Gee 98News

ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਹੋਈ ਬਦਲੀ

ਚੰਡੀਗੜ੍ਹ 13 ਫਰਵਰੀ, Gee98 News service-

-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੁਰਾਣੇ ਮਾਮਲੇ ‘ਚ ਸੰਮਨ ਭੇਜਣ ਵਾਲੇ ਈਡੀ ਅਧਿਕਾਰੀ ‘ਤੇ ਵਿੱਤ ਵਿਭਾਗ ਨੇ ਕਾਰਵਾਈ ਕੀਤੀ ਹੈ। ‌ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈਡੀ ਦੇ ਐਡੀਸ਼ਨਲ ਡਾਇਰੈਕਟਰ ਰਵੀ ਤਿਵਾੜੀ ਦਾ ਜਲੰਧਰ ਤੋਂ ਚੇਨਈ ਤਬਾਦਲਾ ਕਰ ਦਿੱਤਾ ਗਿਆ ਹੈ। ‌ ਕੈਪਟਨ ਨੂੰ ਸੰਮਨ ਕਰਨ ਵਾਲੇ ਅਧਿਕਾਰੀ ਦੇ ਤਬਾਦਲੇ ਸਬੰਧੀ ਵੱਖ-ਵੱਖ ਚਰਚਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਤਹਿਤ ਇਹ ਸਿਆਸੀ ਦਬਾਅ ਮੰਨਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਵਿਭਾਗ ਵੱਲੋਂ ਇਸ ਨੂੰ ਰੂਟੀਨ ਦੀ ਪ੍ਰਸ਼ਾਸਕੀ ਪ੍ਰਕਿਰਿਆ ਕਿਹਾ ਜਾ ਰਿਹਾ ਹੈ। ‌ ਭਾਵੇਂ ਕਿ ਸੰਮਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਿਹਤ ਕਾਰਨਾਂ ਕਰਕੇ ਪੇਸ਼ ਨਹੀਂ ਹੋਏ ਪ੍ਰੰਤੂ ਰਣਇੰਦਰ ਸਿੰਘ ਵੀ ਮਿਥੀ ਤਾਰੀਖ ‘ਤੇ ਪੇਸ਼ ਨਹੀਂ ਹੋਏ। ‌ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਚਾਲ ਜਾਣਨ ਲਈ ਇੱਕ ਸੀਨੀਅਰ ਭਾਜਪਾ ਆਗੂ ਹਸਪਤਾਲ ਵਿੱਚ ਪੁੱਜੇ ਜਿਸ ਤੋਂ ਬਾਅਦ ਉਹਨਾਂ ਨੂੰ ਸੰਮਨ ਕਰਨ ਵਾਲੇ ਈਡੀ ਦੇ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ। ‌ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਵਾਗਤ ਕਰਨ ਵਾਲੀਆਂ ਪੋਸਟਾਂ ਨਾਲ ਵੀ ਈਡੀ ਦੇ ਅਧਿਕਾਰੀ ਦੀ ਬਦਲੀ ਪ੍ਰਕਿਰਿਆ ਨੂੰ ਜੋੜਿਆ ਜਾ ਰਿਹਾ ਹੈ। ਕੈਪਟਨ ਨੂੰ ਸੰਮਨ ਕਰਨ ਵਾਲੇ ਈਡੀ ਅਧਿਕਾਰੀ ਦੀ ਬਦਲੀ ਤੋਂ ਬਾਅਦ ਇਹ ਮਾਮਲਾ ਪਹਿਲਾ ਵਾਂਗ ਫੇਰ ਦੱਬੇ ਜਾਣ ਦੇ ਆਸਾਰ ਹਨ ਕਿਉਂਕਿ ਅਗਲੀ ਤਾਰੀਖ ਦਿੱਤੇ ਜਾਣ ਤੋਂ ਪਹਿਲਾਂ ਹੀ ਸੰਮਨ ਕਰਨ ਵਾਲੇ ਅਧਿਕਾਰੀ ਨੂੰ ਬਦਲ ਦਿੱਤਾ ਗਿਆ।

error: Content is protected !!