Skip to main content

Gee 98News

ਵਿਧਾਇਕ ਪੰਡੋਰੀ ਨੂੰ ਪਿੰਡ ‘ਚ ਹੀ ਘੇਰਨ ਲਈ ਅਕਾਲੀ ਦਲ ਨੇ ਬੁਣਿਆ ਜਾਲ

ਮਹਿਲ ਕਲਾਂ,20 ਫਰਵਰੀ, (ਜਸਵੰਤ ਸਿੰਘ ਲਾਲੀ)-

-ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਸੱਤਾਧਾਰੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸਿਆਸੀ ਘੇਰਾਬੰਦੀ ਲਈ ਉਹਨਾਂ ਦੇ ਜੱਦੀ ਪਿੰਡ ਪੰਡੋਰੀ ਦੇ ਟਕਸਾਲੀ ਅਕਾਲੀ ਆਗੂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਹਰਨੇਕ ਸਿੰਘ ਪੰਡੋਰੀ ਨੂੰ ਨਵੇਂ ਸਰਕਲ ਨਿਹਾਲੂਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ‌ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਨੇਕ ਸਿੰਘ ਪੰਡੋਰੀ ਦੀ ਇਸ ਨਿਯੁਕਤੀ ਨੂੰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਉਹਨਾਂ ਦੇ ਜੱਦੀ ਪਿੰਡ ਵਿੱਚ ਘੇਰਨ ਲਈ ਬੁਣੇ ਜਾਲ ਦਾ ਪਹਿਲਾ ਤੋਪਾ ਮੰਨਿਆ ਜਾ ਰਿਹਾ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹਰ ਕਿਸਮ ਦੀਆਂ ਚੋਣਾਂ ਵਿੱਚ ਵਿਧਾਇਕ ਪੰਡੋਰੀ ਆਪਣੇ ਪਿੰਡ ਤੋਂ ਆਮ ਆਦਮੀ ਪਾਰਟੀ ਦੀ ਵੋਟ ਵਧਾਉਣ ‘ਚ ਕਾਮਯਾਬ ਰਿਹਾ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਨੇਕ ਸਿੰਘ ਪੰਡੋਰੀ ਦੀ ਨਿਯੁਕਤੀ ਸਮੇਂ ਕੀਤੇ ਇਕੱਠ ਵਿੱਚ ਵਿਧਾਇਕ ਦੇ ਜੱਦੀ ਪਿੰਡ ਦੇ ਸ਼ਾਮਿਲ ਚਿਹਰੇ ਹਲਕਾ ਵਿਧਾਇਕ ਦਾ ਸਿਆਸੀ ਗਣਿਤ ਵਿਗਾੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

error: Content is protected !!