Skip to main content

Gee 98News

…ਤੇ ਜਦੋਂ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਬੱਸਾਂ ਟੇਢੀਆਂ ਕਰਕੇ ਸੜਕ ‘ਤੇ ਲਾ ਦਿੱਤੀਆਂ

ਚੰਡੀਗੜ੍ਹ 01 ਅਕਤੂਬਰ (ਜ਼ੀ98 ਨਿਊਜ਼ ਸਰਵਿਸ)-

ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੇ ਅਚਾਨਕ ਇੱਕ ਵੱਡਾ ਐਕਸ਼ਨ ਕਰਦੇ ਹੋਏ ਖਰੜ ਵਿਖੇ ਲੁਧਿਆਣਾ- ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ। ਰੋਡਵੇਜ਼ ਦੇ ਇਨ੍ਹਾਂ ਕੱਚੇ ਕਾਮਿਆਂ ਨੇ ਪੀਆਰਟੀਸੀ ਦੀਆਂ ਬੱਸਾਂ ਟੇਢੀਆਂ ਕਰਕੇ ਸੜਕ ‘ਤੇ ਲਗਾ ਦਿੱਤੀਆਂ ਅਤੇ ਕੁਝ ਕਾਮੇ ਨੇੜੇ ਹੀ ਪਾਣੀ ਵਾਲੀ ਟੈਂਕੀ ਉਪਰ ਵੀ ਜਾ ਚੜ੍ਹੇ। ਚੰਡੀਗੜ੍ਹ- ਲੁਧਿਆਣਾ ਮੁੱਖ ਮਾਰਗ ਜਾਮ ਹੋਣ ਕਾਰਨ ਪ੍ਰਸ਼ਾਸਨ ਅਤੇ ਪੁਲੀਸ ਨੂੰ ਵਖ਼ਤ ਪੈ ਗਿਆ। ਪੁਲਿਸ ਨੂੰ ਵੀ ਇਨ੍ਹਾਂ ਕੱਚੇ ਕਾਮਿਆਂ ਦੇ ਐਕਸ਼ਨ ਦੀ ਅਗਾਊਂ ਭਿਣਕ ਨਹੀਂ ਲੱਗੀ ਜਿਸ ਕਰਕੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰ ਰਹੇ ਹਨ। ਰੋਡਵੇਜ਼ ਦੇ ਇਨ੍ਹਾਂ ਕੱਚੇ ਕਾਮਿਆਂ ਦਾ ਦੋਸ਼ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਆਮ ਆਦਮੀ ਪਾਰਟੀ ਦੇ ਸਤਿਕਾਰ ਵੀ ਲਾਰੇ ਹੀ ਲਗਾ ਰਹੀ ਹੈ। ਇਨ੍ਹਾਂ ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਪਨਬੱਸ ‘ਚ ਪੱਕੀਆਂ ਪੋਸਟਾਂ ਭਰਨ ਦੀ ਬਜਾਏ ਠੇਕੇ ਤੇ ਹੀ ਮੁਲਾਜ਼ਮ ਰੱਖਣ ਨੂੰ ਪਹਿਲ ਦੇ ਰਹੀ ਹੈ।

error: Content is protected !!