Gee 98News

ਪਰਾਲੀ ਨੂੰ ਬਿਨਾਂ ਅੱਗ ਲਾਏ ਸੰਭਾਲਣ ਦੀ ਵਿਉਂਤਬੰਦੀ ਉਲੀਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਬਰਨਾਲਾ, 04 ਅਕਤੂਬਰ (ਨਿਰਮਲ ਸਿੰਘ ਪੰਡੋਰੀ )

ਬਰਨਾਲਾ ਜ਼ਿਲ੍ਹੇ ਅੰਦਰ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿੱਚ ਉਪਲਬਧ ਸੀ.ਆਰ.ਐਮ. ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵਿਉਂਤਬੰਦੀ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਇਸ ਬਾਰੇ ਹੋਈ ਬੈਠਕ ਵਿੱਚ ਬੇਲਰ ਐਸੋਸੀਏਸ਼ਨ, ਕੰਬਾਇਨ ਮਾਲਕ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਜਾਂ ਜ਼ਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਬੈਠਕ ਦੌਰਾਨ ਟਰਾਈਡੈਂਟ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਆਪਣੇ ਧੌਲਾ ਪਲਾਂਟ ਦੇ ਆਸ ਪਾਸ ਦੇ ਕਰੀਬ 10 ਤੋਂ 12 ਪਿੰਡਾਂ ਦੀ ਪਰਾਲੀ ਫੈਕਟਰੀ ‘ਚ ਇਸਤੇਮਾਲ ਕਰਨਗੇ। ਡਬਲਿਊ ਆਰ ਐਮ ਬਾਈਚਾਮ ਪਲਾਂਟ ਭੀਖੀ, ਜ਼ਿਲਾ ਮਾਨਸਾ ਵਿਖੇ ਸਥਿਤ ਪਰਾਲੀ ਪ੍ਰਬੰਧਨ ਪਲਾਂਟ ਦੇ ਨੁਮਾਇੰਦਿਆਂ ਨੇ ਯਕੀਨ ਦਵਾਇਆ ਕਿ ਉਹਨਾਂ ਵਲੋਂ ਪੱਖੋਕੇ, ਰਾਜ਼ੀਆਂ ਅਤੇ ਅਸਪਾਲ ਪਿੰਡਾਂ ਦੀ ਪਰਾਲੀ ਇਸਤੇਮਾਲ ਕੀਤੀ ਜਾਵੇਗੀ। ਇਸੇ ਤਰਾਂ ਬੇਲਰ ਮਾਲਕਾਂ ਨਾਲ ਗੱਲਬਾਤ ਕਰਦਿਆਂ ਡੀਸੀ ਨੇ ਕਿਹਾ ਕਿ ਬੇਲਰ ਮਾਲਕ ਆਪਣੇ ਬੇਲਰ ਅਤੇ ਉਹਨਾਂ ਦੇ ਨਾਲ-ਨਾਲ ਲੋੜੀਂਦੇ ਟਰੈਕਟਰ ਟਰਾਲੀਆਂ ਵੱਖ-ਵੱਖ ਪਿੰਡਾਂ ‘ਚ ਕੰਮ ਕਰਨ ਲਈ ਤਿਆਰ ਰੱਖਣ। ਉਨਾਂ ਨੇ ਇਸ ਮੌਕੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਵਰਿੰਦਰ, ਸੰਗਰੂਰ ਆਰ ਐਨ ਜੀ ਬਾਇਓਮਾਸ ਪਲਾਂਟ ਤੋਂ, ਸੈੱਲ ਲਿਮਿਟਿਡ ਜੈਤੋ ਤੋਂ, ਵੱਖ-ਵੱਖ ਬੇਲਰ ਮਾਲਕ ਆਦਿ ਮੌਜੂਦ ਸਨ।

error: Content is protected !!