Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਨਾਲ ਅਸ਼ਲੀਲ ਅਵਸਥਾ ‘ਚ ਫੜਿਆ ਗਿਆ aap ਆਗੂ…ਪੁਲਸੀਆ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ ਮਾਮਲਾ

Nirmal Pandori by Nirmal Pandori
04/23/2025
in ਪੰਜਾਬ
Reading Time: 1 min read
A A
0
ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਨਾਲ ਅਸ਼ਲੀਲ ਅਵਸਥਾ ‘ਚ ਫੜਿਆ ਗਿਆ aap ਆਗੂ…ਪੁਲਸੀਆ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ ਮਾਮਲਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

—- aap ਆਗੂ ਨੂੰ ਪ੍ਰੋਫੈਸਰ ਨਾਲ ਅਸ਼ਲੀਲ ਅਵਸਥਾ ‘ਚ ਦੇਖ ਕੇ ਆਵਾਜ਼ ਉਠਾਉਣ ਵਾਲੇ ਕਰਮਚਾਰੀ ਦੇ ਖ਼ਿਲਾਫ਼ ਹੀ ਕਰ ਦਿੱਤੀ ਕਾਰਵਾਈ

ਚੰਡੀਗੜ੍ਹ,23 ਅਪ੍ਰੈਲ, Gee98 News service

-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ‘ਚ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਯੂਨੀਵਰਸਿਟੀ ਦੀ ਹੀ ਇੱਕ ਸਹਾਇਕ ਪ੍ਰੋਫੈਸਰ ਨਾਲ ਗੱਡੀ ਵਿੱਚ ਅਸ਼ਲੀਲ ਹਰਕਤਾਂ ਕਰਦੇ ਫੜੇ ਜਾਣ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪ ਆਗੂ ਨੂੰ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਦੇ ਨਾਲ ਗੱਡੀ ਵਿੱਚ ਅਸ਼ਲੀਲ ਅਵਸਥਾ ਵਿੱਚ ਯੂਨੀਵਰਸਿਟੀ ਦੇ ਹੀ ਇੱਕ ਹੋਰ ਕਰਮਚਾਰੀ ਨੇ ਦੇਖਿਆ ਜਿਸ ਤੋਂ ਬਾਅਦ ਉਸ ਨੇ ਦੋਵਾਂ ਨੂੰ ਝਿੜਕਿਆ ਅਤੇ ਯੂਨੀਵਰਸਿਟੀ ‘ਚ ਗੰਦ ਪਾਉਣ ਤੋਂ ਵਰਜਿਆ। ਇਹ ਮਾਮਲਾ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸਬੰਧਿਤ ਸਹਾਇਕ ਪ੍ਰੋਫੈਸਰ ਅਤੇ “ਆਪ” ਆਗੂ ਦੇ ਖ਼ਿਲਾਫ਼ ਕੋਈ ਬਣਦੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਇਸ ਮਾਮਲੇ ਵਿੱਚ ਹੋਈ ਇੱਕ ਹੈਰਾਨੀਜਨਕ ਕਾਰਵਾਈ ਤਹਿਤ “ਆਪ” ਆਗੂ ਅਤੇ ਸਹਾਇਕ ਪ੍ਰੋਫੈਸਰ ਨੂੰ ਅਸ਼ਲੀਲ ਅਵਸਥਾ ਵਿੱਚ ਫੜਨ ਵਾਲੇ ਕਰਮਚਾਰੀ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਰਮਚਾਰੀ ਦੀ ਸੇਵਾ ਮੁਕਤੀ ਵਿੱਚ ਦੋ ਕੁ ਮਹੀਨੇ ਦਾ ਹੀ ਸਮਾਂ ਬਚਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਇਸ ਆਪ ਆਗੂ ਦੀ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੱਕ “ਸਿੱਧੀ ਪਹੁੰਚ” ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਆਪ ਆਗੂ ਨਾ ਤਾਂ ਯੂਨੀਵਰਸਿਟੀ ਦਾ ਕੋਈ ਕਰਮਚਾਰੀ ਹੈ ਅਤੇ ਨਾ ਹੀ ਯੂਨੀਵਰਸਿਟੀ ਦਾ ਕੋਈ ਵਿਦਿਆਰਥੀ ਹੈ ਸਗੋਂ ਇਹ ਸੱਤਾ ਦੇ ਜ਼ੋਰ ‘ਤੇ ਯੂਨੀਵਰਸਿਟੀ ਵਿੱਚ ਹੀ ਰਹਿ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਅਨਮੋਲਦੀਪ ਸਿੰਘ ਬਰਾੜ ਨੇ ਤਾਂ ਇੱਥੋਂ ਤੱਕ ਦੋਸ਼ ਲਗਾਏ ਹਨ ਕਿ ਇਸ ਆਪ ਆਗੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਯੂਨੀਵਰਸਿਟੀ ਨੂੰ ਐਸ਼ੋ ਇਸ਼ਰਤ ਦਾ ਅੱਡਾ ਬਣਾਇਆ ਹੋਇਆ ਹੈ। ‌ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਕੈਫੇ ‘ਚ ਸ਼ਰੇਆਮ ਕੁੜੀਆਂ ਨੂੰ ਐਕਸਪੋਜ ਕੀਤਾ ਜਾ ਰਿਹਾ ਹੈ, ਜੇ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸਨੂੰ ਪੁਲਿਸ ਦੇ ਜ਼ੋਰ ਨਾਲ ਦਬਾ ਦਿੱਤਾ ਜਾਂਦਾ ਹੈ। ਇਸ ਵੱਡੇ ਆਪ ਆਗੂ ਦੇ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਨਾਲ ਅਸ਼ਲੀਲ ਅਵਸਥਾ ‘ਚ ਫੜੇ ਜਾਣ ਦੀ ਘਟਨਾ ਤੋਂ ਬਾਅਦ ਜਦ ਆਵਾਜ਼ ਉਠਾਉਣ ਵਾਲੇ ਕਰਮਚਾਰੀ ਨੂੰ ਸਸਪੈਂਡ ਕੀਤਾ ਗਿਆ ਤਾਂ ਕਰਮਚਾਰੀਆਂ ਦੀ ਜਥੇਬੰਦੀ ਅਤੇ ਵਿਦਿਆਰਥੀਆਂ ਨੇ ਸੰਘਰਸ਼ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਰਮਚਾਰੀਆਂ ਦੀ ਜਥੇਬੰਦੀ ਦੇ ਕਈ ਆਗੂਆਂ ਨੂੰ ਪੁਲਿਸ ਨੇ ਰਾਊਂਡ ਅੱਪ ਕੀਤਾ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਇਕੱਠੇ ਹੀ ਨਹੀਂ ਹੋਣ ਦਿੱਤਾ ਸਗੋਂ ਵੱਡੀ ਗਿਣਤੀ ਯੂਨੀਵਰਸਿਟੀ ਕੈਂਪਸ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਦੱਸ ਦਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਧਾਨ ਸਭਾ ਹਲਕਾ ਲੁਧਿਆਣਾ ਵੈਸਟ ਦੇ ਤਹਿਤ ਆਉਂਦੀ ਹੈ ਜਿੱਥੇ ਕੁਝ ਸਮੇਂ ਬਾਅਦ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇੱਕ ਵੱਡੇ ਆਪ ਆਗੂ ਦੇ ਇੱਕ ਸਹਾਇਕ ਪ੍ਰੋਫੈਸਰ ਨਾਲ ਯੂਨੀਵਰਸਿਟੀ ਕੈਂਪਸ ਦੇ ਅੰਦਰ ਅਸ਼ਲੀਲ ਅਵਸਥਾ ਵਿੱਚ ਫੜੇ ਜਾਣ ਦੀ ਘਟਨਾ ਦਾ ਪਰਛਾਵਾਂ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ‘ਤੇ ਨਾ ਪਵੇ ਇਸ ਲਈ ਸੱਤਾਧਾਰੀ ਪਾਰਟੀ ਨੇ ਪੁਲਿਸ ਨੂੰ ਇਸ ਮਾਮਲੇ ਨੂੰ ਕਿਸੇ ਵੀ ਹਾਲਤ ਵਿੱਚ ਦਬਾਉਣ ਲਈ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਰਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਕਰਮਚਾਰੀ ਯੂਨੀਅਨ ਦੇ ਆਗੂਆਂ ਤੇ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਨੂੰ ਸ਼ਰੇਆਮ ਧਮਕਾਇਆ ਜਾ ਰਿਹਾ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

01/17/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਪਹਿਲਗਾਮ ਅੱਤਵਾਦੀ ਹਮਲਾ…ਵਿਆਹ ਤੋਂ 6 ਦਿਨ ਬਾਅਦ ਹੀ ਉਜੜ ਗਈ ਹਿਮਾਂਸ਼ੀ ਦੀ ਦੁਨੀਆਂ…!

Next Post

CIA ਮਾਨਸਾ ਦੇ ਤਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਗੈਂਗਸਟਰ ਦੀਪਕ ਟੀਨੂੰ ਦੇ ਫਰਾਰੀ ਮਾਮਲੇ ‘ਚ ਸਜ਼ਾ ਅਤੇ ਜੁਰਮਾਨਾ

Nirmal Pandori

Nirmal Pandori

Related Posts

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ
ਪੰਜਾਬ

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

by Nirmal Pandori
01/17/2026
SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ
ਪੰਜਾਬ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

by Nirmal Pandori
01/17/2026
ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ
ਪੰਜਾਬ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

by Nirmal Pandori
01/17/2026
ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ
ਪੰਜਾਬ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

by Nirmal Pandori
01/17/2026
…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ
ਪੰਜਾਬ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

by Nirmal Pandori
01/17/2026
ਮੁਲਾਜ਼ਮਾਂ ਲਈ ਅਹਿਮ ਖ਼ਬਰ…ਇੱਕ ਸਾਲ ਤੱਕ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ
ਪੰਜਾਬ

ਪੰਜਾਬ ਸਰਕਾਰ ਆਧਾਰ ਕਾਰਡ ਮੁਫ਼ਤ ਬੱਸ ਸਫ਼ਰ ਯੋਜਨਾ ਵਿੱਚ ਕਰੇਗੀ ਬਦਲਾਅ

by Nirmal Pandori
01/16/2026
Load More
Next Post
CIA ਮਾਨਸਾ ਦੇ ਤਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਗੈਂਗਸਟਰ ਦੀਪਕ ਟੀਨੂੰ ਦੇ ਫਰਾਰੀ ਮਾਮਲੇ ‘ਚ ਸਜ਼ਾ ਅਤੇ ਜੁਰਮਾਨਾ

CIA ਮਾਨਸਾ ਦੇ ਤਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਗੈਂਗਸਟਰ ਦੀਪਕ ਟੀਨੂੰ ਦੇ ਫਰਾਰੀ ਮਾਮਲੇ 'ਚ ਸਜ਼ਾ ਅਤੇ ਜੁਰਮਾਨਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

aap ਆਗੂ ਆਤਿਸ਼ੀ ਦੀਆਂ ਮੁਸ਼ਕਿਲਾਂ ਵਧੀਆਂ…ਦਿੱਲੀ ਦੇ ਸਪੀਕਰ ਵੱਲੋਂ ਫੋਰੈਂਸਿਕ ਰਿਪੋਰਟ ਕੀਤੀ ਜਾਰੀ

SBI ਦੇ ਚੀਫ਼ ਮੈਨੇਜਰ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਦੀ 4 ਲੱਖ ਦੀ ਲੁੱਟ

ਰਾਣਾ ਬਲਾਚੌਰੀਆ ਦਾ ਕਾਤਲ ਇਨਕਾਊਂਟਰ ‘ਚ ਢੇਰ…ਪੁਲਿਸ ਕਹਾਣੀ ‘ਤੇ ਉੱਠੇ ਸਵਾਲ

ਅੱਜ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀ ਮੁਲਾਕਾਤ

…ਹੁਣ ਭਾਰਤੀ ਨਾਗਰਿਕ 55 ਮੁਲਕਾਂ ਵਿੱਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ

ਮੁੰਡਾ ਕੁੜੀ ਨੂੰ ਹੋਟਲ ‘ਚ ਲਿਆਇਆ…ਪਿੱਛੇ ਕੁੜੀ ਦਾ ਭਰਾ ਆਇਆ…ਤੇ ਫਿਰ ਚੱਲੀਆਂ ਬੇਸਬਾਲਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend