Skip to main content

Gee 98News

ਯੁੱਧ ਨਸ਼ਿਆਂ ਵਿਰੁੱਧ….MP ਰਾਜਾ ਵੜਿੰਗ ਨੇ ਫੇਰ ਕੀਤੀ ਭੁੱਕੀ ਦੀ ਵਕਾਲਤ

-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫੇਰ ਸੂਬੇ ‘ਚ ਭੁੱਕੀ ਦੀ ਖੁੱਲ੍ਹ ਦੇਣ ਦਾ ਮੁੱਦਾ ਚੁੱਕਿਆ ਹੈ। ‌ ਲੁਧਿਆਣਾ ਜ਼ਿਲ੍ਹੇ ਦੇ ਜਗਰਾਓ ਖੇਤਰ ਦੇ ਪਿੰਡ ਪੋਨਾ, ਗਗੜਾ ਤੇ ਹੋਰ ਥਾਵਾਂ ‘ਤੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੰਗੀ ਪੱਧਰ ‘ਤੇ ਨਸ਼ਿਆਂ ਖਿਲਾਫ ਜੰਗ ਛੇੜ ਰੱਖੀ ਹੈ ਪਰ ਇਹ ਸਾਰਥਿਕ ਸਿੱਧ ਨਹੀਂ ਹੋਣੀ ਕਿਉਂਕਿ ਨਸ਼ਿਆਂ ਦੀ ਸੂਬੇ ਅੰਦਰ ਮੰਗ ਦੇ ਹਿਸਾਬ ਨਾਲ ਸਪਲਾਈ ਖਤਮ ਕਰਨੀ ਅਸੰਭਵ ਹੈ। ‌ ਰਾਜਾ ਵੜਿੰਗ ਨੇ ਕਿਹਾ ਕਿ ਚਿੱਟੇ ਅਤੇ ਸਿੰਥੈਟਿਕ ਨਸ਼ਿਆਂ ਦੇ ਬਦਲ ਵਜੋਂ ਭੁੱਕੀ ਵਰਗੇ ਨਸ਼ਿਆਂ ਦੀ ਖੁੱਲ ਦੇਣੀ ਹੀ ਪੈਣੀ ਹੈ। ਉਹਨਾਂ ਕਿਹਾ ਕਿ ਨਸ਼ੇ ਖਿਲਾਫ ਲੜਾਈ ਵਿੱਚ ਲੋਕਾਂ ਦੀ ਪੂਰੀ ਸ਼ਮੂਲੀਅਤ ਤੋਂ ਬਿਨਾਂ ਇਹ ਲੜਾਈ ਨਹੀਂ ਜਿੱਤੀ ਜਾਣੀ, ਲੋਕਾਂ ਤੋਂ ਰਾਏ ਲੈ ਕੇ ਕੋਈ ਨੀਤੀ ਬਣਾਉਣੀ ਪਵੇਗੀ ਜੇਕਰ ਲੋਕ ਸਹਿਮਤ ਹੋਣਗੇ ਤਾਂ ਕੁਝ ਸ਼ਰਤਾਂ ‘ਤੇ ਨਿਯਮਾਂ ਨਾਲ ਭੁੱਕੀ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਕਸਰ ਆਪਣੇ ਭਾਸ਼ਣ ਦੌਰਾਨ ਪੰਜਾਬ ‘ਚ ਭੁੱਕੀ ਦੀ ਖੇਤੀ ਦੀ ਵਕਾਲਤ ਕਰਦੇ ਰਹੇ ਹਨ। ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਵੀ ਸੂਬੇ ‘ਚ ਭੁੱਕੀ ਦੀ ਖੇਤੀ ਦੀ ਮੰਗ ਕਰ ਰਹੀਆਂ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ, ਜਦ ਕਿ “ਆਫ਼ ਦੀ ਰਿਕਾਰਡ” ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਆਗੂ ਵੀ ਪੰਜਾਬ ‘ਚ ਭੁੱਕੀ ਦੀ ਖੇਤੀ ਦੀ ਵਕਾਲਤ ਕਰ ਰਹੇ ਹਨ। ‌

error: Content is protected !!