ਮਹਿਲ ਕਲਾਂ, 6 ਅਗਸਤ (ਜਸਵੰਤ ਸਿੰਘ ਲਾਲੀ)-
ਸਕੂਲ ਖੇਡਾਂ ਦੇ ਜੋਨ ਪੱਧਰ ਮੁਕਾਬਲਿਆਂ ਵਿੱਚ ਸਹਸ ਮਹਿਲ ਖੁਰਦ ਨੇ ਸ਼ਾਨਦਾਰ ਪ੍ਦਰਸ਼ਨ ਕੀਤਾ I ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਮਹਿਲ ਕਲਾਂ ਜੋਨ ਪੱਧਰ ਖੇਡਾਂ ਦਾ ਉਦਘਾਟਨ ਸਰਪੰਚ ਹਰਪਾਲ ਸਿੰਘ ਅਤੇ ਚੇਅਰਮੈਨ ਰਕੇਸ ਵਰਮਾ ਨੇ ਕੀਤਾ I ਇਸ ਮੌਕੇ ਸਹਸ ਮਹਿਲ ਖੁਰਦ ਦੀਆਂ ਅੰਡਰ-14 ਅਤੇ ਅੰਡਰ-17 ਲੜਕੀਆਂ ਦੀਆਂ ਖੋ-ਖੋ ਟੀਮਾਂ ਨੇ ਪਹਿਲੀਆਂ ਪੁਜ਼ੀਸਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ I ਜਿਸਦਾ ਸਿਹਰਾ ਡੀਪੀਈ ਬਾਬੂ ਸਿੰਘ ਦੀ ਦਿਨ ਰਾਤ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ Iਇਸ ਮੌਕੇ ਜਸਵਿੰਦਰਪਾਲ ਸਿੰਘ ਬੁੱਟਰ ਨੇ ਸਾਰੇ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ I ਇਸ ਮੌਕੇ ਪੰਚ ਵਿਜੈ ਕੁਮਾਰ,ਸੂਬੇਦਾਰ ਮੇਜਰ ਗੁਰਜੰਟ ਸਿੰਘ, ਤਰਸੇਮ ਸਿੰਘ, ਪਰਮਜੀਤ ਕੌਰ, ਕਿਰਨਾ ਰਾਣੀ, ਮੰਗਲ ਸਿੰਘ ,ਕਰੁਨ ਬਾਤਿਸ ,ਹਰਮੀਤ ਕੌਰ, ਬਲਵਿੰਦਰ ਕੌਰ, ਹਰਪੀ੍ਤ ਕੌਰ, ਊਸ਼ਾ ਦੇਵੀ ਅਤੇ ਅਨੀਤਾ ਰਾਣੀ ਹਾਜ਼ਰ ਸਨ l