Skip to main content

Gee 98News

…ਇਹ ਆਪਣੀਆਂ ਦੁਕਾਨਾਂ ਚਲਾ ਰਹੇ ਨੇ…CM ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ‘ਤੇ ਕੀਤੇ ਤਿੱਖੇ ਸ਼ਬਦੀ ਹਮਲੇ

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫੇਰ ਕਿਸਾਨ ਜਥੇਬੰਦੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਵਿਰੋਧ ਵਿੱਚ ਨੰਗਲ ਡੈਮ ‘ਤੇ ਧਰਨਾ ਲਗਾ ਕੇ ਬੈਠੇ ਆਪ ਵਰਕਰਾਂ ਦੀ ਹਮਾਇਤ ਵਿੱਚ ਪੁੱਜੇ ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਇਥੋਂ ਤੱਕ ਆਖ ਦਿੱਤਾ ਕਿ ਇਹ ਲੋਕ ( ਕਿਸਾਨ ਆਗੂ) ਆਪਣੀਆਂ ਦੁਕਾਨਾਂ ਚਲਾ ਰਹੇ ਹਨ ਇਹਨਾਂ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਪਾਣੀ ਦੇ ਹੱਕ ਵਿੱਚ ਨਹੀਂ ਹਨ, ਕਿਸੇ ਵੀ ਜਥੇਬੰਦੀ ਨੇ ਇਕ ਵੀ ਬਿਆਨ ਨਹੀਂ ਦਿੱਤਾ,ਇੱਥੋਂ ਉਨ੍ਹਾਂ ਦੀ ਸੋਚ ਪਤਾ ਲੱਗਦੀ ਹੈ ਕਿ ਉਹ ਇਕੱਲੇ ਧਰਨੇ ਲਾਉਣ ਜੋਗੇ ਹੀ ਨੇ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਕੱਲ੍ਹ ਨੂੰ ਸਾਡੇ ਕੋਲ ਨਾ ਆਉਣ…ਅਸੀਂ ਖੇਤਾਂ ਦਾ ਪਾਣੀ ਬਚਾ ਰਹੇ ਹਾਂ, ਪਤਾ ਨਹੀਂ ਹੁਣ ਕਿੱਥੇ ਨੇ ਸਾਰੇ ਉਹ, ਜਿਹੜੇ ਕਦੇ ਬੁੱਢੇ ਨਾਲੇ ‘ਤੇ ਬਹਿ ਜਾਂਦੇ ਸਨ, ਕਦੇ ਹੋਰ ਕਿਤੇ ਬਹਿ ਜਾਂਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ (ਕਿਸਾਨ ਜਥੇਬੰਦੀਆਂ) ਵੀ ਹੁਣ ਵਿਰੋਧ ਹੋਵੇਗਾ, ਪਬਲਿਕ ਉਨ੍ਹਾਂ ਦਾ ਵਿਰੋਧ ਕਰੇਗੀ। ਹੁਣ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੱਥੇ ਖੜਾ ਹੈ, ਇੱਥੇ (ਨੰਗਲ ਡੈਮ) ਏਸੀ ਨਹੀਂ ਹੈ, ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ, ਇਸੇ ਲਈ ਉਹ ਇੱਥੇ ਨਹੀਂ ਆਏ।

error: Content is protected !!