Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲੋਕਾਂ ਦੇ ਹਜ਼ੂਮ ਨੇ ਪੁਲਿਸ ਦੀ ਗੱਡੀ ‘ਚੋਂ ਬਾਹਰ ਧੂਹ ਕੇ ਕਿਰਪਾਨਾਂ ਨਾਲ ਵੱਢਤਾ ਬੰਦਾ…ਏਮਜ਼ ਬਠਿੰਡਾ ਵਿਖੇ ਦਾਖ਼ਲ…ਹਾਲਤ ਗੰਭੀਰ

Nirmal Pandori by Nirmal Pandori
05/30/2025
in ਬਰਨਾਲਾ ਆਸ-ਪਾਸ
Reading Time: 1 min read
A A
0
ਲੋਕਾਂ ਦੇ ਹਜ਼ੂਮ ਨੇ ਪੁਲਿਸ ਦੀ ਗੱਡੀ ‘ਚੋਂ ਬਾਹਰ ਧੂਹ ਕੇ ਕਿਰਪਾਨਾਂ ਨਾਲ ਵੱਢਤਾ ਬੰਦਾ…ਏਮਜ਼ ਬਠਿੰਡਾ ਵਿਖੇ ਦਾਖ਼ਲ…ਹਾਲਤ ਗੰਭੀਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਥਾਣਾ ਮਹਿਲਕਲਾਂ ਦੇ ਪਿੰਡ ਹਰਦਾਸਪੁਰਾ ਦਾ ਇਹ ਮਾਮਲਾ….ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ

ਬਰਨਾਲਾ ,30 ਮਈ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਲ ਕਲਾਂ ਨਾਲ ਸੰਬੰਧਿਤ ਪਿੰਡ ਹਰਦਾਸਪੁਰਾ ਵਿਖੇ ਲੜਾਈ ਝਗੜੇ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਿੰਡ ਹਰਦਾਸਪੁਰਾ ਦੇ ਹੀ ਵੱਡੀ ਗਿਣਤੀ ‘ਚ ਕੁਝ ਲੋਕ, ਜਿਨਾਂ ਨੇ ਆਪਣੇ ਹੱਥਾਂ ‘ਚ ਤੇਜ਼ਧਾਰ ਹਥਿਆਰ ਚੁੱਕੇ ਹੋਏ ਹਨ, ਉਹਨਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਦੀ ਗੱਡੀ ਵਿੱਚੋਂ ਬਾਹਰ ਧੂਹ ਕੇ ਤੇਜ਼ਧਾਰ ਹਥਿਆਰਾਂ ਨਾਲ ਸਖ਼ਤ ਜ਼ਖਮੀ ਕਰ ਦਿੱਤਾ। ਇਹ ਪੁਲਿਸ ਦੀ ਗੱਡੀ ਥਾਣਾ ਮਹਿਲ ਕਲਾਂ ਦੀ ਹੈ ਅਤੇ ਇਸ ਗੱਡੀ ‘ਤੇ ਆਏ ਪੁਲਿਸ ਮੁਲਾਜ਼ਮ ਆਪਣੀ ਪੂਰੀ ਵਾਹ ਲਾ ਰਹੇ ਹਨ ਕਿ ਲੋਕਾਂ ਵੱਲੋਂ ਕੁੱਟੇ ਜਾ ਰਹੇ ਵਿਅਕਤੀ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾਵੇ ਪਰੰਤੂ ਲੋਕਾਂ ਦੀ ਗਿਣਤੀ ਪੁਲਿਸ ਮੁਲਾਜ਼ਮਾਂ ਤੋਂ ਕਿਤੇ ਵੱਧ ਹੋਣ ਕਰਕੇ ਪੁਲਿਸ ਵਾਲਿਆਂ ਦੀ ਕੋਈ ਪੇਸ਼ ਨਾ ਗਈ ਅਤੇ ਹਥਿਆਰਾਂ ਨਾਲ ਲੈਸ ਵੱਡੀ ਗਿਣਤੀ ਪਿੰਡ ਦੇ ਹੀ ਵਿਅਕਤੀਆਂ ਨੇ ਪੁਲਿਸ ਦੀ ਗੱਡੀ ‘ਚ ਬੈਠੇ ਬੰਦੇ ਨੂੰ ਬਾਹਰ ਧੂਹ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ‌ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਪੁਲਿਸ ਦੀ ਗੱਡੀ ਚੋਂ ਬਾਹਰ ਧੂਹ ਕੇ ਪਿੰਡ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਉਹ ਪਿੰਡ ਹਰਦਾਸਪੁਰਾ ਦਾ ਵਾਸੀ ਸਤਨਾਮ ਸਿੰਘ ਹੈ। ਘਟਨਾ ਦੇ ਵੇਰਵੇ ਅਨੁਸਾਰ ਬੁੱਧਵਾਰ ਦੇਰ ਸ਼ਾਮ ਸਤਨਾਮ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਝਗੜਾ ਕੀਤਾ, ਜਿਸ ਸਬੰਧੀ ਪਿੰਡ ਵਿੱਚ ਕਿਸੇ ਨੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰ ਦਿੱਤੀ ਜਿਸ ਤੋਂ ਬਾਅਦ ਵੀਰਵਾਰ ਸਵੇਰੇ ‌ਪਿੰਡ ਵਾਸੀਆਂ ਦਾ ਗੁਰੂ ਘਰ ‘ਚ ਇਕੱਠ ਹੋਇਆ ਜਿੱਥੇ ਸਤਨਾਮ ਸਿੰਘ ਨੇ ਕਿਰਪਾਨ ਨਾਲ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੂੰ ਸਖ਼ਤ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

Gee98 Ads

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਪੈਦਾ ਹੋਣ ਦੀ ਸੂਚਨਾ ਮਿਲਣ ‘ਤੇ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਪਿੰਡ ਹਰਦਾਸਪੁਰਾ ਮੌਕੇ ‘ਤੇ ਪੁੱਜੀ ਅਤੇ ਸਤਨਾਮ ਸਿੰਘ ਨੂੰ ਕਾਬੂ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਪ੍ਰੰਤੂ ਇਸੇ ਦੌਰਾਨ ਪਿੰਡ ਦੇ ਲੋਕਾਂ ਦਾ ਹਜ਼ੂਮ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਪੁਲਿਸ ਦੀ ਗੱਡੀ ਵਾਲੇ ਸਥਾਨ ‘ਤੇ ਪੁੱਜਿਆ ਅਤੇ ਲੋਕਾਂ ਨੇ ਪੁਲਿਸ ਦੀ ਗੱਡੀ ਵਿੱਚੋਂ ਸਤਨਾਮ ਸਿੰਘ ਨੂੰ ਬਾਹਰ ਧੂਹ ਕੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਵੇਖਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਪੁਲਿਸ ਦੀ ਗੱਡੀ ਦੇ ਉੱਪਰ ਚੜ ਕੇ ਤਲਵਾਰ ਲਹਿਰਾ ਰਿਹਾ ਹੈ। ਵੀਡੀਓ ‘ਚ ਇਹ ਵੀ ਦਿਸ ਰਿਹਾ ਕਿ ਪਿੰਡ ਦੇ ਕੁਝ ਲੋਕ ਸਥਿਤੀ ਨੂੰ ਸਾਂਭਣ ਦੇ ਯਤਨ ਵੀ ਕਰ ਰਹੇ ਹਨ ਪ੍ਰੰਤੂ ਹਮਲਾਵਰਾਂ ਦੇ ਫਤੂਰ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਗਈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਸਤਨਾਮ ਸਿੰਘ ਇਸ ਵੇਲੇ ਏਮਜ਼ ਬਠਿੰਡਾ ਵਿਖੇ ਇਲਾਜ ਅਧੀਨ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ। ਦੂਜੇ ਪਾਸੇ ਥਾਣਾ ਮਹਿਲ ਕਲਾਂ ਵਿਖੇ ਪੁਲਿਸ ਨੇ ਜਿੱਥੇ ਸਤਨਾਮ ਸਿੰਘ ਵੱਲੋਂ ਇੱਕ ਵਿਅਕਤੀ ਨੂੰ ਜ਼ਖ਼ਮੀ ਕੀਤੇ ਜਾਣ ਸਬੰਧੀ ਸਤਨਾਮ ਸਿੰਘ ‘ਤੇ ਮਾਮਲਾ ਦਰਜ ਕੀਤਾ ਉੱਥੇ ਦੂਜੇ ਪਾਸੇ ਪਿੰਡ ਦੇ 15-20 ਲੋਕਾਂ ਸਮੇਤ ਕਈ ਅਣਪਛਾਤਿਆਂ ‘ਤੇ ਸਤਨਾਮ ਸਿੰਘ ਨੂੰ ਪੁਲਿਸ ਦੀ ਗੱਡੀ ਵਿੱਚੋਂ ਬਾਹਰ ਧੂਹ ਕੇ ਕੁੱਟਮਾਰ ਕਰਨ ਤੇ ਜ਼ਖ਼ਮੀ ਕਰਨ ਸੰਬੰਧੀ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

06/04/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਬਦਲਿਆ ਜਾਵੇਗਾ ਲੁਧਿਆਣੇ ਦਾ ਪੁਲਿਸ ਕਮਿਸ਼ਨਰ…? ਚੋਣ ਕਮਿਸ਼ਨ ਨੇ ਮੰਗਿਆ ਤਿੰਨ IPS ਅਫਸਰਾਂ ਦਾ ਪੈਨਲ

Next Post

ਹਲਕਾ ਮਹਿਲ ਕਲਾਂ ਦੇ ਪਿੰਡ ਚੂੰਘਾਂ ‘ਚ ਪਿੰਡ ਦੇ ਲੋਕਾਂ ਨੇ ਸੱਤਾਧਾਰੀ ਆਗੂਆਂ ਦਾ ਕੀਤਾ ਵਿਰੋਧ…!

Nirmal Pandori

Nirmal Pandori

Related Posts

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼
ਬਰਨਾਲਾ ਆਸ-ਪਾਸ

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

by Nirmal Pandori
06/05/2026
ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ
ਬਰਨਾਲਾ ਆਸ-ਪਾਸ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬਰਨਾਲਾ ਆਸ-ਪਾਸ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

by Nirmal Pandori
06/04/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਦਰ ਟੀਚਰ ਸਕੂਲ ਦੀ ਅਧਿਆਪਕਾ ਦੀ ਮੌਤ ਦਾ ਮਾਮਲਾ…ਵਿਭਾਗ ਨੇ ਬਣਾਈ ਜਾਂਚ ਟੀਮ

by Nirmal Pandori
06/03/2026
ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ
ਬਰਨਾਲਾ ਆਸ-ਪਾਸ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

by Nirmal Pandori
06/02/2026
ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

by Nirmal Pandori
06/02/2026
Load More
Next Post
ਹਲਕਾ ਮਹਿਲ ਕਲਾਂ ਦੇ ਪਿੰਡ ਚੂੰਘਾਂ ‘ਚ ਪਿੰਡ ਦੇ ਲੋਕਾਂ ਨੇ ਸੱਤਾਧਾਰੀ ਆਗੂਆਂ ਦਾ ਕੀਤਾ ਵਿਰੋਧ…!

ਹਲਕਾ ਮਹਿਲ ਕਲਾਂ ਦੇ ਪਿੰਡ ਚੂੰਘਾਂ 'ਚ ਪਿੰਡ ਦੇ ਲੋਕਾਂ ਨੇ ਸੱਤਾਧਾਰੀ ਆਗੂਆਂ ਦਾ ਕੀਤਾ ਵਿਰੋਧ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਕੂਲ ਬੱਸ ਦਾ ਡਰਾਈਵਰ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਿਆ…ਪਰਿਵਾਰ ਦਾ ਦੋਸ਼

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

ਇੱਕ ਆਹ ਧਰਨਾ ਇੱਕ ਓਹ ਧਰਨਾ…ਬਰਨਾਲਾ ‘ਚ ਮੁਲਾਜ਼ਮਾਂ ਵੱਲੋਂ ਧਰਨੇ ‘ਤੇ ਧਰਨਾ…ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਕਿਤਾਬਾਂ ਤੇ ਵਰਦੀਆਂ ਸਬੰਧੀ ਮਨਮਾਨੀਆਂ ‘ਤੇ ਅਸੀਂ ਲਗਾਮ ਲਗਾਵਾਂਗੇ- ਭਗਵੰਤ ਮਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend