Gee 98News

ਦੀਵਾਲੀ/ਗੁਰਪੁਰਬ ਮੌਕੇ ਪਟਾਖਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਜਾਰੀ

–ਡਿਪਟੀ ਕਮਿਸ਼ਨਰ ਦੀ ਹਾਜ਼ਰੀ ‘ਚ ਕੱਢੇ ਗਏ ਡਰਾਅ

ਬਰਨਾਲਾ, 13 ਅਕਤੂਬਰ (ਨਿਰਮਲ ਸਿੰਘ ਪੰਡੋਰੀ) :]

ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈ ਕੋਰਟ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਟਾਕੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਛੋਟੇ ਪਟਾਖਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੈੱਡ ਕਰਾਸ ਭਵਨ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੈਂਸਾਂ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ 389 , ਹੰਡਿਆਇਆ ਤੋਂ 18, ਮਹਿਲ ਕਲਾਂ ਤੋਂ 136, ਭਦੌੜ ਤੋਂ 33, ਤਪਾ ਤੋਂ ਕੋਈ ਵੀ ਨਹੀਂ ਅਤੇ ਧਨੌਲਾ ਤੋਂ 2 ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚੋਂ ਪਟਾਖੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 20, ਹੰਡਿਆਇਆ ਤੋਂ 6, ਮਹਿਲ ਕਲਾਂ ਤੋਂ 6, ਭਦੌੜ ਤੋਂ 6, ਤਪਾ ਤੋਂ ਕੋਈ ਨਹੀਂ ਅਤੇ ਧਨੌਲਾ ਤੋਂ 2 ਡਰਾਅ ਕੱਢੇ ਗਏ। ਜ਼ਿਲ੍ਹੇ ਭਰ ਵਿਚ ਕੁੱਲ 545 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਕੁੱਲ 40 ਡਰਾਅ ਕੱਢੇ ਗਏ। ਤਪਾ ਤੋਂ ਕੋਈ ਵੀ ਅਰਜ਼ੀ ਨਾ ਆਉਣ ਕਰਨ ਕੋਈ ਵੀ ਲਾਇਸੈਂਸ ਨਹੀਂ ਦਿੱਤਾ ਗਿਆ। ਧਨੌਲਾ ਤੋਂ ਕੇਵਲ 2 ਅਰਜ਼ੀਆਂ ਆਈਆਂ ਅਤੇ ਦੋਨਾਂ ਨੂੰ ਲਾਇਸੈਂਸ ਦੇ ਦਿੱਤਾ ਗਿਆ । ਬਾਕੀ ਖੇਤਰਾਂ ਤੋਂ ਅਰਜ਼ੀਆਂ ਡਰਾਅ ਰਾਹੀਂ ਕੱਢੀਆਂ ਗਈਆਂ। ਇਹ ਡਰਾਅ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਪਟਾਖੇ ਲਈ ਅਰਜ਼ੀਆਂ ਅਪਲਾਈ ਕਰਨ ਵਾਲੇ ਲੋਕਾਂ ਤੋਂ ਕਢਵਾਏ ਗਏ ਅਤੇ ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕੀਤੀ ਜਾਵੇ। ਬਰਨਾਲਾ ਸ਼ਹਿਰ ‘ਚ 25 ਏਕੜ ਅਤੇ ਕਾਲਾ ਮਹਿਰ ਸਟੇਡੀਅਮ ਵਿਖੇ, ਧਨੌਲਾ ‘ਚ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ, ਹੰਡਿਆਇਆ ‘ਚ ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ ਵਿਖੇ, ਮਹਿਲ ਕਲਾਂ ‘ਚ ਬਰਨਾਲਾ-ਮਹਿਲ ਕਲਾਂ ਮੇਨ ਰੋਡ ‘ਤੇ ਸਥਿਤ ਗੋਲਡਨ ਸਿਟੀ ਕਾਲੌਨੀ ਮਹਿਲ ਕਲਾਂ ਵਿਖੇ, ਤਪਾ ‘ਚ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗਾ ਵਿਖੇ, ਭਦੌੜ ‘ਚ ਪਬਲਿਕ ਸਪੋਰਟਸ ਸਟੇਡੀਅਮ, ਪੱਤੀ ਮੋਹਰ ਸਿੰਘ, ਭਦੋੜ ਵਿਖੇ ਅਤੇ ਸਹਿਣਾ ‘ਚ ਸਰਕਰੀ ਸੀਨੀਅਰ ਸਕੈਂਡਰੀ ਸਕੂਲ, (ਖੇਡ ਮੈਦਾਨ ਵਾਲੀ ਜਗਾ), ਸਹਿਣਾ ਵਿਖੇ ਪਟਾਖਿਆਂ ਦੀ ਵੇਚ/ਖ੍ਰੀਦ ਕੀਤੀ ਜਾ ਸਕਦੀ ਹੈ।

Gee98 Ads
error: Content is protected !!