Gee 98News

ਪੰਜ ਮੈਂਬਰੀ ਕਮੇਟੀ ਨੇ ਮਹਿਲ ਕਲਾਂ ਵਿਖੇ ਕੀਤੀ ਮੀਟਿੰਗ, ਢੀਂਡਸਾ, ਝੂੰਦਾਂ ਸਮੇਤ ਹੋਰ ਵੱਡੇ ਆਗੂਆਂ ਨੇ ਕੀਤੀ ਸ਼ਮੂਲੀਅਤ

ਮਹਿਲ ਕਲਾਂ 15 ਮਈ ( ਜਸਵੰਤ ਸਿੰਘ ਲਾਲੀ )-

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਪੰਜ ਮੈਬਰੀ ਕਮੇਟੀ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ ਚਲਾਈ ਗਈ ਭਰਤੀ ਮੁਹਿੰਮ ਤਹਿਤ ਸਾਬਕਾ ਪ੍ਰਧਾਨ ਐਸ ਜੀ ਪੀ ਸੀ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ , ਇਕਬਾਲ ਸਿੰਘ ਝੂੰਦਾਂ , ਗਗਨਜੀਤ ਸਿੰਘ ਬਰਨਾਲਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਪਹੁੰਚੇ । ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਚੋਣ ਦਾ ਕਾਰਜ ਕਰ ਰਹੀ ਹੈ ਤਾਂ ਕਿ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਅਸਲ ਅਕਾਲੀ ਦਲ ਬਣਾਇਆ ਜਾਵੇ । ਉਹਨਾਂ ਕਿਹਾ ਕਿ ਸਾਡੇ ਭਾਵੇਂ ਆਪਸ ਵਿੱਚ ਲੱਖ ਮੱਤਭੇਦ ਰਹੇ ਹੋਣ ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇੱਕ ਹਾਂ ।ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕ ਜਮਾਤ ਹੈ । ਉਹਨਾਂ ਕਿਹਾ ਕਿ ਲੋਕਾਂ ਦੀ ਭਾਵਨਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੋਈ ਹੈ । ਜਿਸ ਕਰਕੇ ਲੋਕ ਪਿੰਡਾਂ ਵਿੱਚ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਹੋ ਰਹੇ ਹਨ । ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਵਰਕਰਾਂ ਤੇ ਆਗੂਆਂ ਨੂੰ ਭਰਤੀ ਮੁਹਿੰਮ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ।‌ਆਗੂਆਂ ਨੇ ਕਿਹਾ ਕਿ ਇਸ ਭਰਤੀ ਮੁਹਿੰਮ ਨੂੰ 18 ਜੂਨ ਤੱਕ ਪੂਰਾ ਕਰ ਲਿਆ ਜਾਵੇਗਾ । ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਰੂਬਲ ਗਿੱਲ ਮਹਿਲ ਖੁਰਦ , ਜਗਮੀਤ ਸਿੰਘ ਜੱਗਾ , ਸਾਬਕਾ ਪੰਚ ਬੇਅੰਤ ਸਿੰਘ , ਸਾਬਕਾ ਚੈਅਰਮੈਨ ਅਜੀਤ ਸਿੰਘ ਕੁਤਬਾ , ਸਾਬਕਾ ਸਰਪੰਚ ਪਿ੍ਤਪਾਲ ਸਿੰਘ ਛੀਨੀਵਾਲ , ਸਾਬਕਾ ਸਰਪੰਚ ਮਹਿੰਦਰ ਸਿੰਘ , ਰਜਿੰਦਰਪਾਲ ਸਿੰਘ ਬਿੱਟੂ ਤੋ ਇਲਾਵਾ ਹਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

error: Content is protected !!