Gee 98News

ਹੰਡਿਆਇਆ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ-ਬਾਵਾ

ਬਰਨਾਲਾ 25 ਸਤੰਬਰ (ਨਿਰਮਲ ਸਿੰਘ ਪੰਡੋਰੀ)-

ਸਹਿਯੋਗ ਵੈਲਫੇਅਰ ਕਮੇਟੀ ਹੰਡਿਆਇਆ ਦੀ ਅਹਿਮ ਮੀਟਿੰਗ ਗੁਰਮੀਤ ਸਿੰਘ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੰਡਿਆਇਆ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਮੀਤ ਸਿੰਘ ਬਾਵਾ ਨੇ ਦੱਸਿਆ ਕਿ ਸਹਿਯੋਗ ਵੈਲਫੇਅਰ ਕਮੇਟੀ ਵੱਲੋਂ ਹੰਡਿਆਇਆ ਵਾਸੀਆਂ ਦੇ ਸਹਿਯੋਗ ਨਾਲ ਇਹ ਦੂਜਾ ਦੁਸਹਿਰਾ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸਾਨੂੰ ਸਮਾਜਿਕ ਬੁਰਾਈਆਂ ਨਾਲ ਲੜਨ ਅਤੇ ਸੱਚਾਈ ਦੇ ਰਾਹ ਉੱਪਰ ਚੱਲਣ ਦੀ ਪ੍ਰੇਰਨਾ ਦਿੰਦਾ ਹੈ।ਉਨ੍ਹਾਂ ਦੱਸਿਆ ਕਿ ਦੁਸਹਿਰੇ ਦੇ ਮੌਕੇ ਦੁਕਾਨਾਂ ਲਗਾਉਣ ਵਾਲੇ ਕਿਸੇ ਵੀ ਦੁਕਾਨਦਾਰ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ ਕਿਉਂਕਿ ਇਹ ਦੁਸਹਿਰੇ ਦਾ ਤਿਉਹਾਰ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਮਨਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਸਬੰਧੀ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਗੁਰਭਗਤ ਸਿੰਘ, ਜਸਬੀਰ ਬਾਵਾ, ਸੋਮਨਾਥ, ਰਾਜਦੀਪ ਬਾਵਾ, ਸੁਨੀਲ ਕੁਮਾਰ ਵਰਮਾ, ਸੁਖਚੈਨ ਚੈਨਾ, ਅਰਪਣ ਬਾਵਾ, ਪਰਵੀਨ ਕੁਮਾਰ, ਜਗਜੀਵਨ ਸ਼ਰਮਾ ਕਾਲਾ, ਨਰਿੰਦਰ ਕੁਮਾਰ, ਦਰਸ਼ਨ ਦਾਸ, ਕ੍ਰਿਸ਼ਨ ਕੁਮਾਰ, ਪੁਸ਼ਪੇਸ਼ ਲਾਲੀ ਆਦਿ ਵੀ ਹਾਜ਼ਰ ਸਨ।

error: Content is protected !!