Gee 98News

ਇਹ ਕਿਹੋ ਜਿਹੀ ਮੁਰੰਮਤ ਆਂ ਭਾਈ…ਸਾਰੇ ਬਰਨਾਲਾ ਸ਼ਹਿਰ ਦੀ ਬੰਦ ਬਿਜਲੀ ਸਪਲਾਈ

-ਪਾਵਰਕਾਮ ਵੱਲੋਂ ਜਾਰੀ ਸੂਚਨਾ ਅਨੁਸਾਰ ਕੱਲ੍ਹ ਮਿਤੀ 5 ਅਪ੍ਰੈਲ 2025 ਨੂੰ ਬਰਨਾਲਾ ਸ਼ਹਿਰ ਦੇ ਅੱਧਿਓ ਵੱਧ ਖੇਤਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਕਈ ਫੀਡਰਾਂ ਦੀ ਜ਼ਰੂਰੀ ਮਰੁੰਮਤ ਕਾਰਨ ਧਨੌਲਾ ਰੋਡ, ਨਾਨਕਸਰ ਰੋਡ, ਗੁਰਦੇਵ ਨਗਰ, ਮਹਿਲ ਨਗਰ, ਪ੍ਰੇਮ ਨਗਰ, ਹੇਮਕੁੰਟ ਨਗਰ, ਆਸਥਾ ਕਲੋਨੀ, ਗ੍ਰੀਨ ਕਲੋਨੀ ਜੰਡਾਵਾਲਾ ਰੋਡ ਉਸਵਾਲ ਕਲੋਨੀ, ਰਾਮ ਰਾਜਿਆ ਕਾਲੋਨੀ,ਸੰਧੂ ਪੱਤੀ ਸਿੰਘ, ਸੰਘੇੜਾ ਰੋਡ, ਰਾਧਾ ਰਾਣੀ ਕਲੋਨੀ ਅਤੇ ਸ਼ਿਵ ਸ਼ਕਤੀ ਕਲੋਨੀ ਸਮੇਤ ਹੋਰ ਕਈ ਖੇਤਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਬੰਦ ਰਹੇਗੀ। ‌ਦੱਸ ਦੇਈਏ ਕਿ ਪਾਵਰਕਾਮ ਵੱਲੋਂ ਥੋੜ੍ਹੇ ਜਿਹੇ ਦਿਨਾਂ ਬਾਅਦ ਜ਼ਰੂਰੀ ਮਰੁੰਮਤ ਦੇ ਨਾਂ ‘ਤੇ ਬਰਨਾਲਾ ਸ਼ਹਿਰ ਵਿੱਚ ਦਿਨ ਭਰ ਦੇ ਕੱਟ ਲਗਾਏ ਜਾ ਰਹੇ ਹਨ। ਆਮ ਲੋਕ ਪਾਵਰਕਾਮ ਦੇ ਇਹਨਾਂ ਕੱਟਾਂ ‘ਤੇ ਸੰਦੇਹ ਪ੍ਰਗਟ ਕਰਨ ਲੱਗੇ ਹਨ ਕਿ ਸੱਚਮੁੱਚ ਹੀ ਕੋਈ ਮਰੁੰਮਤ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਸਾਰਾ ਸਾਰਾ ਦਿਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ‌ ਜ਼ਿਕਰਯੋਗ ਹੈ ਕਿ ਉਕਤ ਵਰਨਣ ਕੀਤੇ ਖੇਤਰਾਂ ਵਿੱਚ ਫੀਡਰਾਂ ਦੀ ਮਰੁੰਮਤ ਕਾਰਨ ਕੁਝ ਸਮਾਂ ਪਹਿਲਾਂ ਵੀ ਕਈ ਵਾਰ ਬਿਜਲੀ ਸਪਲਾਈ ਬੰਦ ਕੀਤੀ ਜਾ ਚੁੱਕੀ ਹੈ।

error: Content is protected !!