Gee 98News

ਆਪ ਦੀ ਮਹਿਲਾ ਆਗੂ ਨੇ ਅਸ਼ਲੀਲ ਟਿੱਪਣੀਆਂ ਕਰਨ ਵਾਲਿਆਂ ’ਤੇ ਦਰਜ ਕਰਵਾਇਆ ਕੇਸ

ਜਲੰਧਰ, 07 ਅਕਤੂਬਰ (ਜੀ98 ਨਿਊਜ਼ ਸਰਵਿਸ ) :

ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਨੇ ਆਪਣੀ ਹੀ ਪਾਰਟੀ ਦੇ ਤਿੰਨ ਵਰਕਰਾਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਪਿਛਲੀਆਂ ਚੋਣਾਂ ’ਚ ਹਾਰੀ ‘ਆਪ’ ਆਗੂ ਮੰਜੂ ਰਾਣਾ ਨੇ ‘ਆਪ’ ਦੇ ਹੀ ਤਿੰਨ ਆਗੂਆਂ ਕੁੰਵਰ ਇਕਬਾਲ, ਯਸਪਾਲ ਆਜ਼ਾਦ ਅਤੇ ਪਰਮਿੰਦਰ ਸਿੰਘ ਖਿਲਾਫ਼ ਸੋਸ਼ਲ ਮੀਡੀਆ ’ਤੇ ਅਸ਼ਲੀਲ ਟਿੱਪਣੀਆਂ ਕਰਨ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਉਕਤ ‘ਆਪ’ ਆਗੂਆਂ ਦੇ ਖਿਲਾਫ਼ ਧਾਰਾ354 ਏ, 294,506, 507, 509, 120ਬੀ ਤਹਿਤ ਕੇਸ ਦਰਜ ਕੀਤਾ ਹੈ। ਆਮ ਆਦਮੀ ਪਾਰਟੀ ਦੀ ਇਹ ਨੇਤਾ ਮੰਜੂ ਰਾਣਾ ਆਪਣੇ ਬੇਬਾਕੀ ਕਾਰਨ ਵੀ ਅਕਸਰ ਸੁਰਖੀਆ ’ਚ ਰਹਿੰਦੀ ਹੈ, ਜਿਸ ਦੇ ਖਿਲਾਫ਼ ਉਕਤ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ ਅਤੇ ਮੰਜੂ ਰਾਣਾ ਨੇ ਇਨਾਂ ਅਸ਼ਲੀਲ ਟਿੱਪਣੀਆਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ।

error: Content is protected !!