Gee 98News

ਪਹਿਲਗਾਮ ਅੱਤਵਾਦੀ ਹਮਲਾ…ਵਿਆਹ ਤੋਂ 6 ਦਿਨ ਬਾਅਦ ਹੀ ਉਜੜ ਗਈ ਹਿਮਾਂਸ਼ੀ ਦੀ ਦੁਨੀਆਂ…!

-ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਸੰਬੰਧਿਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੇ ਹਰ ਇੱਕ ਦਾ ਮਨ ਝੰਜੋੜ ਦਿੱਤਾ ਹੈ। ਇਹ ਤਸਵੀਰ ਇਸ ਖ਼ਬਰ ਦੇ ਨਾਲ ਵੀ ਤੁਸੀਂ ਦੇਖ ਰਹੇ ਹੋ। ਇਸ ਤਸਵੀਰ ਵਿੱਚ ਇੱਕ ਇੱਕ ਔਰਤ ਆਪਣੇ ਪਤੀ ਦੀ ਲਾਸ਼ ਕੋਲ ਗ਼ਮਗੀਨ ਅਵਸਥਾ ਵਿੱਚ ਬੈਠੀ ਹੈ ਜਿਸ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਮਹਿਲਾ ਦਾ ਨਾਮ ਹਿਮਾਂਸੀ ਹੈ ਜੋ ਗੁਰੂਗ੍ਰਾਮ ਦੀ ਰਹਿਣ ਵਾਲੀ ਹੈ ਅਤੇ ਅਜੇ ਛੇ ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਉਸਦੇ ਕੋਲ ਪਈ ਲਾਸ਼ ਕਰਨਾਲ ਦੇ ਨੇਵੀ ਲੈਫਟੀਨੈਂਟ ਵਿਨੇ ਕੁਮਾਰ ਦੀ ਹੈ। ਵਿਨੇ ਕੁਮਾਰ ਅਤੇ ਹਿਮਾਂਸੀ ਦਾ ਵਿਆਹ 16 ਅਪ੍ਰੈਲ ਨੂੰ ਮਸੂਰੀ ਵਿੱਚ ਹੋਇਆ ਸੀ। 19 ਅਪ੍ਰੈਲ ਨੂੰ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ ਅਤੇ ਦੋ ਦਿਨ ਪਹਿਲਾਂ ਹੀ ਇਹ ਜੋੜਾ ਜੰਮੂ ਕਸ਼ਮੀਰ ਹਨੀਮੂਨ ‘ਤ ਗਿਆ ਸੀ, ਜਿੱਥੇ ਪਹਿਲਗਾਮ ਖੇਤਰ ਵਿੱਚ ਅੱਤਵਾਦੀਆਂ ਨੇ ਇਹਨਾਂ ਸੈਲਾਨੀਆਂ ‘ਤੇ ਹਮਲਾ ਕੀਤਾ। ਹਿਮਾਂਸੀ ਖੁਦ ਭਾਵੇਂ ਅੱਤਵਾਦੀਆਂ ਦੇ ਨਿਸ਼ਾਨੇ ਤੋਂ ਬਚ ਗਈ ਪ੍ਰੰਤੂ ਇਹ ਸੂਚਨਾ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲਿਆਉਂਦੀ ਹੈ ਕਿ ਵਿਆਹ ਤੋਂ ਛੇ ਦਿਨਾਂ ਬਾਅਦ ਹੀ ਹਿਮਾਂਸ਼ੀ ਦੀ ਦੁਨੀਆ ਉੱਜੜ ਗਈ। ਫੌਜੀ ਵਰਦੀ ਦੇ ਭੇਸ ਵਿੱਚ ਆਏ ਅੱਤਵਾਦੀਆਂ ਨੇ ਪਹਿਲਾਂ ਨਾਮ ਪੁੱਛਿਆ ਅਤੇ ਫਿਰ ਗੋਲੀ ਮਾਰੀ। ਅੱਤਵਾਦੀ ਹਮਲੇ ‘ਚ ਮਾਰੇ ਗਏ ਲੈਫ਼ਟੀਨੈਂਟ ਵਿਨੈ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ ਪਾਣੀਪਤ ਦੇ ਜੀਐਸਟੀ ਦਫ਼ਤਰ ਵਿੱਚ ਸੁਪਰਡੈਂਟ ਹਨ। ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਵਿਨੈ ਤਿੰਨ ਸਾਲ ਪਹਿਲਾਂ ਜਲ ਸੈਨਾ ਵਿਚ ਭਰਤੀ ਹੋਇਆ ਸੀ ਅਤੇ ਕੋਚੀ ਵਿਚ ਤਾਇਨਾਤ ਸੀ। ਹੁਣੇ ਹੀ ਵਿਆਹ ਦੀ ਛੁੱਟੀ ‘ਤੇ ਆਇਆ ਸੀ।ਹਿਮਾਂਸ਼ੀ ਦਿੱਲੀ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੀ ਹੈ। ਉਸ ਦੇ ਪਿਤਾ ਸੁਨੀਲ ਕੁਮਾਰ ਹਰਿਆਣਾ ਸਰਕਾਰ ਵਿੱਚ ਅਧਿਕਾਰੀ ਹਨ। ਵਿਨੈ ਦਾ ਪਰਿਵਾਰ ਮੂਲ ਰੂਪ ਤੋਂ ਕਰਨਾਲ ਦੇ ਪਿੰਡ ਭੂਸਲੀ ਦਾ ਰਹਿਣ ਵਾਲਾ ਸੀ ਅਤੇ ਫਿਲਹਾਲ ਸੈਕਟਰ-7 ‘ਚ ਰਹਿ ਰਿਹਾ ਸੀ। ਹਿਮਾਂਸ਼ੀ ਨੇ ਆਪਣੇ ਪਰਿਵਾਰ ਨੂੰ ਫੋਨ ‘ਤੇ ਅੱਤਵਾਦੀ ਹਮਲੇ ਦੀ ਜਾਣਕਾਰੀ ਦਿੱਤੀ। ਇਸ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕ, ਜਿਨ੍ਹਾਂ ਦੀ ਪਛਾਣ ਹੋ ਗਈ ਹੈ :-

Gee98 Ads
  1. ਮੰਜੂਨਾਥ (ਕਰਨਾਟਕ)
  2. ਵਿਨੈ ਨਰਵਾਲ (ਕਰਨਾਲ)
  3. ਸ਼ੁਭਮ ਦਿਵੇਦੀ (ਕਾਨਪੁਰ)
  4. ਦਿਲੀਪ ਜੈਰਾਮ (ਮਹਾਰਾਸ਼ਟਰ)
  5. ਸੰਦੀਪ ਨੇਵਪਾਨੇ (ਨੇਪਾਲ)
  6. ਬਿਟਨ ਅਧਿਕਾਰੀ
  7. ਉਧਵਾਨੀ ਪ੍ਰਦੀਪ ਕੁਮਾਰ (ਸੰਯੁਕਤ ਅਰਬ ਅਮੀਰਾਤ)
  8. ਅਤੁਲ ਸ਼੍ਰੀਕਾਂਤ ਮੋਨੇ (ਮਹਾਰਾਸ਼ਟਰ)
  9. ਸੰਜੇ ਲਖਨ ਲੇਲੇ (ਮਹਾਰਾਸ਼ਟਰ)
  10. ਸੱਯਦ ਹੁਸੈਨ ਸ਼ਾਹ (ਅਨੰਤਨਾਗ)
  11. ਹਿੰਮਤ ਭਾਈ (ਗੁਜਰਾਤ)
  12. ਪ੍ਰਸ਼ਾਂਤ ਕੁਮਾਰ (ਗੁਜਰਾਤ)
  13. ਮਨੀਸ਼ ਰੰਜਨ (ਬਿਹਾਰ)
  14. ਐਨ. ਰਾਮਚੰਦਰਨ (ਕੇਰਲਾ)
  15. ਸ਼ੈਲੇਂਦਰ ਕਲਪੀਆ
  16. ਸ਼ਿਵਮ ਮੋਗਾ (ਕਰਨਾਟਕ)
  17. ਸੁਨੀਲ ਨਥਾਨੀ (ਇੰਦੌਰ)
  18. ਨੀਰਜ ਉਧਵਾਨੀ
  19. ਦਿਨੇਸ਼ ਅਗਰਵਾਲ (ਰਾਏਪੁਰ, ਛੱਤੀਸਗੜ੍ਹ)
  20. ਪ੍ਰਸ਼ਾਂਤ ਸਤਪਥੀ (ਓਡੀਸ਼ਾ)
error: Content is protected !!