Gee 98News

ਪੁਲਿਸ ਥਾਣਿਆਂ ‘ਚ ਪਏ ਕਬਾੜੀ ਵਾਹਨਾਂ ਨੂੰ 90 ਦਿਨਾਂ ‘ਚ ਚੁੱਕੋ…ਹਾਈਕੋਰਟ ਦੇ ਪੰਜਾਬ ਪੁਲਿਸ ਨੂੰ ਹੁਕਮ

-ਪੰਜਾਬ ਦੇ ਥਾਣਿਆਂ ‘ਚ ਖੜੇ ਲਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਸੰਬੰਧੀ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਰਾਜ ਦੇ ਪੁਲਿਸ ਥਾਣਿਆਂ ਵਿਚ ਸਾਲਾਂ ਤੋਂ ਖੜੇ ਲਾਵਾਰਿਸ ਅਤੇ ਜ਼ਬਤ ਵਾਹਨਾਂ ਦੇ ਨਿਪਟਾਰੇ ਲਈ 90 ਦਿਨਾਂ ਦੇ ਅੰਦਰ ਠੋਸ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਦੇ ਇਨਾਂ ਹੁਕਮਾਂ ਤੋਂ ਬਾਅਦ ਥਾਣਿਆਂ ‘ਚ ਵਾਹਨਾਂ ਦੇ ਢੇਰ ਹੁਣ ਚੁੱਕੇ ਜਾਣ ਦੀ ਸੰਭਾਵਨਾ ਬਣੀ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਾਹਨ ਤਾਂ ਕਬਾੜ ਬਣ ਚੁੱਕੇ ਹਨ ਅਤੇ ਉਹ ਹੁਣ ਵਰਤੋਂ ਯੋਗ ਨਹੀਂ ਹਨ।

‌ਹਾਈਕੋਰਟ ਨੇ ਕਿਹਾ ਕਿ ਇਹ ਵਾਹਨ ਸੁਪਰੀਮ ਕੋਰਟ ਦੇ ਪਿਛਲੇ ਫੈਸਲਿਆਂ ਅਤੇ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਮੋਟਰ ਵਾਹਨ ਸਕ੍ਰੈਪਿੰਗ ਨਿਯਮ 2021 ਮੁਤਾਬਕ ਹਟਾਏ ਜਾਣ। ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਸੁਮੀਤ ਗੋਇਲ ਦੀ ਬੈਂਚ ਨੇ ਇਹ ਹੁਕਮ ਜਨਹਿਤ ਪਟੀਸ਼ਨ ਦੇ ਨਿਪਟਾਰੇ ਦੌਰਾਨ ਜਾਰੀ ਕੀਤਾ। ਕੋਰਟ ਨੇ ਡੀਜੀਪੀ ਪੰਜਾਬ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾਵੇ।।‌ਹਾਈ ਕੋਰਟ ਨੇ ਕਿਹਾ ਕਿ ਡੀਜੀਪੀ ਦੁਆਰਾ 90 ਦਿਨਾਂ ਵਿਚ ਦਿੱਤੀ ਜਾਣ ਵਾਲੀ ਸਥਿਤੀ ਰਿਪੋਰਟ ਦਾ ਮੁਲਾਂਕਣ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕਰਨਗੇ।

Gee98 Ads
error: Content is protected !!