Gee 98News

ਦਿਵਿਆਂਗਜਨਾਂ ਨੂੰ ਸਹਾਇਕ ਉਪਕਰਣ ਮਹੁੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਨਵੰਬਰ ‘ਚ

ਬਰਨਾਲਾ, 14 ਅਕਤੂਬਰ (ਨਿਰਮਲ ਸਿੰਘ ਪੰਡੋਰੀ ) :

ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਬਲਾਕ ਪੱਧਰ ‘ਤੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਨੂੰ ਬੀਡੀਪੀਓ ਦਫ਼ਤਰ ਮਹਿਲ ਕਲਾਂ, 3 ਨਵੰਬਰ ਨੂੰ ਦਫਤਰ ਨਗਰ ਕੌਂਸਲ ਬਰਨਾਲਾ, 4 ਨਵੰਬਰ ਨੂੰ ਬੀਡੀਪੀਓ ਦਫਤਰ ਸ਼ਹਿਣਾ ਵਿਖੇ ਬਲਾਕ ਪੱਧਰੀ ਕੈਂਪ ਲਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਨਕਲੀ ਅੰਗਾਂ/ ਸਹਾਇਕ ਉਪਕਰਨਾਂ ਲਈ ਅਸੈੱਸਮੈਂਟ ਕੀਤੀ ਜਾਵੇਗੀ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵੱਖਰੇ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਲਈ ਲਾਭਪਾਤਰੀ ਦੀ ਪਾਸਪੋਰਟ ਸਾਇਜ਼ ਫੋਟੋ, ਆਧਾਰ ਕਾਰਡ ਦੀ ਕਾਪੀ, ਦਿਵਿਆਂਗਜਨ/ਡਿਸਬਿਲਟੀ ਸਰਟੀਫਿਕੇਟ (ਯੂਡੀਆਈਡੀ ਕਾਰਡ), ਆਮਦਨ ਸਰਟੀਫਿਕੇਟ (ਆਮਦਨ 22 ਹਜ਼ਾਰ ਤੋਂ ਘੱਟ ਪ੍ਰਤੀ ਮਹੀਨਾ ,ਸਰਪੰਚ/ਐਮ.ਸੀ/ਤਹਿਸੀਲਦਾਰ/ਪਟਵਾਰੀ ਤੋਂ ਤਸਦੀਕਸ਼ੁਦਾ) ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਲਈ ਰਜਿਸਟ੍ਰੇਸ਼ਨ ਆਪਣੇ ਨੇੜਲੇ ਸੀ.ਐਸ.ਸੀ ਸੈਂਟਰ ਵਿੱਚ ਪਿੰਡ ਪੱਧਰ ‘ਤੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦਿਵਿਆਂਗਜਨ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।

error: Content is protected !!