Gee 98News

ਅਰਵਿੰਦਰ ਕੌਰ ਨੇ ‘ਝਾਂਜਰਾਂ ਵਾਲੇ ਪੈਰ’ ਲਈ ਜਿੱਤਿਆ ਸਾਹਿਤ ਦਾ ਢਾਹਾਂ ਐਵਾਰਡ

ਅਰਵਿੰਦਰ ਕੌਰ ਨੇ ‘ਝਾਂਜਰਾਂ ਵਾਲੇ ਪੈਰ’ ਲਈ ਜਿੱਤਿਆ ਸਾਹਿਤ ਦਾ ਢਾਹਾਂ ਐਵਾਰਡ

ਚੰਡੀਗੜ, 07 ਅਕਤੂਬਰ (ਜੀ98 ਨਿਊਜ਼ ਸਰਵਿਸ)l

2022 ਲਈ ਸਾਹਿਤ ਦੇ ਖ਼ੇਤਰ ਵਿੱਚ ਦਿੱਤੇ ਜਾਣ ਵਾਲੇ ਢਾਹਾਂ ਐਵਾਰਡ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਪੰਜਾਬੀ ਸਾਹਿਤ ਲਈ 25000 ਡਾਲਰ ਦਾ ਢਾਹਾਂ ਐਵਾਰਡ ਅਰਵਿੰਦਰ ਕੌਰ ਧਾਲੀਵਾਲ ਦੀ ਕਿਤਾਬ ‘‘ਝਾਂਜਰਾਂ ਵਾਲੇ ਪੈਰ’’ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਗਰੇਵਾਲ ਦੀ ਕਿਤਾਬ ‘‘ਡੁਬੋਲੀਆ’’ ਅਤੇ ਜਾਵੇਦ ਬੂਟਾ ਦੀ ‘‘ਚੌਲਾਂ ਦੀ ਬੁੱਕ’’ ਨੂੰ ਵੀ 10-10 ਹਜ਼ਾਰ ਡਾਲਰ ਦੇ ਵਿਸ਼ੇਸ਼ ਐਵਾਰਡ ਲਈ ਚੁਣਿਆ ਗਿਆ ਹੈ। ਢਾਹਾਂ ਐਵਾਰਡ ਪੰਜਾਬੀ ਸਾਹਿਤ ਸਿਰਜਣਾ ਲਈ ਦਿੱਤੇ ਜਾਂਦੇ ਹਨ। ਇਹ ਐਵਾਰਡ 2013 ਵਿੱਚ ਸ਼ੁਰੂ ਕੀਤੇ ਗਏ ਸਨ। ਇਹ ਐਵਾਰਡ ਕੈਨੇਡਾ ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਵੱਲੋਂ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਸਥਾਪਨਾ ਯੂਨੀਵਰਸਿਟੀ ਆੱਫ ਬਿ੍ਟਿਸ਼ ਕੋਲੰਬੀਆ ਦੇ ਏਸ਼ੀਆਈ ਸਟਡੀਜ਼ ਵਿਭਾਗ ਦੀ ਭਾਈਵਲੀ ਨਾਲ ਕੀਤੀ ਗਈ ਸੀ। ਐਵਾਰਡ ਜੇਤੂਆਂ ਨੂੰੂ 17 ਨਵੰਬਰ 2027 ਨੂੰ ਹੋਣ ਵਾਲੇ ਸਮਾਗਮ ਵਿੱਚ ਇਹ ਐਵਾਰਡ ਦਿੱਤੇ ਜਾਣਗੇ।

Gee98 Ads
error: Content is protected !!