ਮਾਪਿਆਂ ਦੀ ਇਸ ਚਿੰਤਾ ਦੇ ਮੱਦੇਨਜ਼ਰ meta ਨੇ ‘ਇੰਸਟਾਗ੍ਰਾਮ ਟੀਨ ਅਕਾਊਂਟ’ ਲਈ ਨਵੇਂ ਨਿਯਮ ਭਾਰਤ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ , ਜਿਸਦਾ ਮਕਸਦ ਬੱਚਿਆਂ ਦੀ ਆਨਲਾਈਨ ਸੁਰੱਖਿਆ ਵਧਾਉਣਾ ਅਤੇ ਮਾਪਿਆਂ ਨੂੰ ਬੱਚਿਆਂ ਦੇ ਹੱਥ ਵਿੱਚ ਆਏ ਸੋਸ਼ਲ ਮੀਡੀਆ ਪਲੇਟਫਾਰਮ ਕੰਟਰੋਲ ਦੇਣਾ ਹੈ। meta ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਅਨੁਸਾਰ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਂਟ ‘ਤੇ ਮਾਪੇ ਨਜ਼ਰ ਰੱਖ ਸਕਣਗੇ। ਇੰਸਟਾਗ੍ਰਾਮ ‘ਤੇ ਕਿਸੇ ਪਲੇਟਫਾਰਮ ਦੀ ਵਰਤੋਂ ਕਰਦੇ ਸਮੇਂ ਬੱਚਿਆਂ ਵੱਲੋਂ ਕੀਤੇ ਜਾ ਰਹੇ ਜਾਂ ਬੱਚਿਆਂ ਨਾਲ ਕੀਤੇ ਜਾ ਰਹੇ ਕਿਸੇ ਵੀ ਅਣਜਾਣ ਸੰਪਰਕ ਨੂੰ ਮਾਪੇ ਰੋਕ ਸਕਣਗੇ। ਮਾਪੇ ਸਕ੍ਰੀਨ ਟਾਈਮ ਦੀ ਹੱਦ ਭਾਵ ਬੱਚੇ ਇੰਸਟਾਗ੍ਰਾਮ ਕਿੰਨਾ ਵਰਤਦੇ ਹਨ, ਇਸਦੀ ਹੱਦ ਤੈਅ ਕੀਤੀ ਜਾ ਸਕਦੀ ਹੈ। 16 ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟ ਆਟੋਮੈਟਿਕ ਪ੍ਰਾਈਵੇਟ ਹੋਣਗੇ। ਨਵੀਂ ਨੀਤੀ ਮੁਤਾਬਕ, ਬਿਨਾਂ ਮਾਪਿਆਂ ਦੀ ਪ੍ਰਮਾਣਿਤ ਸਹਿਮਤੀ ਦੇ ਕਿਸੇ ਵੀ ਨਾਬਾਲਗ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਇਜਾਜ਼ਤ ਨਹੀਂ ਮਿਲੇਗੀ। ਨਵੇਂ ਨਿਯਮਾਂ ਸਬੰਧੀ meta ਦਾ ਕਹਿਣਾ ਹੈ ਕਿ “ਜਿਵੇਂ ਜਿਵੇਂ ਡਿਜੀਟਲ ਦੁਨੀਆ ਨੌਜਵਾਨ ਦਿਮਾਗਾਂ ਨੂੰ ਆਕਾਰ ਦੇ ਰਹੀ ਹੈ, ਉਨ੍ਹਾਂ ਦੀ ਸੁਰੱਖਿਆ ਪਹਿਲਾਂ ਨਾਲੋਂ ਕਿਤੇ ਵਧ ਕਰ ਜ਼ਰੂਰੀ ਹੋ ਗਈ ਹੈ।”

error: Content is protected !!