Gee 98News

ਵਿਜੀਲੈਂਸ ਨੂੰ ਖ਼ਰੀਦਣ ਗਿਆ ਵਿਜੀਲੈਂਸ ਨੇ ਹੀ ਦਬੋਚਿਆ ਸਾਬਕਾ ਮੰਤਰੀ

ਵਿਜੀਲੈਂਸ ਨੂੰ ਖ਼ਰੀਦਣ ਗਿਆ ਵਿਜੀਲੈਂਸ ਨੇ ਹੀ ਦਬੋਚਿਆ ਸਾਬਕਾ ਮੰਤਰੀ

ਬਰਨਾਲਾ 16 ਅਕਤੂਬਰ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ । ਅਕਸਰ ਨੇਤਾ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਜਾਂਦੇ ਹਨ ਪ੍ਰੰਤੂ ਸ਼ਾਮ ਸੁੰਦਰ ਅਰੋੜਾ ਨੂੰ ਵਿਜੀਲੈਂਸ ਨੇ ਰਿਸ਼ਵਤ ਦੇਣ ਦੇ ਦੋਸ਼ਾਂ ਤਹਿਤ ਦਬੋਚਿਆ ਹੈ । ਦੱਸਣਯੋਗ ਹੈ ਕਿ ਵਿਜੀਲੈਂਸ ਸ੍ਰੀ ਅਰੋੜਾ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੀ ਪਡ਼ਤਾਲ ਕਰ ਰਿਹਾ ਹੈ ਅਤੇ ਅਰੋੜਾ ਨੇ ਪੜਤਾਲੀਆ ਅਫਸਰ ਮਨਮੋਹਨ ਨੇ ਕੁਮਾਰ ਨੂੰ ਇਕ ਕਰੋੜ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਤਾਂ ਜੋ ਪੜਤਾਲ ਉਸ ਦੇ ਹੱਕ ਵਿੱਚ ਕੀਤੀ ਜਾਵੇ ਪ੍ਰੰਤੂ ਮਨਮੋਹਨ ਕੁਮਾਰ ਨੇ ਇਹ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ । ਵਿਜੀਲੈਂਸ ਦੇ ਅਧਿਕਾਰੀਆਂ ਅਨੁਸਾਰ ਸ਼ਾਮ ਸੁੰਦਰ ਅਰੋੜਾ ਨੇ ਮਨਮੋਹਨ ਕੁਮਾਰ ਨੂੰ 14 ਅਕਤੂਬਰ ਨੂੰ ਮਿਲ ਕੇ ਇਕ ਕਰੋੜ ਰਿਸ਼ਵਤ ਦੀ ਪੇਸ਼ਕਸ਼ ਕੀਤੀ ਜਿਸ ਵਿਚੋਂ ਪੰਜਾਹ ਲੱਖ ਰੁਪਏ 15 ਅਕਤੂਬਰ ਨੂੰ ਦੇਣ ਦੀ ਗੱਲ ਕਹੀ ਅਤੇ ਬਾਕੀ ਬਾਅਦ ਵਿਚ ਦੇਣੀ ਸੀ । ਵਿਜੀਲੈਂਸ ਨੇ ਸ਼ਾਮ ਸੁੰਦਰ ਅਰੋੜਾ ਨੂੰ 15 ਅਕਤੂਬਰ ਨੂੰ ਪੰਜਾਹ ਲੱਖ ਰੁਪਏ ਮਨਮੋਹਨ ਕੁਮਾਰ ਨੂੰ ਦਿੰਦੇ ਸਮੇਂ ਕਾਬੂ ਕੀਤਾ । ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਦੀ ਤਲਾਸ਼ੀ ਵੀ ਲਈ ਪ੍ਰੰਤੂ ਤਲਾਸ਼ੀ ਦੌਰਾਨ ਘਰ ਵਿੱਚੋਂ ਮਿਲੇ ਦਸਤਾਵੇਜ਼ਾਂ ਜਾਂ ਹੋਰ ਸਾਮਾਨ ਸਬੰਧੀ ਵਿਜੀਲੈਂਸ ਦੇ ਅਧਿਕਾਰੀਆਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ । ਸ੍ਰੀ ਸ਼ਾਮ ਸੁੰਦਰ ਅਰੋੜਾ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸ੍ਰੀ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਪ੍ਰੰਤੂ ਅੱਜਕੱਲ੍ਹ ਉਹ ਭਾਜਪਾ ਵਿੱਚ ਹਨ ।

Gee98 Ads

error: Content is protected !!