Gee 98News

ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਸੰਬੰਧੀ 26 ਸਤੰਬਰ ਨੂੰ ਹੋਵੇਗਾ ਸ਼ਾਨਦਾਰ ਸਮਾਗਮ

ਬਰਨਾਲਾ, 23 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਮਹਾਰਾਜਾ ਅਗਰਸੈਨ ਜੀ ਦਾ 5146ਵਾਂ ਜੈਅੰਤੀ ਸਮਾਰੋਹ ਸਥਾਨਕ ਸਾਂਤੀਹਾਲ, ਰਾਮਬਾਗ ਵਿਖੇ ਅਗਰਵਾਲ ਸਭਾ (ਰਜਿ:) ਯੁਵਾ ਅਗਰਵਾਲ ਸਭਾ ਅਤੇ ਅਗਰਵਾਲ ਸਭਾ ਮਹਿਲਾ ਵਿੰਗ ਵੱਲੋਂ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ (ਰਜਿ:) ਦੇ ਜਨਰਲ ਸੈਕਟਰੀ ਰਾਜ ਕੁਮਾਰ ਜਿੰਦਲ ਨੇ ਦੱਸਿਆ ਕਿ 26 ਦਸੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੈਨ ਚੌਂਕ ਵਿਖੇ ਸਵੇਰੇ 7:30 ਵਜੇ ਝੰਡੇ ਦੀ ਰਸਮ ਅਤੇ ਆਰਤੀ ਹੋਵੇਗੀ। ਇਸੇ ਹੀ ਦਿਨ ਸਾਂਤੀਹਾਲ ਰਾਮਬਾਗ ਵਿਖੇ ਮੁੱਖ ਸਮਾਗਮ ’ਚ ਰਾਤ 7:15 ਵਜੇ ਝੰਡੇ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਹੇਮਰਾਜ ਗਰਗ , ਸ੍ਰੀ ਜੀਵਨ ਕੁਮਾਰ, ਸ੍ਰੀ ਨਰਿੰਦਰ ਕੁਮਾਰ ਨੀਟਾ, ਸ੍ਰੀਮਤੀ ਸਰੋਜ ਬਾਲਾ, ਸ੍ਰੀਮਤੀ ਰੈਨੂ ਬਾਲਾ, ਸ੍ਰੀਮਤੀ ਮੀਨੂ ਬਾਲਾ, (ਸਾਰੇ ਕੌਂਸਲਰ) ਅਤੇ ਮਾਸਟਰ ਚਰਨਦਾਸ , ਸ੍ਰੀ ਦੀਵਾਨ ਚੰਦ ਬਾਂਸਲ ਅਤੇ ਨੀਟ ਪ੍ਰੀਖਿਆ 2022 ’ਚ 237ਵਾਂ ਆਲਇੰਡੀਆ ਰੈਂਕ ਪ੍ਰਾਪਤ ਕਰਨ ਵਾਲੇ ਈਸ਼ਾਨ ਗਰਗ ਦਾ ਵਿਸ਼ੇਸ਼ ਸ਼ਨਮਾਨ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰਮਾਗਮ ਦੀ ਸਮਾਪਤੀ ’ਤੇ ਭੰਡਾਰਾ ਅਤੁੱਟ ਵਰਤੇਗਾ।

error: Content is protected !!