Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੇਂਦਰ ਦੇ ਪੰਜਾਬ ਨੂੰ ਹੁਕਮ…ਹਰਿਆਣਾ ਨੂੰ ਦੇਵੋ ਵਾਧੂ ਪਾਣੀ… ਪੰਜਾਬ ਕੋਲੇ ਸੁਪਰੀਮ ਕੋਰਟ ਦਾ ਜਾਣ ਦਾ ਬਦਲ

Nirmal Pandori by Nirmal Pandori
05/10/2025
in ਪੰਜਾਬ
Reading Time: 1 min read
A A
0
ਕੇਂਦਰ ਦੇ ਪੰਜਾਬ ਨੂੰ ਹੁਕਮ…ਹਰਿਆਣਾ ਨੂੰ ਦੇਵੋ ਵਾਧੂ ਪਾਣੀ… ਪੰਜਾਬ ਕੋਲੇ ਸੁਪਰੀਮ ਕੋਰਟ ਦਾ ਜਾਣ ਦਾ ਬਦਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,10 ਮਈ, Gee98 News service

-ਹਰਿਆਣਾ ਨੂੰ ਵਾਧੂ ਪਾਣੀ ਨੂੰ ਛੱਡਣ ਦੇ ਮਾਮਲੇ ਦੇ ਪੰਜਾਬ ਸਰਕਾਰ ਕਾਨੂੰਨੀ ਮੁਹਾਜ਼ ‘ਤੇ ਫੇਲ ਸਾਬਿਤ ਹੋ ਰਹੀ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਮੀਟਿੰਗ ਦੇ ਵੇਰਵੇ ਦੇ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ। ਦੱਸ ਦੇਈਏ ਕਿ 2 ਮਈ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣੇ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਨੇ ਪੰਜਾਬ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਹਰਿਆਣਾ ਨੂੰ 4500 ਕਿਊਸਿਕ ਵੱਧ ਪਾਣੀ ਛੱਡਿਆ ਜਾਵੇ। ਕੇਂਦਰੀ ਗ੍ਰਹਿ ਸਕੱਤਰ ਨਾਲ 2 ਮਈ ਦੀ ਮੀਟਿੰਗ ਤੋਂ ਬਾਅਦ ਪਹਿਲਾਂ ਇਹ ਆਖਿਆ ਜਾ ਰਿਹਾ ਸੀ ਕਿ ਕੇਂਦਰੀ ਗ੍ਰਹਿ ਸਕੱਤਰ ਨੇ ਪੰਜਾਬ ਨੂੰ ਹੁਕਮ ਨਹੀਂ ਦਿੱਤੇ ਸਗੋਂ ਪੰਜਾਬ ਨੂੰ ਹਰਿਆਣਾ ਲਈ ਵਾਧੂ ਪਾਣੀ ਦੇਣ ਦੀ ਸਲਾਹ ਦਿੱਤੀ ਹੈ ਪ੍ਰੰਤੂ ਹੁਣ ਜਦੋਂ ਕਿ ਮੀਟਿੰਗ ਦੇ ਵੇਰਵੇ ਸਾਹਮਣੇ ਆ ਗਏ ਹਨ ਤਾਂ ਪੰਜਾਬ ਸਰਕਾਰ ਨੂੰ ਪਾਣੀ ਛੱਡਣਾ ਪਵੇਗਾ ਜਾਂ ਫਿਰ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣੀ ਪਵੇਗੀ ਜਿਹੜੀ ਕਿ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੀ। ਦੂਜੇ ਪਾਸੇ ਕਾਨੂੰਨੀ ਮਾਹਿਰਾਂ ਅਨੁਸਾਰ ਇਸ ਮਾਮਲੇ ‘ਤੇ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਸਰਕਾਰ ਨੂੰ ਕੋਈ ਬਹੁਤੀ ਰਾਹਤ ਮਿਲਣ ਵਾਲੀ ਨਹੀਂ ਭਾਵ ਕਿ ਹਾਈ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਹੀ ਕਾਇਮ ਰਹਿਣ ਦੀ ਜ਼ਿਆਦਾ ਸੰਭਾਵਨਾ ਹੈ। ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਵਿਵਾਦ ਤੋਂ ਬਾਅਦ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਦੀ ਰੌਸ਼ਨੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਇਹ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ। ਜੇਕਰ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਦਿੱਤਾ ਜਾਂਦਾ ਫੈਸਲਾ ਤਾਂ ਜੇ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ਨੂੰ ਕਾਇਮ ਰੱਖਿਆ ਤਾਂ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ‘ਤੇ ਪੱਕੀ ਮੋਹਰ ਲੱਗ ਜਾਵੇਗੀ ਅਤੇ ਪੰਜਾਬ ਨੂੰ ਇਹ ਵਾਧੂ ਪਾਣੀ ਦੇਣਾ ਹੀ ਪਵੇਗਾ। ਬਹਰਹਾਲ ! ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ਵਿੱਚ ਕਾਨੂੰਨੀ ਮੁਹਾਜ਼ ‘ਤੇ ਪੰਜਾਬ ਸਰਕਾਰ ਦੀ ਸਥਿਤੀ ਬਹੁਤੀ ਠੀਕ ਨਹੀਂ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਕਾਨੂੰਨੀ ਪੱਖ ਨੂੰ ਆਪਣੇ ਕਾਨੂੰਨੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਵਿਚਾਰਨ ਤੋਂ ਬਿਨਾਂ ਹੀ ਪਾਣੀ ਬੰਦ ਕਰਨ ਦਾ ਫੈਸਲਾ ਲੈ ਲਿਆ। ਕਾਨੂੰਨੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਡੈਮ ਸੇਫਟੀ ਐਕਟ ਨੂੰ ਨਾ ਮੰਨਣ ਸਬੰਧੀ ਪਾਸ ਕੀਤਾ ਗਿਆ ਮਤਾ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਹੀਂ ਦੇਵੇਗਾ। ਜੇਕਰ ਸੁਪਰੀਮ ਕੋਰਟ ਵਿੱਚੋਂ ਵੀ ਫੈਸਲਾ ਪੰਜਾਬ ਦੇ ਉਲਟ ਆਇਆ ਤਾਂ ਇਹ ਭਗਵੰਤ ਮਾਨ ਲਈ ਨਿੱਜੀ ਤੌਰ ‘ਤੇ ਵੱਡਾ ਝਟਕਾ ਹੋਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

01/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

01/22/2026
ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

01/22/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਸਾਵਧਾਨ ! ਯੁੱਧ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਮੌਕੇ ਧਿਆਨ ਰੱਖੋ…ਐਵੇਂ ਕੋਈ ਬਾਂਦਰ ਲੰਡਾ ਨਾ ਕਰਵਾ ਲਿਓ….!

Next Post

…ਇਹ ਆਪਣੀਆਂ ਦੁਕਾਨਾਂ ਚਲਾ ਰਹੇ ਨੇ…CM ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ

Nirmal Pandori

Nirmal Pandori

Related Posts

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ
ਪੰਜਾਬ

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

by Nirmal Pandori
01/23/2026
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

by Nirmal Pandori
01/22/2026
ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ
ਪੰਜਾਬ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

by Nirmal Pandori
01/22/2026
Flash news…6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹਿਲੀ ਜਮਾਤ ਵਿੱਚ ਨਹੀਂ ਮਿਲੇਗਾ ਦਾਖ਼ਲਾ
ਪੰਜਾਬ

Flash news…6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਹਿਲੀ ਜਮਾਤ ਵਿੱਚ ਨਹੀਂ ਮਿਲੇਗਾ ਦਾਖ਼ਲਾ

by Nirmal Pandori
01/21/2026
ਭਾਜਪਾ ਦਾ ਡਰ….ਆਮ ਆਦਮੀ ਪਾਰਟੀ ਨੇ ਫੇਰ ਕਰ ਲਿਆ ਕਾਂਗਰਸ ਨਾਲ ਗੱਠਜੋੜ
ਪੰਜਾਬ

ਭਾਜਪਾ ਦਾ ਡਰ….ਆਮ ਆਦਮੀ ਪਾਰਟੀ ਨੇ ਫੇਰ ਕਰ ਲਿਆ ਕਾਂਗਰਸ ਨਾਲ ਗੱਠਜੋੜ

by Nirmal Pandori
01/21/2026
…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ
ਪੰਜਾਬ

…ਹੁਣ ਪ੍ਰਸ਼ਾਸਨ ਡੀਲਰ ਬਣ ਕੇ ਵੇਚੇਗਾ ਤੁਹਾਡੀ ਜਾਇਦਾਦ…ਤੇ ਦੋਵੇਂ ਪਾਸਿਆਂ ਤੋਂ ਲਵੇਗਾ ਅੱਧਾ-ਅੱਧਾ ਪ੍ਰਤੀਸ਼ਤ ਕਮਿਸ਼ਨ

by Nirmal Pandori
01/20/2026
Load More
Next Post
ਹੁਣ ਅਸੀਂ ਸੂਬੇ ‘ਚ ਕਿਸੇ ਨੂੰ ਸੜਕਾਂ ਨਹੀਂ ਜਾਮ ਕਰਨ ਦੇਵਾਂਗੇ…ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਚਿਤਾਵਨੀ

…ਇਹ ਆਪਣੀਆਂ ਦੁਕਾਨਾਂ ਚਲਾ ਰਹੇ ਨੇ…CM ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਘੁੰਡ ਕੱਢ ਕੇ ਕਲਿੱਪ ਨੰਗਾ ਰੱਖਦੀ ਆਂ ਪੰਜਾਬ ਸਰਕਾਰ, PRTC ਦੀਆਂ ਬੱਸਾਂ ਤੇ ਕੇਂਦਰ ਦੀ ਨਵੀਂ ਸਕੀਮ ਦੀ ਮਸ਼ਹੂਰੀ

ਠੀਕਰੀਵਾਲਾ ਬੇਅਦਬੀ ਕਾਂਡ ਸਬੰਧੀ ਪੁਲਿਸ ਨੂੰ ਮਿਲੇ ਅਹਿਮ ਸੁਰਾਗ

ਠੀਕਰੀਵਾਲਾ ਬੇਅਦਬੀ ਮਾਮਲਾ…ਪੁਲਿਸ ਇਸ ਸਾਜਿਸ਼ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ…ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ

ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਗੰਭੀਰ ਜ਼ਖਮੀ

ਪੰਜਾਬ ‘ਚ ਅੱਜ ਸ਼ੁਰੂ ਹੋਵੇਗੀ 10 ਲੱਖ ਤੱਕ ਮੁਫ਼ਤ ਇਲਾਜ ਦੀ ਯੋਜਨਾ, ਇੱਕ ਪਰਿਵਾਰ ਦਾ ਬਣੇਗਾ ਇੱਕੋ ਕਾਰਡ

ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਬਾਦਲ ਨਾਲ ਵੀ ਗੱਠਜੋੜ ਹੋ ਸਕਦਾ ਹੈ-ਸਿਮਰਨਜੀਤ ਸਿੰਘ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend