Gee 98News

ਪੰਜਾਬ ‘ਚ 6 ਅਕਤੂਬਰ ਤੋਂ ਮੌਸਮ ਦਾ ਮਿਜ਼ਾਜ ਵਿਗੜਨ ਦੀ ਚੇਤਾਵਨੀ

ਚੰਡੀਗੜ੍ਹ 4 ਅਕਤੂਬਰ (ਜ਼ੀ98 ਨਿਊਜ਼ ਸਰਵਿਸ)-ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗਡ਼੍ਹ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਲੁਧਿਆਣਾ, ਬਰਨਾਲਾ, ਮਾਨਸਾ, ਮਲੇਰਕੋਟਲਾ, ਫ਼ਤਹਿਗਡ਼੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਜ਼ਿਲ੍ਹਿਆਂ ‘ਚ 6 ਅਕਤੂਬਰ ਤੋਂ ਬਾਰਸ਼ ਦੇ ਨਾਲ ਹਨ੍ਹੇਰੀ-ਤੂਫਾਨ ਆ ਸਕਦਾ ਹੈ। ਜੇਕਰ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਝੋਨੇ ਦੀ ਫਸਲ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਜਿਹੜਾ ਕਿ ਸਤੰਬਰ ਮਹੀਨੇ ਪਈ ਬਾਰਸ਼ ਨਾਲ ਪਹਿਲਾਂ ਹੀ ਹੋ ਚੁੱਕਾ ਹੈ । ਸਤੰਬਰ ਮਹੀਨੇ ਪਈ ਬਾਰਸ਼ ਦੇ ਕਾਰਨ ਝੋਨੇ ਦੀ ਕਟਾਈ ਲੇਟ ਹੋਈ ਹੈ । ਜੇਕਰ ਪੰਜਾਬ ‘ਚ ਝੋਨੇ ਦੀ ਕਟਾਈ ਦੌਰਾਨ ਬਾਰਸ਼ ਹੁੰਦੀ ਹੈ ਤਾਂ ਇਸ ਨਾਲ ਪੰਜਾਬ ਸਰਕਾਰ ਦੀ ਸਿਰਦਰਦੀ ਵੀ ਵਧੇਗੀ ਕਿਉਂਕਿ ਕਿਸਾਨ ਪਹਿਲਾਂ ਹੀ ਸਤੰਬਰ ਮਹੀਨੇ ਹੋਈ ਬਾਰਸ਼ ਨਾਲ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗ ਰਹੇ ਹਨ।

error: Content is protected !!