ਬਰਨਾਲਾ, 04 ਅਕਤੂਬਰ (ਨਿਰਮਲ ਸਿੰਘ ਪੰਡੋਰੀ )
ਦੀਵਾਲੀ ਦੇ ਤਿਓਹਾਰ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਵੱਖ-ਵੱਖ ਥਾਵਾਂ ਉੱਤੇ ਪਟਾਕਿਆਂ ਸਬੰਧੀ ਚੈਕਿੰਗ ਕਰਨ ਲਈ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਆਦੇਸ਼ ‘ਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਵੀਰ ਸਿੰਘ ਨੇ ਦੱਸਿਆ ਕਿ ਇਹ ਟੀਮਾਂ ਪਟਾਕਿਆਂ ਦੀ ਵਿਕਰੀ, ਭੰਡਾਰਣ ਅਤੇ ਖਰੀਦ ਸਬੰਧੀ ਅਚਨਚੇਤ ਚੈਕਿੰਗ ਆਪਣੇ ਦਿੱਤੇ ਗਏ ਸ਼ਹਿਰਾਂ ਅਤੇ ਕਸਬਿਆਂ ‘ਚ ਕਰਨਗੀਆਂ। ਬਰਨਾਲਾ ‘ਚ ਗਠਿਤ ਕੀਤੀ ਗਈ ਟੀਮ ਦੇ ਮੈਂਬਰ ਤਹਿਸੀਲਦਾਰ ਬਰਨਾਲਾ, ਮੁੱਖ ਥਾਣਾ ਅਫ਼ਸਰ ਸਿਟੀ 1 ਬਰਨਾਲਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਰਨਾਲਾ ਹਨ। ਇਸੇ ਤਰਾਂ ਧਨੌਲਾ ਵਿਖੇ ਬਣੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਧਨੌਲਾ, ਮੁੱਖ ਥਾਣਾ ਅਫਸਰ ਧਨੌਲਾ ਅਤੇ ਕਾਰਜ ਸਾਧਕ ਅਫਸਰ ਨਗਰ ਕਾਉਂਸਿਲ ਧਨੌਲਾ ਹਨ । ਹੰਡਿਆਇਆ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਬਰਨਾਲਾ, ਮੁੱਖ ਥਾਣਾ ਅਫ਼ਸਰ ਸਦਰ ਬਰਨਾਲਾ ਅਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਹਨ । ਮਹਿਲ ਕਲਾਂ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਮਹਿਲ ਕਲਾਂ, ਮੁਖ ਥਾਣਾ ਅਫ਼ਸਰ ਮਹਿਲ ਕਲਾਂ ਅਤੇ ਬਲਾਕ ਅਤੇ ਵਿਕਾਸ ਪੰਚਾਇਤ ਅਫ਼ਸਰ ਮਹਿਲ ਕਲਾਂ ਹਨ। ਇਸੇ ਤਰਾਂ ਤਪਾ ਟੀਮ ਦੇ ਮੈਂਬਰ ਤਹਿਸੀਲਦਾਰ ਤਪਾ, ਮੁੱਖ ਥਾਣਾ ਅਫ਼ਸਰ ਤਪਾ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਤਪਾ ਹਨ । ਭਦੌੜ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਭਦੌੜ, ਮੁੱਖ ਥਾਣਾ ਅਫਸਰ ਭਦੌੜ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਭਦੌੜ ਹਨ। ਸ਼ਹਿਣਾ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਤਪਾ, ਮੁੱਖ ਥਾਣਾ ਅਫ਼ਸਰ ਸਹਿਣਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਹਨ। ਇਸ ਮੌਕੇ ਉਨਾਂ ਲਾਇਸੰਸ ਧਾਰਕ ਵਿਕਰੇਤਾਵਾਂ ਨੂੰ ਸਿਰਫ ਵਾਤਾਵਰਨ ਪੱਖੀ ਗਰੀਨ ਪਟਾਕੇ ਵੇਚਣ ਅਤੇ ਖਰੀਦਦਾਰਾਂ ਨੂੰ ਵੀ ਗ੍ਰੀਨ ਪਟਾਕੇ ਹੀ ਖਰੀਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਖਰੀਦ ਅਤੇ ਵਿਕਰੀ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਅਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ।








