Skip to main content

Gee 98News

ਵਿਧਾਇਕ ਰਮਨ ਅਰੋੜਾ ਦੀ ਯੋਜਨਾ ਦੀ ਭਿਣਕ ਮੁੱਖ ਮੰਤਰੀ ਨੂੰ ਲੱਗ ਚੁੱਕੀ ਸੀ ਜਿਸ ਤੋਂ ਬਾਅਦ….!

-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਵਕੀਲ ਨੇ ਕਿਹਾ ਕਿ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਸਿਰਫ਼ ਇੱਕ ਸਿਆਸੀ ਸਟੰਟ ਹੈ, ਜਦ ਕਿ ਰਮਨ ਅਰੋੜਾ ਦੇ ਘਰੋਂ ਵਿਜੀਲੈਂਸ ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਉਸ ਦੇ ਭ੍ਰਿਸ਼ਟਾਚਾਰ ਦੇ ਵੱਡੇ ਸਬੂਤ ਜ਼ਾਹਰ ਹੁੰਦੇ ਹੋਣ। ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਮਨ ਅਰੋੜਾ ਦੇ ਵਕੀਲ ਨੇ ਕਿਹਾ ਕਿ ਵਿਜੀਲੈਂਸ ਨੇ ਵਿਧਾਇਕ ਦੇ ਘਰੋਂ ਸੋਨਾ,6 ਲੱਖ ਦੀ ਨਕਦੀ ਬਰਾਮਦ ਕੀਤੀ, ਜਿਸ ਦਾ ਜਿਕਰ ਵਿਧਾਇਕ ਨੇ ਚੋਣ ਲੜਨ ਸਮੇਂ ਆਪਣੇ ਬਿਆਨ ਹਲਫ਼ੀਆ ਵਿੱਚ ਕੀਤਾ ਹੋਇਆ ਹੈ। ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਵਿਧਾਇਕ ਰਮਨ ਅਰੋੜਾ ਨੂੰ ਨਗਰ ਨਿਗਮ ਦੇ ਇੱਕ ਮੁਲਾਜ਼ਮ ਸੁਖਦੇਵ ਵਸ਼ਿਸ਼ਟ ਦੇ ਬਿਆਨ ਦੇ ਆਧਾਰ ‘ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਨਗਰ ਨਿਗਮ ਦੇ ਕਿਸੇ ਕੰਮ ਕਾਰ ਦੇ ਮਾਮਲੇ ‘ਚ ਵਿਧਾਇਕ ਨੇ ਕਿਸੇ ਤੋਂ ਸਿੱਧੇ ਤੌਰ ‘ਤੇ ਕੋਈ ਪੈਸਾ ਨਹੀਂ ਲਿਆ ਤੇ ਨਾ ਹੀ ਵਿਜੀਲੈਂਸ ਵਿਜੀਲੈਂਸ ਕੋਲ ਅਜਿਹਾ ਕੋਈ ਸਬੂਤ ਹੈ। ਵਿਧਾਇਕ ਰਮਨ ਅਰੋੜਾ ਦੇ ਵਕੀਲ ਨੇ ਇਹ ਵੀ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਮੀਡੀਆ ‘ਚ ਇਹ ਖ਼ਬਰਾਂ ਆਈਆਂ ਸਨ ਕਿ ਵਿਧਾਇਕ ਰਮਨ ਅਰੋੜਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋ ਰਹੇ ਹਨ। ਜਿਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਹਟਾ ਲਈ ਗਈ ਸੀ ਅਤੇ ਹੁਣ ਇੱਕ ਗਿਣੀ ਮਿਥੀ ਯੋਜਨਾ ਦੇ ਤਹਿਤ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਫਸਾਇਆ ਗਿਆ ਹੈ ਜਦਕਿ ਵਿਧਾਇਕ ਦੇ ਘਰੋਂ ਵਿਜੀਲੈਂਸ ਨੂੰ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜੋ ਵਿਧਾਇਕ ਦੀ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਸਿੱਧੀ ਸ਼ਮੂਲੀਅਤ ਜ਼ਾਹਰ ਕਰਦਾ ਹੋਵੇ। ਦੱਸ ਦੇਈਏ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਇਹ ਆਖ ਰਹੀਆਂ ਹਨ ਕਿ ਆਪ ਵਿਧਾਇਕ ਦੀ ਗ੍ਰਿਫ਼ਤਾਰੀ ਲੁਧਿਆਣਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਿਰਫ਼ ਇੱਕ ਸਿਆਸੀ ਸਟੰਟ ਹੈ।

Gee98 Ads
error: Content is protected !!