Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

‘ਸੁਸ਼ਾਸਨ ਹਫ਼ਤੇ’ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾਇਆ ਗਿਆ

Nirmal Pandori by Nirmal Pandori
12/19/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
‘ਸੁਸ਼ਾਸਨ ਹਫ਼ਤੇ’ ਤਹਿਤ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਕੈਂਪ ਲਗਾਇਆ ਗਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 19 ਦਸੰਬਰ (ਨਿਰਮਲ ਸਿੰਘ ਪੰਡੋਰੀ)

ਸਰਕਾਰ ਵੱਲੋਂ ਸਾਫ ਸੁਥਰਾ ਪ੍ਰਸ਼ਾਸਨ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ 19 ਦਸੰਬਰ ਤੋਂ 25 ਦਸੰਬਰ ਤੱਕ ਸੁਸ਼ਾਸਨ ਹਫਤਾ ਵਜੋਂ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਇਸ ਹਫਤੇ ਤਹਿਤ ਅੱਜ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਅੱਜ ਵੱਖ ਵੱਖ ਵਿਭਾਗਾਂ ਦੀ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦਾ ਉਦਘਟਾਨ ਉੱਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਤਪਾ ਸ੍ਰੀ ਗੋਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਗੋਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਯੋਜਨਾਵਾਂ ਆਮ ਲੋਕਾਂ ਲਈ ਚਲਾਈ ਜਾ ਰਹੀਆਂ ਹਨ। ਉਹਨਾਂ ਖੇਤੀਬਾੜੀ ਸਬੰਧੀ ਸਕੀਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਖਾਦ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਲਈ ਅਤੇ ਸਰਕਾਰੀ ਖ਼ਰਚੇ ਘਟਾਉਣ ਲਈ ਨੈਨੋ ਸ਼ਾਟ ਯੂਰੀਆ ਦੀ ਵਰਤੋਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਰਵਾਇਤੀ ਯੂਰੀਆ ਦੀ ਥਾਂ ਇਹ ਨਵੇ ਪ੍ਰਕਾਰ ਦਾ ਯੂਰੀਆ ਵਰਤੋਂ ਵਿਚ ਲਿਆਉਣ ਅਤੇ ਨਾਲ ਹੀ ਇਸ ਸਬੰਧੀ ਖੇਤੀ ਮਾਹਿਰਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਦੀ ਪਾਲਣਾ ਕਰਨ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਜਗਦੀਸ਼ ਸਿੰਘ ਨੇ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਾਂ ਉੱਤੇ ਦਿੱਤੀ ਜਾਣ ਵਾਲੀਆਂ ਸਬਸਿਡੀਆਂ, ਵੱਖ ਵੱਖ ਤਰੀਕੇ ਦਾ ਖੇਤੀ ਸਬੰਧੀ ਗਿਆਨ ਅਤੇ ਹੋਰ ਚੀਜ਼ਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਬਰਨਾਲਾ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰੀ ਮਲਕੀਤ ਸਿੰਘ ਨੇ ਵਿਭਾਗ ਵੱਲੋਂ ਦਿੱਤੀ ਜਾਣ ਵਾਲੀਆਂ ਸਹੁਲਤਾਂ ਬਾਰੇ ਕਿਸਾਨਾਂ ਨੂੰ ਦੱਸਿਆ। ਮੱਛੀ ਪਾਲਣ ਅਫ਼ਸਰ ਸ੍ਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਅਤੇ ਚਲਦੇ ਕੰਮਾਂ ਚ ਵਾਧੇ ਲਈ ਸਰਕਾਰ ਵੱਲੋਂ ਮੱਛੀ ਪਾਲਕਾਂ ਦੀ ਮਦਦ ਕੀਤੀ ਜਾਂਦੀ ਹੈ। ਲੀਡ ਬੈਂਕ ਮੈਨੇਜਰ ਵੱਲੋ ਬੈਂਕ ਖਾਤੇ ਖੋਲ੍ਹਣ ਅਤੇ ਉਹਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਉਹ ਆਸਾਨ ਕਿਸ਼ਤਾਂ ਉੱਤੇ ਕਰਜ਼ਾ ਲੈ ਕੇ ਆਪਣੇ ਕਿੱਤੇ ਚ ਵਾਧਾ ਕਰ ਸੱਕਦੇ ਨੇ। ਉਨ੍ਹਾਂ ਇਸ ਮੌਕੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਪਾਲਿਸੀਆਂ ਬਾਰੇ ਵੀ ਜਾਣੂ ਕਰਵਾਇਆ।

ਸੁਸ਼ਾਸਨ ਹਫਤਾ ਤਹਿਤ ਲੱਗਣ ਵਾਲੇ ਕੈਂਪਾਂ ਦੇ ਵੇਰਵੇ :

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 19 ਤੋਂ 25 ਦਸੰਬਰ ਤੱਕ ਸੁਸ਼ਾਸਨ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਬਰਨਾਲਾ ਚ ਵੱਖ ਵੱਖ ਥਾਵਾਂ ਉੱਤੇ ਜਨ ਸੁਵਿਧਾ ਕੈਮ੍ਪ ਲਗਾਏ ਜਾਣਗੇ | ਕੈੰਪਾਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ 20 ਦਸੰਬਰ ਨੂੰ ਸਬ ਡਵੀਜ਼ਨ ਤਪਾ ਵਿਖੇ, 21 ਦਸੰਬਰ ਨੂੰ ਬੀ. ਡੀ. ਪੀ. ਓ ਦਫਤਰ ਮਹਿਲ ਕਲਾਂ ਵਿਖੇ, 22 ਦਸੰਬਰ ਨੂੰ ਮਾਰਕੀਟ ਕਮੇਟੀ ਦਫਤਰ ਭਦੌੜ ਵਿਖੇ ਤੇ 24 ਅਤੇ 25 ਦਸੰਬਰ ਨੂੰ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਇਹ ਕੈਮ੍ਪ ਲਗਾਏ ਜਾਣਗੇ| ਡਿਪਟੀ ਕਮਿਸ਼ਨਰ ਨੇ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈੰਪਾਂ ਵਿਚ ਹਿੱਸਾ ਲੈਣ ਅਤੇ ਆਪਣੀ ਦਿਲਚਸਪੀ ਤੇ ਲੋੜ ਮੁਤਾਬਕ ਸੂਚਨਾ ਲੈ ਸਕਦੇ ਹਨ|

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MLA ਕੁੰਵਰ ਵਿਜੇਪ੍ਰਤਾਪ ਸਿੰਘ ਨੇ ਖਿੱਚੀ ਲਕੀਰ…CM ਭਗਵੰਤ ਮਾਨ ਦੀ ਮੀਟਿੰਗ ਵਿੱਚ ਨਹੀਂ ਹੋਏ ਸ਼ਾਮਿਲ…!

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

06/29/2025
Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

06/29/2025
…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

06/28/2025
Load More
Previous Post

ਐੱਸ ਡੀ ਕਾਲਜ ਵਿਖੇ ਨਾਟਕ ‘ਛੱਲਾ’ ਦਾ ਸਫ਼ਲ ਮੰਚ-ਪਾਠ

Next Post

ਸ਼ਰਾਬ ਦੀ ਫੈਕਟਰੀ ਖ਼ਿਲਾਫ਼ ਰੋਸ ਦਾ ਨਸ਼ਾ ਵਧਿਆ

Nirmal Pandori

Nirmal Pandori

Related Posts

MLA ਕੁੰਵਰ ਵਿਜੇਪ੍ਰਤਾਪ ਸਿੰਘ ਨੇ ਖਿੱਚੀ ਲਕੀਰ…CM ਭਗਵੰਤ ਮਾਨ ਦੀ ਮੀਟਿੰਗ ਵਿੱਚ ਨਹੀਂ ਹੋਏ ਸ਼ਾਮਿਲ…!
ਪੰਜਾਬ

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

by Nirmal Pandori
06/29/2025
Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ
ਪੰਜਾਬ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

by Nirmal Pandori
06/29/2025
…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!
ਬਰਨਾਲਾ ਆਸ-ਪਾਸ

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

by Nirmal Pandori
06/28/2025
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਯੇਹ ਮੇਰਾ ਇੰਡੀਆ….ਮੁਰਦਿਆਂ ਦੇ ਖਾਤਿਆਂ ‘ਚ ਪੈ ਗਈ 252 ਕਰੋੜ ਦੀ ਬੁਢਾਪਾ ਪੈਨਸ਼ਨ

by Nirmal Pandori
06/28/2025
ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ
ਪੰਜਾਬ

ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ

by Nirmal Pandori
06/28/2025
ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!
ਪੰਜਾਬ

ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!

by Nirmal Pandori
06/28/2025
Load More
Next Post
ਸ਼ਰਾਬ ਦੀ ਫੈਕਟਰੀ ਖ਼ਿਲਾਫ਼ ਰੋਸ ਦਾ ਨਸ਼ਾ ਵਧਿਆ

ਸ਼ਰਾਬ ਦੀ ਫੈਕਟਰੀ ਖ਼ਿਲਾਫ਼ ਰੋਸ ਦਾ ਨਸ਼ਾ ਵਧਿਆ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

AAP MLA ਕੁੰਵਰ ਵਿਜੇਪ੍ਰਤਾਪ ਸਿੰਘ ਦੇ ਖ਼ਿਲਾਫ਼ ਵੱਡੀ ਕਾਰਵਾਈ

Sunday Special….ਹੁਣ ਦੋ ਪਹੀਆ ਵਾਹਨ ਖਰੀਦਣ ਸਮੇਂ ਰੱਖੋ ਧਿਆਨ….ਕੇਂਦਰ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ

…ਇਸੇ ਨੂੰ ਗੌਰਮਿੰਟ ਕਹਿੰਦੇ ਆਂ ਜੀ, ਗ਼ੌਰ ਕਰਨੀ ਹੋਵੇ ਤਾਂ ਮਿੰਟ ‘ਚ ਕਰਦੀ ਏਂ..ਨਹੀਂ ਤਾਂ ਸੁਥਰੇ ਵਾਂਗੂ ਘੋਲ ਪਤਾਸੇ ਪੀਂਦੀ ਏ…!

ਯੇਹ ਮੇਰਾ ਇੰਡੀਆ….ਮੁਰਦਿਆਂ ਦੇ ਖਾਤਿਆਂ ‘ਚ ਪੈ ਗਈ 252 ਕਰੋੜ ਦੀ ਬੁਢਾਪਾ ਪੈਨਸ਼ਨ

ਸਾਬਕਾ ਅਕਾਲੀ MPਦੇ PA ਦਾ ਬੇਰਹਿਮੀ ਨਾਲ ਕਤਲ

ਜੱਗੂ ਦੀ ਮਾਤਾ ਦਾ ਕਤਲ…ਸਰਕਾਰ ਤੇ ਪੁਲਿਸ ਲਈ ਵੱਡੀ ਚੁਣੌਤੀ…ਵੱਧ ਸਕਦੀ ਏਂ ਗੈਂਗਵਾਰ….!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend