Gee 98News

ਸਾਵਧਾਨ ! ਯੁੱਧ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਮੌਕੇ ਧਿਆਨ ਰੱਖੋ…ਐਵੇਂ ਕੋਈ ਬਾਂਦਰ ਲੰਡਾ ਨਾ ਕਰਵਾ ਲਿਓ….!

ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਨਿਰਦੋਸ਼ ਭਾਰਤੀ ਨਾਗਰਿਕਾਂ ਦੇ ਕਤਲੇਆਮ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ‘ਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਭਾਰਤ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਵੀਡੀਓਜ਼ ਅਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ, ਪਰੰਤੂ ਬਹੁਤ ਸਾਰੇ ਅਜਿਹੇ ਪੁਆਇੰਟ ਹਨ ਜਿਹੜੇ ਯੁੱਧ ਦੇ ਦਿਨਾਂ ਦੌਰਾਨ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾਉਣ ਮੌਕੇ ਧਿਆਨ ਮੰਗਦੇ ਹਨ ਕਿਉਂਕਿ ਯੁੱਧ ਦੇ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਕੁਝ ਗਤੀਵਿਧੀਆਂ ਕਾਨੂੰਨੀ ਤੌਰ ‘ਤੇ ਗੰਭੀਰ ਅਪਰਾਧ ਬਣ ਸਕਦੀਆਂ ਹਨ ਅਤੇ ਕੈਦ ਹੋ ਸਕਦੀ ਹੈ।

Gee98 Ads

ਜੇਕਰ ਕੋਈ ਜੰਗ ਦੌਰਾਨ ਪਾਕਿਸਤਾਨ ਜਾਂ ਕਿਸੇ ਦੁਸ਼ਮਣ ਦੇਸ਼ ਦੀ ਪ੍ਰਸ਼ੰਸਾ ਕਰਦਾ ਹੈ, ਉਨ੍ਹਾਂ ਦੇ ਝੰਡੇ ਸਾਂਝੇ ਕਰਦਾ ਹੈ ਜਾਂ ਲਿਖਦਾ ਹੈ ਕਿ “ਪਾਕਿਸਤਾਨ ਨੂੰ ਜਿੱਤਣਾ ਚਾਹੀਦਾ ਹੈ”, ਤਾਂ ਇਸਨੂੰ ਦੇਸ਼ਧ੍ਰੋਹ ਮੰਨਿਆ ਜਾ ਸਕਦਾ ਹੈ। ਜਿਸ ਵਿੱਚ, ਬੀਐਨਐਸ ਦੀ ਧਾਰਾ 152 ਦੇ ਤਹਿਤ, ਉਮਰ ਕੈਦ ਹੋ ਸਕਦੀ ਹੈ।‌ ਜੇਕਰ ਕੋਈ ਸੋਸ਼ਲ ਮੀਡੀਆ ‘ਤੇ ਸੈਨਿਕਾਂ ਦੀ ਲੋਕੇਸ਼ਨ, ਆਪਰੇਸ਼ਨ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕਰਦਾ ਹੈ, ਜਿਵੇਂ ਕਿ “ਟੈਂਕ ਫਲਾਣੀ ਜਗ੍ਹਾ ‘ਤੇ ਪਹੁੰਚੇ”, ਤਾਂ ਇਸਨੂੰ ਸੁਰੱਖਿਆ ਵਿੱਚ ਉਲੰਘਣਾ ਮੰਨਿਆ ਜਾਵੇਗਾ। ਇਸ ਲਈ ਦੋਸ਼ੀ ਨੂੰ ਸਰਕਾਰੀ ਭੇਦ ਐਕਟ, 1923 ਦੇ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਜੰਗ ਦੌਰਾਨ ਝੂਠੀਆਂ ਕਹਾਣੀਆਂ ਫੈਲਾਉਣਾ ਜਿਵੇਂ ਕਿ “ਭਾਰਤ ਨੇ ਖੁਦ ਹਮਲਾ ਕੀਤਾ” ਜਾਂ “ਸਾਡੀ ਫੌਜ ਨਿਰਦੋਸ਼ ਲੋਕਾਂ ਨੂੰ ਮਾਰ ਰਹੀ ਹੈ” ਨੂੰ ਮਨੋਵਿਗਿਆਨਕ ਯੁੱਧ ਮੰਨਿਆ ਜਾ ਸਕਦਾ ਹੈ ਅਤੇ ਇਸ ਨਾਲ ਲੰਬੀ ਕੈਦ ਹੋ ਸਕਦੀ ਹੈ।

error: Content is protected !!