Gee 98News

ਕਬੂਤਰਬਾਜ਼ੀ ਦੇ ਸ਼ੌਕੀਨ…ਜਾਣਾ ਪਵੇਗਾ ਜੇਲ੍ਹ, ਪੰਜਾਬ ‘ਚ ਕਬੂਤਰ ਮੁਕਾਬਲਿਆਂ ‘ਤੇ ਲੱਗੀ ਰੋਕ

ਚੰਡੀਗੜ੍ਹ, 8 ਜੂਨ, Gee98 News service
ਜੇਕਰ ਤੁਸੀਂ ਕਬੂਤਰਬਾਜ਼ੀ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ ਕਿਉਂਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਕਬੂਤਰਬਾਜ਼ੀ ਦੇ ਖ਼ਿਲਾਫ਼ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ।ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ‌ ਪੰਛੀਆਂ/ ਜਾਨਵਰਾਂ ਦੀ ਆਜ਼ਾਦੀ ਲਈ ਕੰਮ ਕਰਨ ਵਾਲੀ ਸੰਸਥਾ “ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼” (PETA) ਇੰਡੀਆ ਨੇ ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 20 ਜ਼ਿਲ੍ਹਿਆਂ ਵਿੱਚ ਆਯੋਜਿਤ 33 ਗ਼ੈਰ -ਕਾਨੂੰਨੀ ਕਬੂਤਰਬਾਜ਼ੀ (ਕਬੂਤਰ ਦੌੜ/ਉਡਾਨ) ਸਮਾਗਮਾਂ ਨੂੰ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਕਤ ਜਥੇਬੰਦੀ ਨੇ ਕਬੂਤਰਾਂ ਦੇ ਮੁਕਾਬਲਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੀ ਮਦਦ ਵੀ ਲਈ ਹੈ। PETA ਨੇ ਭਵਿੱਖ ਵਿੱਚ ਕਬੂਤਰ ਦੌੜ ਮੁਕਾਬਲੇ ਕਰਵਾਉਣ ਵਾਲਿਆਂ ਅਤੇ ਕਬੂਤਰਾਂ ਨੂੰ ਬੰਦੀ ਬਣਾ ਕੇ ਰੱਖਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਕਿ ਕਬੂਤਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖਿਆ ਜਾ ਰਿਹਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਉਕਤ ਸੰਸਥਾ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਉਣ ਵਾਲੇ ਅਜਿਹੇ ਪ੍ਰਬੰਧਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿਰੁੱਧ ਸਜ਼ਾਯੋਗ ਕਾਰਵਾਈ ਕੀਤੀ ਜਾ ਰ0ਹੀ ਹੈ।‌

PETA ਦੇ ਸਹਿਯੋਗ ਨਾਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਹੇਠ ਲਿਖੀਆਂ ਥਾਵਾਂ ਤੇ ਕਬੂਤਰਬਾਜ਼ੀ ਉੱਪਰ ਮੁਕੰਮਲ ਭਵਨ ਵੀ ਲਗਾਈ ਗਈ ਹੈ ਇਹਨਾਂ ਥਾਵਾਂ ਵਿੱਚ ਬਹਿਲੋਲਪੁਰ, ਮੋਹਾਲੀ (23 ਮਾਰਚ 2025), ਛਾਜਲੀ, ਸੰਗਰੂਰ (28 ਅਪ੍ਰੈਲ 2025), ਰਾਏਪੁਰ ਖੁਰਦ, ਚੰਡੀਗੜ੍ਹ (11 ਮਈ 2025), ਭੂਆ ਖੇੜੀ, ਫਤਿਹਗੜ੍ਹ ਸਾਹਿਬ (11 ਮਈ 2025), ਨਾਹਲ ਖੁਰਦ, ਸੰਗਰੂਰ (13 ਮਈ 2025), ਖਾਨਗੜ੍ਹ, ਮਾਨਸਾ (14 ਮਈ 2025), ਗੁਰੂਸਰ ਜਾਗੋ, ਤਲਵੰਡੀ ਸਾਬੋ, ਬਠਿੰਡਾ (15 ਮਈ 2025), ਨੰਦਗੜ੍ਹ, ਮੁਕਤਸਰ (15 ਮਈ 2025),ਕੋਟਲੀ ਥਾਨ ਸਿੰਘ, ਜਲੰਧਰ (16 ਮਈ 2025), ਬਹੁਰਾ, ਐਸ ਬੀ ਐਸ ਨਗਰ (17 ਮਈ 2025), ਬੱਛੋਆਣਾ, ਮਾਨਸਾ (17 ਮਈ 2025),
ਕਰਨਾਨਾ, ਐਸ ਬੀ ਐਸ ਨਗਰ (18 ਮਈ 2025),ਅੰਬਾਲਾ, ਹਰਿਆਣਾ (18 ਮਈ 2025), ਨਾਨੂਮਾਜਰਾ, ਮੋਹਾਲੀ (20 ਮਈ 2025), ਇਬਰਾਹਿਮਪੁਰ, ਐਸ ਬੀ ਐਸ ਨਗਰ (20 ਮਈ 2025),ਕੱਕੜਾਲਾ ਖੁਰਦ, ਸਮਰਾਲਾ (20 ਮਈ 2025), ਮਾਧੋਪੁਰ ਕਲਾਂ, ਕਪੂਰਥਲਾ (20 ਮਈ 2025), ਸਿੰਘੋ, ਬਠਿੰਡਾ (21 ਮਈ 2025),ਦਰਵੇਸ਼, ਕਪੂਰਥਲਾ (22 ਮਈ 2025), ਮਾਂਗੇਖੀ, ਜਲੰਧਰ (23 ਮਈ 2025), ਘੁਰੇਲੀ, ਬਠਿੰਡਾ (23 ਮਈ 2025), ਬਖਸ਼ੀਵਾਲਾ, ਮੋਗਾ (23 ਮਈ 2025), ਰਾਮਗੜ੍ਹ, ਸੰਗਰੂਰ (23 ਮਈ 2025),ਮੂਮ, ਬਰਨਾਲਾ (25 ਮਈ 2025), ਰਾਮਨਗਰ, ਮੁਕਤਸਰ (25 ਮਈ 2025), ਦੁੱਗਣ, ਕਪੂਰਥਲਾ (27 ਮਈ 2025), ਸਾਨੀਪੁਰ, ਫਤਹਿਗੜ੍ਹ ਸਾਹਿਬ (28 ਮਈ 2025), ਫਤਿਹਪੁਰ ਆਰੀਅਨ, ਫਤਿਹਗੜ੍ਹ ਸਾਹਿਬ (29 ਮਈ 2025), ਮੱਲੀਆਂ, ਜਲੰਧਰ (31 ਮਈ 2025), ਮੱਲਾ, ਲੁਧਿਆਣਾ (31 ਮਈ 2025),‌ ਰੁਪਾਲਹੇੜੀ, ਫਤਹਿਗੜ੍ਹ ਸਾਹਿਬ (1 ਜੂਨ 2025), ਭੁੱਟਾ, ਲੁਧਿਆਣਾ (1 ਜੂਨ 2025), ਬਖਸ਼ੀਵਾਲਾ, ਸੰਗਰੂਰ (1 ਜੂਨ 2025) ਸ਼ਾਮਿਲ ਹਨ।

error: Content is protected !!