Skip to main content

Gee 98News

ਸਿੱਖਿਅਤ ਹੋ ਕੇ ਹੀ ਨੌਜਵਾਨ ਪੀੜ੍ਹੀ ਦੇਸ਼ ਦੀ ਵਾਗਡੋਰ ਸੰਭਾਲ ਸਕਦੀ ਹੈ- ਨਿਰਮਲ ਦੋਸਤ

ਬਰਨਾਲਾ, 15 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

“ਕਿਸੇ ਵੀ ਦੇਸ਼ ਦੀ ਵਾਗਡੋਰ ਵਧੀਆ ਹੱਥਾਂ ‘ਚ ਦੇਣ ਲਈ ਨੌਜਵਾਨ ਪੀੜੀ ਨੂੰ ਵਿੱਦਿਆ ਦੀ ਤਾਲੀਮ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ,ਕਿਉਂ ਕਿ ਵਿੱਦਿਆ ਗ੍ਰਹਿਣ ਕਰਨ ਤੋਂ ਬਿਨਾਂ ਇਨਸਾਨ ਦਾ ਜੀਵਨ ਹਨੇਰ ਭਰਿਆ ਹੁੰਦਾ ਹੈ। ਜ਼ਰੂਰੀ ਹੈ ਕਿ ਹਰ ਨੌਜਵਾਨ ਪੜਿਆ-ਲਿਖਿਆ ਹੋਵੇ, ਇਹ ਤਾਂ ਹੀ ਸੰਭਵ ਹੈ ਜੇਕਰ ਵਿੱਦਿਆ ਪ੍ਰਾਪਤ ਕਰਨ ਲਈ ਹਰ ਨੌਜਵਾਨ ਨੂੰ ਮੌਕਾ ਮਿਲੇ ਤੇ ਸਿੱਖਿਆ ਪੂਰਨ ਤੌਰ ‘ਤੇ ਮੁਫ਼ਤ ਹੋਵੇ,ਇਸ ਦਾ ਵਪਾਰੀਕਰਨ ਹੋਣ ਤੋਂ ਬਚਾਅ ਕੀਤਾ ਜਾਵੇ,ਕਿਉਂਕਿ ਅੱਜ ਮਹਿੰਗਾਈ ਦੇ ਇਸ ਯੁੱਗ ‘ਚ ਬੱਚਿਆਂ ਨੂੰ ਵਿੱਦਿਆ ਹਾਸਲ ਕਰਵਾਉਣੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ ( ਕੇਵਾਈਓਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਨਿਰਮਲ ਦੋਸਤ ਨੇ ਕਿਹਾ ਕਿ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਸਿੱਖਿਆ ਪ੍ਰਾਪਤ ਕਰਨ ਲਈ ਜਿਹਨਾਂ ਬੱਚਿਆਂ ਦੇ ਹੱਥਾਂ ‘ਚ ਪੈੱਨ ਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਤੇ ਉਨ੍ਹਾਂ ‘ਚ ਪ੍ਰਤਿਭਾ ਵੀ ਹੈ ਪਰੰਤੂ ਉਹ ਮਜ਼ਬੂਰੀ ਵੱਸ ਬਾਲ ਮਜ਼ਬੂਰੀ ਦੇ ਰਾਹ ਪੈ ਗਏ ਹਨ,ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਦੇਸ਼ ਦੀ ਵਾਗਡੋਰ ਵਧੀਆ ਹੱਥਾਂ ‘ਚ ਦੇਣ, ਨਰੋਆ ਤੇ ਨਿੱਗਰ ਸਮਾਜ ਉਸਾਰਨ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਸਮੁੱਚੀ ਨੌਜਵਾਨ ਪੀੜ੍ਹੀ (ਬੱਚਿਆਂ ਨੂੰ) ਨੂੰ ਸਾਖ਼ਰ ਕਰਨ ਲਈ ਸਿਸਟਮ ‘ਚ ਤਬਦੀਲੀ ਕੀਤੀ ਜਾਵੇ।ਅਜਿਹਾ ਹੋਣ ਨਾਲ ਸਮਾਜ ਨੂੰ ਘਟੀਆ ਨਿਜ਼ਾਮ ਤੋਂ ਛੁਟਕਾਰਾ ਵੀ ਮਿਲ ਜਾਵੇਗਾ।

error: Content is protected !!