Gee 98News

ਸਾਵਧਾਨ ! ਆਪਣੇ 4 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਖੰਘ ਦੀ ਦਵਾਈ ਦੇ ਰਹੇ ਹੋ ਤਾਂ‌ ਪੜ੍ਹੋ ਇਹ ਜ਼ਰੂਰੀ ਖ਼ਬਰ

-ਜੇਕਰ ਤੁਸੀਂ ਆਪਣੇ ਬੱਚੇ ਲਈ ਖੰਘ ਦੀ ਦਵਾਈ ਖਰੀਦਣ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੜੀ ਅਹਿਮ ਹੈ ਕਿਉਂਕਿ ਭਾਰਤ ਸਰਕਾਰ ਨੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ Cough Syrup (ਖੰਘ ਦੀ ਦਵਾਈ) ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ‌ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੱਡਾ ਕਦਮ ਚੁੱਕਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਦਵਾਈਆਂ ਛੋਟੇ ਬੱਚਿਆਂ ਦੀ ਜਾਨ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀਆਂ ਹਨ। ਸਰਕਾਰ ਵੱਲੋਂ 15 ਅਪ੍ਰੈਲ 2025 ਨੂੰ ਜਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਫਾਰਮਾਸਿਊਟੀਕਲ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਉਤਪਾਦਾਂ ਦੀ ਪੈਕੇਜਿੰਗ ਅਤੇ ਲੇਬਲ ‘ਤੇ ਸਪੱਸ਼ਟ ਤੌਰ ‘ਤੇ ਦੱਸਣ ਕਿ “ਇਹ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਹੈ”। ‘ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਖੰਘ ਦੇ ਸਿਰਪ ‘ਤੇ ਪਾਬੰਦੀ ਲਗਾਈ ਹੈ ਜਿਸ ਵਿੱਚ ਕਲੋਰਫੇਨੀਰਾਮਾਈਨ ਮੈਲੇਟ ਅਤੇ ਫੇਨੀਲੇਫਰੀਨ ਹਾਈਡ੍ਰੋਕਲੋਰਾਈਡ ਦਾ ਮਿਸ਼ਰਣ ਹੁੰਦਾ ਹੈ। ਇਹ ਦੋਵੇਂ ਦਵਾਈਆਂ ਆਮ ਤੌਰ ‘ਤੇ ਜ਼ੁਕਾਮ, ਖੰਘ ਅਤੇ ਐਲਰਜੀ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਦਵਾਈਆਂ ਦੀ ਖਪਤ ਬੱਚਿਆਂ ਵਿੱਚ ਕਈ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਤੇਜ਼ ਬੁਖਾਰ,ਮਿਰਗੀ,ਬੇਹੋਸ਼ ਹੋਣਾ ਜਾਂ ਕੋਮਾ ਵਾਂਗ ਗੰਭੀਰ ਐਲਰਜੀ ਦਾ ਕਾਰਨ ਬਣਦੀਆਂ ਹਨ। ਛੋਟੇ ਬੱਚਿਆਂ ਦੀ ਸਰੀਰਕ ਦਿੱਖ ਅਤੇ ਉਨ੍ਹਾਂ ਦੀ ਪ੍ਰਤੀਰੋਧਤਾ ਪ੍ਰਣਾਲੀ ਇਨ੍ਹਾਂ ਦਵਾਈਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਜਿਸ ਨਾਲ ਮਾੜੇ ਪ੍ਰਭਾਵ ਹੋ ਸਕਦੇ ਹਨ।ਸਰਕਾਰ ਦੇ ਇਸ ਫ਼ੈਸਲੇ ਨਾਲ ਕਈ ਵੱਡੇ ਅਤੇ ਪ੍ਰਸਿੱਧ ਡਰੱਗ ਬ੍ਰਾਂਡ ਐਸਕੋਰਿਲ ਫਲੂ ਡਰਾਪ,ਐਲੇਸ ਸਿਰਪ,ਟੀ-ਮਿ ਨਿਕ (ਹੇਲਿਓਨ), ਮੈਕਸਟਾ ਡਰਾਪਸ- ਜੁਵੈਂਟਸ ਹੈਲਥਕੇਅਰ‌ ਪ੍ਰਭਾਵਿਤ ਹੋਣਗੇ। ਹੁਣ ਇਨ੍ਹਾਂ ਸਾਰੀਆਂ ਕੰਪਨੀਆਂ ਲਈ ਆਪਣੀਆਂ ਦਵਾਈਆਂ ਦੀਆਂ ਬੋਤਲਾਂ ‘ਤੇ ਚੇਤਾਵਨੀ ਲੇਬਲ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਦਵਾਈਆਂ ਬਾਲਗਾਂ ਲਈ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ, ਪਰ ਇਹ ਬੱਚਿਆਂ ‘ਤੇ ਉਲਟ ਪ੍ਰਭਾਵ ਪਾ ਸਕਦੀਆਂ ਹਨ। ਸਾਰੀਆਂ ਫਾਰਮਾਸਿਊਟੀਕਲ ਕੰਪਨੀਆਂ ਨੂੰ ਰੈਗੂਲੇਟਰੀ ਬਾਡੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ,ਚੇਤਾਵਨੀਆਂ ਦਵਾਈਆਂ ਦੇ ਲੇਬਲ ‘ਤੇ ਸਪੱਸ਼ਟ ਸ਼ਬਦਾਂ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ‘ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਤੁਸੀਂ ਜੇਕਰ ਤੁਸੀਂ ਆਪਣੇ ਚਾਰ ਸਾਲ ਦੇ ਘੱਟ ਉਮਰ ਤੋਂ ਬੱਚੇ ਨੂੰ ਇਹ ਦਵਾਈਆਂ ਖਰੀਦ ਰਹੇ ਹੋ ਤਾਂ ਦਵਾਈ ਦੇ ਲੇਬਲ ਉੱਪਰ ਲਿਖੀ ਚੇਤਾਵਨੀ ਧਿਆਨ ਨਾਲ ਪੜ੍ਹੋ ਕਿਉਂਕਿ ਸਰਕਾਰ ਨੇ ਉਕਤ ਦਵਾਈਆਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਸੀਂ ਖੁਦ ਆਪਣੇ ਬੱਚੇ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਰਹੇ ਹੋਵੋਗੇ।

Gee98 Ads
error: Content is protected !!