Gee 98News

ਨਾਭਾ ਜੇਲ੍ਹ ਤੋੜ ਕੇ ਫਰਾਰ ਹੋਣ ਵਾਲੇ 10 ਲੱਖ ਦੇ ਇਨਾਮੀ ਕੁਲਦੀਪ ਸਿੰਘ ਗਲਵੱਡੀ ਨੂੰ NIA ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ,12 ਮਈ, Gee98 News service

-ਕੌਮੀ ਜਾਂਚ ਏਜੰਸੀ NIA ਨੇ ਇੱਕ ਖਾਲਿਸਤਾਨੀ ਸਮਰਥਕ ਕੁਲਦੀਪ ਸਿੰਘ ਗਲਵੱਡੀ ਨੂੰ ਗ੍ਰਿਫਤਾਰ ਕਰ ਲਿਆ ਹੈ।‌ ਕੁਲਦੀਪ ਸਿੰਘ ਗਲਵੱਡੀ 2016 ‘ਚ ਪੰਜਾਬ ਦੀ ਨਾਭਾ ਜੇਲ੍ਹ ਤੋੜ ਕੇ ਫਰਾਰ ਹੋਣ ਵਾਲੇ ਕੈਦੀਆਂ ਵਿੱਚ ਸ਼ਾਮਿਲ ਸੀ ਅਤੇ ਉਸ ਨੂੰ ਪੰਜਾਬ ਦੇ ਮੋਹਾਲੀ ‘ਚ ਸੂਬੇ ਦੀ ਇੰਟੈਲੀਜੈਂਸ ਏਜੰਸੀ ਦੇ ਹੈਡਕੁਆਰਟਰ ‘ਤੇ ਰਾਕੇਟ ਹਮਲਾ ਕਰਨ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ। ‌ ਕੁਲਦੀਪ ਸਿੰਘ ਗਲਵੱਡੀ ‘ਤੇ ਐਨਆਈਏ ਨੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ‌ ਐਨਆਈਏ ਅਨੁਸਾਰ ਕੁਲਦੀਪ ਸਿੰਘ ਗਲਵੱਡੀ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਔਰ ਰਿੰਦਾ ਦਾ ਬਹੁਤ ਕਰੀਬੀ ਸਾਥੀ ਹੈ ਅਤੇ ਉਹ ਕਈ ਜੁਰਮਾਂ ‘ਚ ਸਿੱਧੇ ਤੌਰ ‘ਤੇ ਸ਼ਾਮਿਲ ਹੋਣ ਤੋਂ ਇਲਾਵਾ ਸਮਾਜ ਵਿਰੋਧੀ ਅਨਸਰਾਂ ਨੂੰ ਪਨਾਹ, ਰਸਦ ਅਤੇ ਫੰਡਿੰਗ ਵੀ ਮੁਹੱਈਆ ਕਰਵਾ ਰਿਹਾ ਸੀ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕੁਲਦੀਪ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਜਿਸ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ‌

error: Content is protected !!